ਐਸ.ਏ.ਐਸ. ਨਗਰ, 06 ਅਪ੍ਰੈਲ : ਮੋਹਾਲੀ ਪ੍ਰੈਸ ਕਲੱਬ ਦੀ ਨਵੀਂ ਚੁਣੀ ਗਵਰਨਿੰਗ ਬਾਡੀ ਦੀ ਪਲੇਠੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ ਵੱਖ ਮੁੱਦਿਆਂ 'ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਗਵਰਨਿੰਗ ਬਾਡੀ ਵਲੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਧਾਉਣ, ਕਲੱਬ ਦੀ ਵੈੱਬਸਾਈਟ ਅਤੇ ਸ਼ੋਸਲ ਮੀਡੀਆ ਅਕਾਉਂਟ ਬਣਾਉਣ ਅਤੇ ਵੱਖ ਵੱਖ ਕਮੇਟੀਆਂ ਗਠਨ ਕਰਨ ਸਬੰਧੀ ਚਾਰ ਏਜੰਡੇ ਵਿਚਾਰੇ ਗਏ।
ਇਸ ਮੌਕੇ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦਸਿਆ ਕਿ ਮੀਟਿੰਗ ਵਿਚ ਗਵਰਨਿੰਗ ਬਾਡੀ ਵਲੋਂ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ, ਜਿਸ ਵਿਚ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਹਰਬੰਸ ਸਿੰਘ ਬਾਗੜੀ ਤੇ ਮੈਂਬਰ ਜਸਵਿੰਦਰ ਰੂਪਾਲ ਅਤੇ ਬਲਜੀਤ ਮਰਵਾਹਾ ਨੂੰ ਬਣਾਇਆ ਗਿਆ, ਜਦਕਿ ਰੱਖ-ਰਖਾਵ ਕਮੇਟੀ ਦਾ ਚੇਅਰਮੈਨ ਗੁਰਨਾਮ ਸਾਗਰ ਅਤੇ ਮੈਂਬਰ ਡੀ.ਐਨ. ਸਿੰਘ, ਮਲਕੀਤ ਸਿੰਘ, ਅਨਿਲ ਕੁਮਾਰ ਗਰਗ ਅਤੇ ਪ੍ਰਵੀਨ ਕੁਮਾਰ ; ਕਿਚਨ ਕਮੇਟੀ ਦੇ ਚੇਅਰਮੈਨ ਸੰਦੀਪ ਬਿੰਦਰਾ ਤੇ ਮੈਂਬਰ ਸਾਗਰ ਪਾਹਵਾ, ਵਿਸ਼ਾਲ ਭੂਸ਼ਣ ਤੇ ਵਿਜੇ ਪਾਲ; ਸੱਭਿਆਚਾਰਕ ਕਮੇਟੀ ਦੇ ਚੇਅਰਮੈਨ ਅਜਾਇਬ ਸਿੰਘ ਔਜਲਾ ਤੇ ਮੈਂਬਰ ਅਰੁਣ ਨਾਭਾ ਅਤੇ ਅਮਰਜੀਤ ਸਿੰਘ; ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਰਿੰਦਰ ਪਾਲ ਸਿੰਘ ਹੈਰੀ ਤੇ ਮੈਂਬਰ ਧਰਮਪਾਲ ਉਪਾਸ਼ਕ, ਕਿਰਪਾਲ ਸਿੰਘ ਕਲਕੱਤਾ ਅਤੇ ਕੁਲਵਿੰਦਰ ਸਿੰਘ ਬਾਵਾ; ਸਵਾਗਤੀ ਕਮੇਟੀ ਦਾ ਚੇਅਰਮੈਨ ਤਿਲਕ ਰਾਜ ਤੇ ਮੈਂਬਰ ਰਵਿੰਦਰ ਕੌਰ, ਨਾਹਰ ਸਿੰਘ ਧਾਲੀਵਾਲ, ਮੰਗਤ ਸੈਦਪੁਰ ਅਤੇ ਸਨਾ ਮਹਿੰਦੀ; ਖਰੀਦ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਰੰਧਾਵਾ ਤੇ ਮੈਂਬਰ ਪਾਲ ਕੰਸਾਲਾ, ਰਾਜੀਵ ਕੁਮਾਰ ਸੱਚਦੇਵਾ ਤੇ ਗੁਰਜੀਤ ਸਿੰਘ (ਜੋਤੀ); ; ਸੈਮੀਨਾਰ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਕੋਟਲੀ ਤੇ ਮੈਂਬਰ ਦਵਿੰਦਰ ਸਿੰਘ ਏਆਈਆਰ, ਅਮਰਪਾਲ ਸਿੰਘ ਨੂਰਪੁਰੀ ਅਤੇ ਹਰਮਿੰਦਰ ਸਿੰਘ ਨਾਗਪਾਲ; ਖੇਡ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਮਨੌਲੀ ਤੇ ਮੈਂਬਰ ਸੁਰਜੀਤ ਸਿੰਘ ਤਲਵੰਡੀ, ਰਾਕੇਸ਼ ਹੰਪਾਲ ਅਤੇ ਉੱਜਲ ਸਿੰਘ ਨੂੰ ਥਾਪਿਆ ਗਿਆ। ਇਸੇ ਤਰ੍ਹਾਂ ਕਲੱਬ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਦੀ ਦੇਖ ਰੇਖ ਲਈ ਡਿਜ਼ੀਟਲ ਵੈੱਬ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖਾ ਅਤੇ ਮੈਂਬਰ ਅਮਨਦੀਪ ਗਿੱਲ, ਜਸਵਿੰਦਰ ਰੂਪਾਲ ਅਤੇ ਰਮਨਦੀਪ ਸ਼ਰਮਾ ਨੂੰ ਬਣਾਇਆ ਗਿਆ।
ਇਸ ਦੌਰਾਨ ਗਵਰਨਿੰਗ ਬਾਡੀ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਤੋਂ ਇਲਾਵਾ ਸੀ. ਵਾਇਸ ਪ੍ਰਧਾਨ ਸੁਸ਼ੀਲ ਗਰਚਾ, ਮੀਤ ਪ੍ਧਾਨ ਰਾਜੀਵ ਤਨੇਜਾ ਅਤੇ ਧਰਮ ਸਿੰਘ; ਕੈਸ਼ੀਅਰ ਮਨਜੀਤ ਸਿੰਘ ਚਾਨਾ, ਜਥੇਬੰਦਕ ਸਕੱਤਰ ਨੀਲਮ ਠਾਕੁਰ, ਜੁਆਇੰਟ ਸਕੱਤਰ ਮਾਇਆ ਰਾਮ ਅਤੇ ਵਿਜੈ ਕੁਮਾਰ ਹਾਜ਼ਰ ਸਨ।
No comments:
Post a Comment