SBP GROUP

SBP GROUP

Search This Blog

Total Pageviews

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਮਾਹਿਰ ਭਾਸ਼ਣ ਦਾ ਆਯੋਜਨ

ਖਰੜ, ਰਵਿੰਦਰ ਸਿੰਘ 27 ਮਈ : ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਵੱਲੋਂ ‘ਆਰਡਿਊਨੋ ਯੂਐਨਓ’ ਵਿਸ਼ੇ ’ਤੇ ਮਾਹਿਰ ਭਾਸ਼ਣ ਦਾ ਆਯੋਜਨ ਕੀਤਾ ਗਿਆ।  

ਵਿਭਾਗ ਦੇ ਵਿਦਿਆਰਥੀਆਂ ਨੇ ਇਸ ਮਾਹਿਰ ਭਾਸ਼ਣ ਵਿੱਚ ਹਿੱਸਾ ਲਿਆ ਜਿੱਥੇ ਉਨ੍ਹਾਂ ਨੇ ਪ੍ਰੋਜੈਕਟਾਂ ਦੇ ਹਾਰਡਵੇਅਰ ਦੇ ਨਾਲ-ਨਾਲ ਸੌਫਟਵੇਅਰ ਨੂੰ ਲਾਗੂ ਕਰਨਾ ਵੀ ਸਿੱਖਿਆ।
ਡਾ: ਰਾਜੀਵ ਕੁਮਾਰ ਨੇ ਆਰਡਿਊਨੋ ਯੂਐਨਓ, ਇਸ ਦੇ ਕੁਝ ਹਿੱਸਿਆਂ, ਪ੍ਰੋਗਰਾਮਿੰਗ, ਵਰਤੋਂ ਅਤੇ ਬੇਅੰਤ ਐਪਲੀਕੇਸ਼ਨਾਂ ਬਾਰੇ ਵਿਆਪਕ ਗਿਆਨ ਪ੍ਰਦਾਨ ਕੀਤਾ। ਸੈਸ਼ਨ ਗਿਆਨ ਭਰਪੂਰ ਸੀ ਅਤੇ ਵਿਦਿਆਰਥੀਆਂ ਨੇ ਇਸ ਦਾ ਬਹੁਤ ਆਨੰਦ ਲਿਆ।


ਇਹ ਭਾਸ਼ਣ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ, ਡੀਨ ਯੂਨੀਵਰਸਿਟੀ ਸਕੂਲ ਆਫ਼ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਡਾ: ਅਨਮੋਲ ਗੋਇਲ ਅਤੇ ਮੁਖੀ ਸੋਨਲ ਸੂਦ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਵਿਭਾਗ ਵੱਲੋਂ ਯੂਨੀਵਰਸਿਟੀ ਵਿੱਚ ‘ਛੋਟੇ ਉਪਗ੍ਰਹਿ ਡਿਜ਼ਾਈਨ ਕਰਨ ਦੀਆਂ ਰਣਨੀਤੀਆਂ’ ਵਿਸ਼ੇ ’ਤੇ ਡਾ: ਸੁਮਿਤ ਕੁਮਾਰ ਦੁਆਰਾ ਇੱਕ ਹੋਰ ਮਾਹਰ ਭਾਸ਼ਣ ਦਾ ਆਯੋਜਨ ਵੀ ਕੀਤਾ ਗਿਆ। ਇਸ ਸੈਸ਼ਨ ਵਿੱਚ ਫੈਕਲਟੀ ਮੈਂਬਰਾਂ ਦੇ ਨਾਲ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਵਿਭਾਗ ਦੇ ਵਿਦਿਆਰਥੀਆਂ ਨੇ ਪੁਲਾੜ ਵਿਗਿਆਨ, ਉਪਗ੍ਰਹਿ ਦੇ ਵੱਖ-ਵੱਖ ਹਿੱਸਿਆਂ ਅਤੇ ਛੋਟੇ ਸੈਟੇਲਾਈਟਾਂ ਦੇ ਡਿਜ਼ਾਈਨ ਅਤੇ ਵਿਕਾਸ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਦੌਰਾਨ ਵਿਦਿਆਰਥੀਆਂ ਨੇ ਪੁਲਾੜ ਖੋਜ ਵਿੱਚ ਤਰੱਕੀ ਅਤੇ ਕਰੀਅਰ ਬਣਾਉਣ ਦੇ ਤਰੀਕਿਆਂ ਖਾਸ ਕਰਕੇ ਭਾਰਤੀ ਪੁਲਾੜ ਖੋਜ ਵਿੱਚ ਨਵੀਂਆਂ ਤਰੱਕੀਆਂ ਬਾਰੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।

No comments:


Wikipedia

Search results

Powered By Blogger