SBP GROUP

SBP GROUP

Search This Blog

Total Pageviews

ਪੀ.ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਅਤੇ ਸਖਸ਼ਮ ਪ੍ਰਾਕਿਰਤੀ ਵੈਲਫੇਅਰ ਸੁਸਾਇਟੀ ਵੱਲੋਂ ਟਰਾਂਸਫੋਬੀਆ ਦੇ ਲਈ ਰੱਖੀ ਮੀਟਿੰਗ ਰਹੀ ਸਫ਼ਲ

ਚੰਡੀਗੜ੍ਹ, 20 ਮਈ : ਅੱਜ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ ਅਤੇ ਸਖਸ਼ਮ ਪ੍ਰਾਕਿਰਤੀ ਵੈਲਫੇਅਰ ਸੁਸਾਇਟੀ ਵੱਲੋਂ ਟਰਾਂਸਫੋਬੀਆ ਦੇ ਲਈ ਮੀਟਿੰਗ ਰਾਖੀ ਗਈ। ਜਿਸ ਵਿੱਚ ਟਰਾਂਸਜੈਂਡਰ ਕਮਿਊਨਿਟੀ ਦੇ ਲੋਕਾਂ ਲਈ ਵਿਚਾਰ ਸਾਂਝੇ ਕੀਤੇ ਗਏ। ਇਸ ਮੀਟਿੰਗ ਵਿੱਚ ਇਸ ਵਿਸ਼ੇ ਤੇ ਵਿਚਾਰ ਚਰਚਾ ਕੀਤੀ ਗਈ ਕਿ ਲੋਕ ਟਰਾਂਸਜੈਂਡਰ ਕਮਿਊਨਿਟੀ ਦੇ ਲੋਕਾਂ ਤੋਂ ਕਿਉਂ ਡਰਦੇ ਹਨ। ਇਹਨਾਂ ਅਤੇ ਆਮ ਲੋਕਾਂ ਵਿੱਚ ਕੀ ਵੱਖਰੇਵਾਂ ਹੁੰਦਾ ਹੈ। ਇੱਥੇ ਬਹੁਤ ਹੀ ਸੂਝਵਾਨ ਵਿਦਵਾਨਾਂ ਵਲੋਂ ਦਸਿਆ ਗਿਆ ਕਿ ਇਹਨਾਂ ਵਿੱਚ ਵੀ ਮਰਦ ਅਤੇ ਔਰਤਾਂ ਹੁੰਦੇ ਹਨ। 


ਇਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਆਮ ਲੋਕਾਂ ਵਾਂਗ ਹੀ ਹੁੰਦਾ ਹੈ। ਆਮ ਲੋਕਾਂ ਵਾਂਗ ਹੀ ਸਾਰੀ ਪ੍ਰੀਕਿਰਿਆ ਹੁੰਦੀ ਹੈ। ਫਰਕ ਹੁੰਦਾ ਹੈ ਤਾਂ ਬਸ ਏਨਾ ਕਿ ਟਰਾਂਸਜੈਂਡਰ ਕਮਿਊਨਿਟੀ ਦੇ ਲੋਕ ਬੱਚੇ ਪੈਦਾ ਕਰਨ ਵਿੱਚ ਅਸਮਰੱਥ ਹੁੰਦੇ ਹਨ। ਇਸ ਕਰਕੇ ਇਹਨਾਂ ਦੇ ਪਰਿਵਾਰ ਵਾਲੇ ਵੀ ਇਹਨਾਂ ਨੂੰ ਸਵੀਕਾਰ ਨਹੀਂ ਕਰਦੇ। ਅਕਸਰ ਸਿਆਣੇ ਕਹਿੰਦੇ ਹਨ ਕੀ ਦੁੱਖੀ ਇਨਸਾਨ ਦੀ ਦੁਆ ਅਤੇ ਬਦਦੁਆ ਬਹੁਤ ਜਲਦੀ ਲਗਦੀ ਹੈ। ਲੋਕਾਂ ਵਿੱਚ ਇਹਨਾਂ ਦਾ ਡਰ ਵੀ ਸ਼ਾਇਦ ਇਸ ਕਰਕੇ ਹੀ ਹੈ, ਲੋਕ ਇਹਨਾਂ ਤੋਂ ਡਰਦੇ ਹਨ ਕਿ ਕੀਤੇ ਇਹ ਕੋਈ ਬਦ-ਦੁਆ ਨਾ ਦੇ ਦੇਣ।

