SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾਂ ਨੇ ਪਲੇਸਮੈਂਟ ਦਿਵਸ ਮਨਾਇਆ

ਖਰੜ,  27 ਮਈ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਵੱਲੋਂ ਕੈਂਪਸ ਵਿਖੇ ਆਪਣਾ ਸਾਲਾਨਾ ਪਲੇਸਮੈਂਟ ਦਿਵਸ ਮਨਾਇਆ ਗਿਆ ਜੋ ਕਿ ਸੀਜੀਸੀ ਦੇ ਪਲੇਸਮੈਂਟ ਹਾਸਲ ਕਰਨ ਵਾਲੇ ਵਿਿਦਆਰਥੀਆਂ ਦੇ ਕੈਰੀਅਰ ਦੀ ਯਾਤਰਾ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਰਿਹਾ। ਜ਼ਿਕਰਯੋਗ ਹੈ ਕਿ 23 ਸਾਲਾਂ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਦਿਆਂ ਅਤੇ ਐਨਏਏਸੀ ਏ-ਪਲੱਸ ਪ੍ਰਮਾਣਿਤਾ ਹਾਸਲ ਕਰ ਕੇ ਸੀਜੀਸੀ ਲਾਂਡਰਾਂ ਨੇ ਇੱਕ ਸਫਲ ਪਲੇਸਮੈਂਟ ਸੀਜ਼ਨ ਦਰਜ ਕੀਤਾ ਹੈ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।

ਅਦਾਰੇ ਵੱਲੋਂ ਨੌਕਰੀ ਭਰਤੀ ਮੁਹਿੰਮ ਲਈ ਪਲੇਸਮੈਂਟ ਡਰਾਈਵ ਵਿੱਚ 900 ਤੋਂ ਵੱਧ ਕੰਪਨੀਆਂ ਦੀ ਮੇਜ਼ਬਾਨੀ ਕੀਤੀ ਜਿਸ ਵਿੱਚ ਵਿਦਿਆਰਥੀਆਂ ਨੂੰ 9,000 ਤੋਂ ਵੱਧ ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਜਿਸ ਵਿੱਚ ਸਭ ਤੋਂ ਵੱਧ ਪੈਕੇਜ 50 ਲੱਖ ਰੁਪਏ ਤੋਂ ਵੱਧ ਸੀ ਸੀਜੀਸੀ ਦੇ ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਕੰਪਨੀਆਂ ਤੋਂ ਨੌਕਰੀ ਦੇ ਆਫਰ ਵੀ ਪ੍ਰਾਪਤ ਹੋਏ ਵਿਦਿਆਰਥੀਆਂ ਨੇ ਇਸ ਸਫਲਤਾ ਦਾ ਜਸ਼ਨ ਜਿੱਤ ਦਾ ਜਲੂਸ ਕੱਢ ਕੇਸੈਲਫੀ ਲੈ ਕੇ ਅਤੇ ਦੁਪਹਿਰ ਦਾ ਖਾਣਾ ਖਾ ਕੇ ਮਨਾਇਆਸੀਜੀਸੀ ਲਾਂਡਰਾਂ ਦੇ ਪਲੇਸਡ ਵਿਿਦਆਰਥੀਆਂ ਨੇ ਆਪਣੀ ਸਫਲਤਾ ਦਾ ਜਸ਼ਨ ਮਨਾਇਆ। ਸੀਜੀਸੀ ਦੇ ਵਿਿਦਆਰਥੀਆਂ ਨੂੰ ਉਦਯੋਗਾਂ ਦੇ ਵਿਸ਼ਾਲ ਸਪੈਕਟ੍ਰਮ ਜਿਵੇਂ ਕਿ ਆਈਟੀ ਸੇਵਾਵਾਂਬੈਂਕਿੰਗ ਅਤੇ ਵਿੱਤੀ ਪ੍ਰਬੰਧਨਪ੍ਰਚੂਨਪਰਾਹੁਣਚਾਰੀ ਅਤੇ ਸੈਰ ਸਪਾਟਾਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ ਆਦਿ ਵਿੱਚ ਨੌਕਰੀ ਦੀਆਂ ਪੇਸ਼ਕਸ਼ਾਂ ਹਾਸਲ ਹੋਈਆਂ। ਇਨ੍ਹਾਂ ਵੱਖ-ਵੱਖ ਨੌਕਰੀ ਦੀਆਂ ਭੂਮਿਕਾਵਾਂ ਵਿੱਚ ਵਿਿਦਆਰਥੀਆਂ ਵੱਲੋਂ ਆਪਣੀ ਬਹੁਪੱਖਤਾ ਅਤੇ ਅਨੁਕੂਲਤਾ ਦਾ ਪ੍ਰਦਰਸ਼ਨ ਸੈਕਟਰਸੰਸਥਾ ਵਿੱਚ ਭਰਤੀ ਕਰਨ ਵਾਲਿਆਂ ਵੱਲੋਂ ਦਿਖਾਏ ਗਏ ਭਰੋਸੇ ਨੂੰ ਰੇਖਾਂਕਿਤ ਕਰਦਾ ਹੈ।


