ਐਸ.ਏ.ਐਸ.ਨਗਰ, 21 ਮਈ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਤੇ ਚੋਣ ਅਬਜ਼ਰਵਰ, ਆਨੰਦਪੁਰ ਸਾਹਿਬ, ਡਾ: ਹੀਰਾ ਲਾਲ ਦੁਆਰਾ ਜਾਰੀ ਕੀਤੇ ਗਏ “ਗਰੀਨ ਇਲੈਕਸ਼ਨ” ਸੰਕਲਪ ਨੂੰ ਹੁਲਾਰਾ ਦੇਣ ਲਈ, ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਨੇ ਅੱਜ ਆਪਣੇ ਫੇਜ਼ 2 ਵਿੱਚ ਸਥਿਤ ਸਰਕਲ ਦਫ਼ਤਰ ਤੋਂ ਬੈਂਕਾਂ ਵਿੱਚ ਹਰਿਆਲੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ.ਕੇ.ਭਾਰਦਵਾਜ ਨੇ ਦੱਸਿਆ ਕਿ ਡੀ.ਸੀ.-ਕਮ-ਡੀ.ਈ.ਓ.ਐਸ.ਏ.ਐਸ.ਨਗਰ, ਸ੍ਰੀਮਤੀ ਆਸ਼ਿਕਾ ਜੈਨ, ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਚਲਾਈਆਂ ਜਾ ਰਹੀਆਂ ਸਵੀਪ ਗਤੀਵਿਧੀਆਂ ਦੇ ਹਿੱਸੇ ਵਜੋਂ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਜ਼ਿਲ੍ਹੇ ਦੇ ਬੈਂਕਾਂ ਵਿੱਚ ਇਸ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਲਾਂਚ ਈਵੈਂਟ ਦਾ ਉਦਘਾਟਨ ਸੰਜੀਤ ਕੌਂਡਲ, ਡਿਪਟੀ ਸਰਕਲ ਹੈੱਡ, ਪੀ.ਐਨ.ਬੀ ਨੇ ਹਾਜ਼ਰ ਸਟਾਫ਼ ਅਤੇ ਗਾਹਕਾਂ ਦੀ ਹਾਜ਼ਰੀ ਵਿੱਚ ਕੀਤਾ ਅਤੇ ਇਮਾਰਤ ਅੰਦਰ ਮਿੱਟੀ ਦੇ ਗਮਲਿਆਂ ਵਿੱਚ ਬੂਟੇ ਲਗਾਏ ਗਏ। ਸਟਾਫ਼ ਨੇ ਪਲਾਸਟਿਕ ਮੁਕਤ ਬੈਂਕ ਯਕੀਨੀ ਬਣਾਉਣ ਅਤੇ ਇਸ ਮੁਹਿੰਮ ਨੂੰ ਹੋਰ ਸ਼ਾਖਾਵਾਂ ਤੱਕ ਲੈ ਕੇ ਜਾਣ ਲਈ ਸਹੁੰ ਚੁੱਕੀ। ਐਮ ਕੇ ਭਾਰਦਵਾਜ, ਐਲ ਡੀ ਐਮ ਮੁਹਾਲੀ ਨੇ ਕਿਹਾ ਕਿ ਇਸ ਪਹਿਲਕਦਮੀ ਨੂੰ ਸਾਰੇ ਜ਼ਿਲ੍ਹੇ ਦੇ ਬੈਂਕਾਂ ਵਿੱਚ ਸਮੂਹ 482 ਬੈਂਕ ਸ਼ਾਖਾਵਾਂ ਤੱਕ ਆਉਣ ਵਾਲੇ 10 ਦਿਨਾਂ ਦੌਰਾਨ ਮਿਸ਼ਨਰੀ ਭਾਵਨਾ ਨਾਲ ਲਿਜਾਇਆ ਜਾਵੇਗਾ।
No comments:
Post a Comment