 ਆਮ ਲੋਕਾਂ ਨੂੰ ਕਦੇ ਵੀ ਇਹਨਾਂ ਨਾ ਵਿਤਕਰਾ ਜਾਂ ਕਿਸੇ ਵੀ ਤਰਾਂ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ। ਕਿਉਕਿ ਇਹ ਤਾਂ ਕੁਦਰਤ ਵਲੋਂ ਪਾਈ ਗਈ ਸਰੀਰਕ ਕਮੀ ਹੈ। ਇਸ ਵਿੱਚ ਇਹਨਾਂ ਟਰਾਂਸਜੈਂਡਰ ਕਮਿਊਨਿਟੀ ਦਾ ਕੋਈ ਕਸੂਰ ਨਹੀਂ ਹੈ। ਇਸ ਤਰ੍ਹਾਂ ਦੇ ਕਈ ਵਿਸ਼ਿਆਂ ਉਤੇ ਵਿਚਾਰ ਚਰਚਾ ਕੀਤੀ ਗਈ। ਜਿਸ ਵਿਚ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬ੍ਰਿਟਿਸ਼ ਡਿਪੁਟੀ ਹਾਈ ਕਮਿਸ਼ਨਰ ਸ਼੍ਰੀਮਤੀ ਕੈਰੋਲਿਨ ਰੋਵੈੱਤ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਸੰਜੀਵ ਖੰਨਾ (ਬੀਜੇਪੀ) ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਇਹਨਾਂ ਦੇ ਦੁੱਖ ਸੁੱਖ ਵਿੱਚ ਹਮੇਸ਼ਾਂ ਇਹਨਾਂ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ।


ਇਸ ਪ੍ਰੋਗਰਾਮ ਦਾ ਸੰਚਾਲਨ ਸਵੀਕਾਰ ਟਰਾਂਸਫੂਡ ਜ਼ੀਰਕਪੁਰ, ਸਖ਼ਸ਼ਮ ਪ੍ਰਾਕ੍ਰਿਤੀ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਦੀ ਪ੍ਰਧਾਨ ਧਨੰਜੇ ਚੌਹਾਨ ਅਤੇ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ, ਮੁਹਾਲੀ (ਚੰਡੀਗੜ੍ਹ) ਦੇ ਪ੍ਰਧਾਨ ਪਰਵੀਨ ਸੰਧੂ ਜੀ ਦੁਆਰਾ ਕੀਤਾ ਗਿਆ। ਇਸ ਵਿੱਚ ਲਗਾਤਾਰ ਲਾਈਵ ਮਿਊਜ਼ਿਕ ਵੀ ਚਲਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਭਜਨ ਗਾ ਕੇ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵੱਖ ਵੱਖ ਥਾਂਵਾਂ ਤੋਂ ਕਈ ਮਹਾਨ ਹਸਤੀਆਂ ਨੇ ਸ਼ਿਰਕਤ ਕੀਤੀ ਜਿਹਨਾਂ ਵਿੱਚ ਰਾਜਦੀਪ ਕੌਰ ਮੁਲਤਾਨੀ (ਜਨ. ਸਕੱਤਰ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ), ਵਿਨੀਤ ਬੰਸਲ, ਸੁਖਵਿੰਦਰ ਸੈਣੀ ਡੇਰਾਬੱਸੀ, ਸ਼ਾਇਰ ਭੱਟੀ, ਛਾਇਆ ਕਿੰਨਰ, ਵਿਸ਼ੀਪ੍ਰੀਤ ਕਿੰਨਰ, ਅਮਨ, ਕਰਨ, ਸਿੰਮੀ, ਅਭਿਸ਼ੇਕ, ਬਿਕਰਮ ਕੋਹਲੀ, ਅੰਜੂ ਬਾਲਾ ਸ਼ਾਮਲ ਸਨ। ਇਹ ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ।

No comments:


Wikipedia

Search results

Powered By Blogger