ਨਾਮਵਰ ਬ੍ਰਾਂਡਾਂ ਅਤੇ ਕੰਪਨੀਆਂ ਤੋਂ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਕੁਝ ਮਹੱਤਵਪੂਰਨ ਪੇਸ਼ਕਸ਼ਾਂ ਹਨਐਟਲਾਸੀਅਨ ਕਾਰਪੋਰੇਸ਼ਨ ਬੀ.ਟੈਕ (ਸੀ.ਐੱਸ.., ਆਈ.ਟੀ.) ਗ੍ਰੈਜੂਏਟਾਂ ਲਈ 34.3 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ਆਟੋਡੈਸਕ ਇੰਡੀਆ ਪ੍ਰਾਈਵੇਟ ਲਿਮਟਿਡ ਬੀ.ਟੈਕ (ਸੀ.ਐੱਸ.., ਆਈ.ਟੀਲਈ 36 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ਅਮਰੀਕਨ ਐਕਸਪ੍ਰੈਸ ਬੈਂਕਿੰਗ ਕਾਰਪੋਰੇਸ਼ਨ ਲਿਮਟਿਡ (ਏਐਮਈਐਕਸਦੁਆਰਾ ਐਮਸੀਏ ਗ੍ਰੈਜੂਏਟਾਂ ਨੂੰ 18.9 ਲੱਖ ਰੁਪਏ ਸਾਲਾਨਾ ਪੇਸ਼ਕਸ਼ਮਾਈਕ੍ਰੋਸਾਫਟ ਆਰਐਂਡਡੀ ਇੰਡੀਆ ਪ੍ਰਾਈਵੇਟ ਲਿਮਟਿਡ ਦੁਆਰਾ ਬੀ.ਟੈਕ (ਸੀਐਸਈਆਈਟੀਗ੍ਰੈਜੂਏਟਾਂ ਨੂੰ 119 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਪ੍ਰਾਪਤ ਹੋਈ



