SBP GROUP

SBP GROUP

Search This Blog

Total Pageviews

ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਵਿਦਿਆਰਥੀਆਂ ਦਾ ਬੀਡੀਐਸ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

 ਖਰੜ 12 ਮਈ : ਰਿਆਤ ਬਾਹਰਾ ਡੈਂਟਲ ਕਾਲਜ ਅਤੇ ਹਸਪਤਾਲ ਦੇ ਵਿਦਿਆਰਥੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਵੱਲੋਂ 2024 ਵਿੱਚ ਲਈਆਂ ਗਈਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਡੈਂਟਲ ਕਾਲਜ ਦੇ ਪ੍ਰਿੰਸੀਪਲ  ਡਾ  ਅਕਸ਼ੇ ਕੁਮਾਰ ਸ਼ਰਮਾ ਨੇ ਦਸਿਆ ਕਿ ਸਿਮਰ ਪ੍ਰੀਤ ਨੇ ਬਾਇਓਕੈਮਿਸਟਰੀ ਅਤੇ ਫਿਜ਼ੀਓਲੋਜੀ ਵਿੱਚ ਡਿਸਟਿੰਕਸ਼ਨ ਦੇ ਨਾਲ 74.8 ਪ੍ਰਤੀਸ਼ਤ ਅੰਕ ਲੈ ਕੇ ਬੀਡੀਐਸ ਪਹਿਲੇ ਸਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਵਰਣਿਕਾ ਪ੍ਰਸਾਦ ਨੇ 74 ਫੀਸਦੀ ਅੰਕਾਂ ਨਾਲ ਬੀਡੀਐਸ ਦੂਜੇ ਸਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਈ ਵਿਦਿਆਰਥੀਆਂ ਨੇ 70 ਫੀਸਦੀ ਤੋਂ ਉਪਰ ਅੰਕ ਪ੍ਰਾਪਤ ਕੀਤੇ ਹਨ।


ਬੀਐਫਯੂਐਚਐਸ ਦੀ ਪ੍ਰੀਖਿਆ ਵਿੱਚ ਬੀਡੀਐਸ ਦੂਜੇ ਸਾਲ ਦੇ ਵਿਦਿਆਰਥੀਆਂ ਦਾ ਸਮੁੱਚਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ ਹੈ।
ਇਸ ਮੌਕੇ ਰਿਆਤ ਬਾਹਰਾ ਗਰੁੱਪ  ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਾਲਜ ਦੇ ਟਾਪਰਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਵੀ ਕੀਤਾ।

ਉਨ੍ਹਾਂ ਕਿਹਾ ਕਿ ਰਿਆਤ ਬਾਹਰਾ ਡੈਂਟਲ ਕਾਲਜ ਦੇ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਨ ਫੈਕਲਟੀ ਦੀ ਲਗਨ ਸਦਕਾ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਇੰਸਟੀਚਿਊਟ ਨੇ ਨਾ ਸਿਰਫ਼ ਅਕਾਦਮਿਕ ਵਿੱਚ, ਸਗੋਂ ਹੋਰ ਗਤੀਵਿਧੀਆਂ ਵਿੱਚ ਵੀ ਨਵੀਆਂ ਉਚਾਈਆਂ ਛੂਹੀਆਂ ਹਨ।

ਫੋਟੋ ਕੈਪਸ਼ਨ: ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਅਤੇ ਹੋਰ। 

No comments:


Wikipedia

Search results

Powered By Blogger