ਗੂਗਲ ਕਲਾਊਡ ਨੇ ਬੀਟੈਕ (ਸੀਐਸਈਆਈਟੀ) ਗ੍ਰੈਜੂਏਟਸ ਲਈ 26 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕੀਤੀ। ਨਾਲ ਹੀ ਇੰਟੈਲ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਨੇ ਐਮਟੈਕ ਗ੍ਰੈਜੂਏਟਸ (ਸੀਐਸਈ ਅਤੇ ਸੰਬੰਧਿਤ ਬ੍ਰਾਂਚਾਂ) ਲਈ 20 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ਜ਼ੀਸਕੇਲਰ ਸੋਫਟਟੈਕ ਇੰਡੀਆ ਨੇ ਬੀਟੈਕ/ਐਮਟੈਕ/ਐਮਸੀਏ (ਸਾਈਬਰ ਸਕਿਊਰਟੀ) ਗ੍ਰੈਜੂਏਟਾਂ ਲਈ 26.5 ਲੱਖ ਰੁਪਏ ਸਾਲਾਨਾ ਅਤੇ ਵਾਲਮਾਰਟ ਲੈਬਸ ਇੰਡੀਆ ਨੇ ਬੀਟੈਕ ਸੀਐਸਈਆਈਟੀ ਗ੍ਰੈਜੂਏਟਸ ਲਈ 21 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਰੱਖੀ ਹੈ।ਹੋਟਲ ਮੈਨੇਜਮੈਂਟ ਗ੍ਰੈਜੂਏਟਾਂ ਨੇ ਹਯਾਤ ਗਰੁੱਪਦ ਓਬਰਾਏਰੈਡੀਸਨ ਬਲੁਅਡੋਮੀਨੋਸ ਪੀਜ਼ਾਜੂਬਿਲੇਂਟ ਫੂਡ ਵਰਕਸ ਲਿਮਟਿਡ ਜੋਨਸ ਲੈਂਗ ਲਾਸੇਲ ਇੰਡੀਆਲੈਮਨ ਟਰੀ ਹੋਟਲ ਲਿਮਟਿਡਟ੍ਰਾਈਡੈਂਟ ਹੋਟਲ ਵਰਗੀਆਂ ਪ੍ਰਮੁੱਖ ਕੰਪਨੀਆਂ ਤੋਂ ਉੱਚ ਪੈਕੇਜ਼ ਵਾਲੀਆਂ ਨੌਕਰੀਆਂ ਦੀਆਂ ਪੇਸ਼ਕਸ਼ਾਂ ਹਾਸਲ ਹੋਈਆਂ ਹਨ।ਇਨ੍ਹਾਂ ਵਿੱਚੋਂ ਹਾਸਪਟੈਲਿਟੀ ਮੈਨੇਜਮੈਂਟ (ਪ੍ਰਾਹੁਣਚਾਰੀ ਪ੍ਰਬੰਧਨ) ਦੇ ਵਿਿਦਆਰਥੀਆਂ ਲਈ ਮਕੈੱਨ ਫੂਡ ਲਿਮਟਿਡ ਨੇ 7.5 ਲੱਖ ਰੁਪਏ ਸਾਲਾਨਾ ਅਤੇ ਸਫਾਈਅਰ ਫੂਡਸ ਇੰਡੀਆ ਪ੍ਰਾਈਵੇਟ ਲਿਮਟਿਡ ਨੇ 5 ਲੱਖ ਰੁਪਏ ਸਾਲਾਨਾ ਵਰਗੇ ਉੱਚ ਪੈਕੇਜਾਂ ਦੀ ਪੇਸ਼ਕਸ਼ ਕੀਤੀ ਹੈ।


ਇਸ ਤੋਂ ਇਲਾਵਾ ਸੀਜੀਸੀ ਦੇ ਫਾਰਮੇਸੀ ਗ੍ਰੈਜੂਏਟਾਂ ਨੇ ਅਮਰੀਕਨ ਇੰਸਟੀਚਿਊਟ ਆਫ਼ ਪੈਥੋਲੋਜੀ ਐਂਡ ਲੈਬਾਰਟਰੀ ਸਾਇੰਸਵਿਸੇਨ ਰਿਸਰਚ ਪ੍ਰਾਈਵੇਟ ਲਿਮਟਿਡ ਤੋਂ ਉੱਚ ਪੈਕੇਜ਼ ਵਾਲੀਆਂ ਪੇਸ਼ਕਸ਼ਾਂ ਹਾਸਲ ਕੀਤੀਆਂ ਹਨ। ਇਨ੍ਹਾਂ ਵਿੱਚੋਂ  ਐਮਯੂ ਸਿਗਮਾ ਬਿਜਨਸ ਸੋਲਿਊਸ਼ਨ ਪ੍ਰਾਈਵੇਟ ਲਿਮਟਿਡ ਤੋਂ 10.05 ਐਲਪੀਏਪੀਕਿਊਈ ਇੰਡੀਆ ਪ੍ਰਾਈਵੇਟ ਲਿਮਟਿਡ ਤੋਂ 8 ਲੱਖ ਰੁਪਏ ਸਾਲਾਨਾ ਵਰਗੇ ਉੱਚ ਪੈਕੇਜਾਂ ਦੀਆਂ ਪੇਸ਼ਕਸ਼ਾਂ ਆਈਆਂ ਹਨ। ਇਸੇ ਤਰ੍ਹਾਂ ਬਾਇਓਟੈਕਨਾਲੋਜੀ ਗ੍ਰੈਜੂਏਟਾਂ ਨੂੰ ਕਈ ਨਾਮਵਰ ਫਰਮਾਂ ਜਿਨ੍ਹਾਂ ਵਿੱਚੋਂ ਕੁਝ ਅਨਅਕੈਡਮੀ ਨੇ 8 ਲੱਖ ਰੁਪਏ ਸਾਲਾਨਾ ਅਤੇ ਪਿਰਾਮਿਡ ਆਈਟੀ ਸਲਿਊਸ਼ਨਜ਼ ਨੇ 7 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਕੀਤੀ ਹੈ।ਇਸ ਤੋਂ ਇਲਾਵਾ ਜੋਸ਼ ਟੈਕਨਾਲੋਜੀ ਗਰੁੱਪ ਬੀਸੀਏਬੀਐਸਸੀ (ਕੰਪਿਊਟਰ)ਐਮਸੀਏ ਅਤੇ ਬੀ ਟੈਕ (ਸੀਐਸਈਆਈਟੀਈਸੀਈ) ਐਮਟੈਕ (ਸੀਐਸਈਆਈਟੀ) ਗ੍ਰੈਜੂਏਟਸ ਨੂੰ 14.2 ਲੱਖ ਰੁਪਏ ਸਾਲਾਨਾ ਜਦ ਕਿ ਹੋਰ ਇੱਕ ਪ੍ਰਸਿੱਧ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਫਾਈਨੈਂਸ਼ੀਅਲ ਸਰਵਿਿਸਸ ਲਿਮਟਿਡ ਤੋਂ ਐਮਬੀਏ ਗ੍ਰੈਜੂਏਟਸ ਨੂੰ 10 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਹਾਸਲ ਹੋਈ। ਇਸ ਦੇ ਨਾਲ ਹੀ ਡੈਲ ਟੈਕਨਾਲੋਜੀ ਨੇ ਬੀਸੀਏ ਅਤੇ ਬੀ ਕਾੱਮ ਗ੍ਰੈਜੂਏਟਸ ਨੂੰ 8.6 ਲੱਖ ਰੁਪਏ ਸਾਲਾਨਾ ਜਦ ਕਿ ਵਹਰਲਪੂਲ ਇੰਡੀਆ ਨੇ ਐਮਬੀਏ ਗ੍ਰੈਜੂਏਟਸ ਨੂੰ 11 ਲੱਖ ਰੁਪਏ ਸਾਲਾਨਾ ਦੀ ਪੇਸ਼ਕਸ਼ ਦਿੱਤੀ।


ਇਸ ਨੌਕਰੀ ਭਰਤੀ ਮੁਹਿੰਮ ਵਿੱਚ ਬਾੱਸ਼ ਗਲੋਬਲ ਸਾਫਟਵੇਅਰ ਟੈਕਨਾਲੋਜੀ ਪ੍ਰਾਈਵੇਟ ਲਿਮਟਿਡ ਵੱਲੋਂ ਐਮਟੈਕ ਗ੍ਰੈਜੂਏਟਸ ਨੂੰ 9 ਲੱਖ ਰੁਪਏ ਸਾਲਾਨਾ ਤੋਂ ਲੈ ਕੇ ਬ੍ਰਿਿਟਸ਼ ਟੈਲੀਕਾੱਮ ਵੱਲੋਂ ਬੀਟੈਕ (ਸੀਐਸਈਆਈਟੀਈਸੀਈ) ਗੈ੍ਰਜੂਏਟਸ ਲਈ 8.9 ਲੱਖ ਰੁਪਏ ਸਾਲਾਨਾ ਅਤੇ ਗੋਲਡਮੈਨ ਸੈਚਸ ਸਰਵਿਸ ਪ੍ਰਾਈਵੇਟ ਲਿਮਟਿਡ ਵੱਲੋਂ ਬੀਟੈਕ (ਸੀਐਸਈਆਈ) ਗ੍ਰੈਜੂਏਟਸ ਲਈ 22 ਲੱਖ ਰੁਪਏ ਸਾਲਾਨਾ ਤੱਕ ਦੇ ਉਚ ਪੈਕੇਜ਼ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ। ਇਸ ਦੌਰਾਨ ਤਨਖਾਹਾਂ ਤੋਂ ਇਲਾਵਾਕਈ ਕੰਪਨੀਆਂ ਨੇ ਹੋਰ ਲਾਭਕਾਰੀ ਪੇਸ਼ਕਸ਼ਾਂ ਵੀ ਰੱਖੀਆਂ। ਕੰਪਨਆਂ ਨੇ ਆਪਣੀ ਨੌਕਰੀ ਭਰਤੀ ਪ੍ਰਕਿਿਰਆਵਾਂ ਵਿੱਚ ਡਾਈਵਰਸਿਟੀ (ਵਿਿਭੰਨਤਾਵਾਂ) ਨੂੰ ਰੇਖਾਂਕਿਤ ਕਰਦਿਆਂ ਚੋਣਵੇਂ ਨੰਬਰਾਂ ਦੇ ਨਾਲ ਆਪਣੇ ਪੈਕੇਜ ਦੀ ਆਕਰਸ਼ਨ ਨੂੰ ਵਧਾਇਆ ਉਦਾਹਰਨ ਵਜੋਂ ਡੈਲਫੀ ਆਟੋਮੋਟਿਵ ਪ੍ਰਾਈਵੇਟ ਲਿਮਟਿਡ ਨੇ ਵਿਸ਼ੇਸ਼ ਰੂਪ ਨਾਲ ਬੀਟੈਕਐਮਟੈਕ (ਸੀਐਸਈਆਈਟੀਈਸੀਈ) ਵਿੱਚ ਮਹਿਮਾ ਗ੍ਰੈਜੂਏਟਾਂ ਨੂੰ 9.3 ਐਲਪੀਏ ਪੈਕੇਜ ਦੀ ਪੇਸ਼ਕਸ਼ ਦਿੱਤੀ। ਮਜਬੂਤ ਉਦਯੋਗ ਅਕਾਦਮਿਕ ਸਾਂਝੇਦਾਰੀ ਨੂੰ ਬੜਾਵਾ ਦੇਣ ਲਈ ਸੀਜੀਸੀ ਲਾਂਡਰਾਂ ਦੀ ਵਚਨਬੱਧਤਾ ਦੇ ਨਤੀਜੇ ਵਜੋਂ ਕੇਪੀਆਈ ਟੈਕਨਾਲੋਜੀਟੈਕ ਮਹਿੰਦਰਾਕਾਗਨੀਜ਼ੈਂਟਵਿਪਰੋਐਕਸੇਂਚਰਐਮਫੈਸਿਸਐਲਐਂਡਟੀ ਟੈਕਨਾਲੋਜੀ ਸਰਵਿਸਸਨੋਕੀਆ ਅਤੇੇ ਪ੍ਰਸਿਸਟੈਂਟ ਸਣੇ ਪ੍ਰਮੁੱਖ ਬਹੁਰਾਸ਼ਟਰੀ ਕੰਪਨੀਆਂ ਪਲੇਸਮੈਂਟ ਡਰਾਈਵ ਲਈ ਇੱਥੇ ਪਹੁੰਚੇ ਇਸ ਤੋਂ ਇਲਾਵਾ ਉੱਚ ਪੱਧਰੀ ਤਕਨੀਕੀ ਕੰਪਨੀਆਂ ਦੇ ਨਾਲ ਸਾਂਝੇਦਾਰੀ (ਸਹਿਯੋਗ) ਇਹ ਪੱਕਾ ਕਰਦਾ ਹੈ ਕਿ ਸੀਜੀਸੀ ਦੇ ਵਿਿਦਆਰਥੀ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਮਹਾਰਤ ਹਾਸਲ ਕਰਨ ਲਈ ਜ਼ਰੂਰੀ ਅਤੇ ਨਵੀਨਤਮ ਹੁਨਰ ਅਤੇ ਗਿਆਨ ਨਾਲ ਲੈਸ ਸਨ।


ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਸਮੂਹ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਆਪਣੇ ਵਿਿਦਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਕਰੀਅਰ ਦੇ ਮੌਕੇ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਸਮਰਪਿਤ ਹਾਂ ਤਾਂ ਜੋ ਉਹ ਗਲੋਬਲ ਮਾਰਕਿਟ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੋ ਸਕਣ। ਸੀਜੀਸੀ ਲਾਂਡਰਾ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਪਲੇਸਮੈਂਟ ਲਈ ਚੁਣੇ ਗਏ ਵਿਿਦਆਰਥੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਹਰੇਕ ਸਾਲ ਸਰਬ ਉੱਚ ਪਲੇਸਮੈਂਟ ਦੇ ਮੌਕੇ ਪ੍ਰਦਾਨ ਕਰਨ ਲਈ ਵਿਿਦਆਰਥੀਆਂ ਦੇ ਹੁਨਰ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਨੂੰ ਉਦਯੋਗ ਲਈ ਪੂਰੀ ਤਰ੍ਹਾਂ ਤਿਆਰ ਕਰਨ ਲਈ ਉਚ ਗੁਣਵੱਤਾ ਸਿੱਖਿਆ ਅਤੇ ਟਰੇਨਿੰਗ ਪ੍ਰਦਾਨ ਕਰਨ ਦੇ ਸੀਜੀਸੀ ਦੀ ਵਚਨਬੱਧਤਾ ਨੂੰ ਦੁਹਰਾਇਆ।

No comments:


Wikipedia

Search results

Powered By Blogger