ਮੋਹਾਲੀ, ਮਈ 20 : ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਹੋਇਆ ਹੈ, ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਵਿੱਚ ਬੇਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਹੈ। ਪੰਜਾਬ ਸੰਤਾਂ-ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦਾ ਗੌਰਵਮਈ ਇਤਿਹਾਸ ਹੈ, ਗੁਰੂਆਂ ਦੀ ਇਸ ਧਰਤੀ ਤੋਂ ਜੁਰਮ ਨੂੰ ਜੜ੍ਹੋਂ ਪੁੱਟਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ, ਜੇਕਰ ਪੰਜਾਬ ਵਿੱਚ ਅਪਰਾਧਾਂ ਨੂੰ ਠੱਲ੍ਹ ਪੈ ਜਾਵੇ ਤਾਂ ਇੱਥੇ ਵਿਕਾਸ ਦੀ ਗੰਗਾ ਆਪਣੇ ਆਪ ਵਗਣ ਲੱਗ ਜਾਵੇਗੀ। ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੋਟਾਂ ਦੇ ਨਾਂ 'ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਨਜ਼ਰੀਆਂ ਸਹੀ ਨਹੀਂ ਸੀ।
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦਾ ਵਿਜੇ ਇੰਦਰ ਸਿੰਗਲਾ ਨਾਲ ਖਾਸ ਪਿਆਰ ਹੈ, ਇਸੇ ਕਰਕੇ ਹੀ ਐਨੀ ਕੜਕਦੀ ਗਰਮੀ ਵਿੱਚ ਵੀ ਉਸ ਨੂੰ ਸੁਣਨ ਦੇ ਲਈ ਵੀ ਥਾਂ-ਥਾਂ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਰਹੀ ਹੈ, ਸੋਮਵਾਰ ਨੂੰ ਗੜ੍ਹਸ਼ੰਕਰ, ਸਮੁੰਦੜਾ, ਬਾਸਿਆਲਾ, ਮੌਇਲਾ ਵਾਹਿਦਪੁਰ, ਪਹਲੇਵਾਲ, ਕਾਲੇਵਾਲ ਬੀਤ, ਭਵਾਨੀਪੁਰ ਮਾਜਰੀ, ਮਹਿੰਦਵਾਣੀ, ਕੋਟ, ਪਾਰੋਵਾਲ, ਦੋਹਲਰੋਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ ਉਨ੍ਹਾਂ ਦੇ ਨਾਲ ਸਨ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ, ਇਸ ਕਤਲ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਜੇਕਰ ਸ਼ਾਮ ਨੂੰ ਕੋਈ ਜ਼ਿੰਦਾ ਆਪਣੇ ਘਰ ਪਹੁੰਚਦਾ ਹੈ ਤਾਂ ਸਮਝੋ ਉਸਦੀ ਕਿਸਮਤ ਹੈ, ਜਦੋਂ ਤੱਕ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਨੱਥ ਨਹੀਂ ਪਾਈ ਜਾਂਦੀ, ਪੰਜਾਬ ਵਿੱਚ ਸ਼ਾਂਤੀ ਬਹਾਲ ਨਹੀਂ ਹੋਵੇਗੀ। ਪੰਜਾਬ ਵਿੱਚ ਸਿਆਸੀ ਕਤਲ, ਜਬਰੀ ਵਸੂਲੀ, ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ, ਥਾਣਿਆਂ 'ਤੇ ਹਮਲੇ ਆਮ ਹਨ। ਪੰਜਾਬ ਵਿੱਚ ਤਕਰੀਬਨ 8 ਤੋਂ 20 ਵੱਡੇ ਗੈਂਗ ਸਰਗਰਮ ਹਨ, ਜਿਨ੍ਹਾਂ ਵਿੱਚ 545 ਦੇ ਕਰੀਬ ਗੈਂਗ ਮੈਂਬਰ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਨਜਿੱਠਣ ਅਤੇ ਰੋਕਣ ਲਈ ਮੌਜੂਦਾ ਢਾਂਚਾ ਇੰਨਾ ਮਜ਼ਬੂਤ ਨਹੀਂ ਹੈ। ਅਸੀਂ ਯਕੀਨੀ ਤੌਰ 'ਤੇ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਜੋ ਵੀ ਸੰਭਵ ਹੋਵੇਗਾ ਉਹ ਕਰਾਂਗੇ।
ਇਸ ਦੇ ਨਾਲ ਹੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਡੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਦਾ ਪੰਜਾਬ ਪ੍ਰਤੀ ਬਹੁਤ ਪਿਆਰ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ 5 ਨਿਆਂ, 25 ਗਾਰੰਟੀ ਅਤੇ 300 ਤੋਂ ਵੱਧ ਵਾਅਦੇ ਹਨ, ਅੱਜ ਕਾਂਗਰਸੀ ਦਾ ਹਰ ਕਾਰੇਕਰਤਾ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ, ਕਾਂਗਰਸ ਦੇ 48 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ ਇਨਸਾਫ਼ ਦੇਣ, ਨੌਕਰੀਆਂ ਦੇਣ, ਕਿਸਾਨਾਂ ਨੂੰ ਕਰਜ਼ਾ ਮੁਆਫ਼ ਕਰਨ, ਖਾਲੀ ਅਸਾਮੀਆਂ ਭਰਨ, ਔਰਤਾਂ ਨੂੰ ਭੱਤੇ ਦੇਣ, ਐਮਐਸਪੀ ਦੀ ਗਰੰਟੀ ਦੇਣ ਦੇ ਵਾਅਦੇ ਹਨ। ਸਾਡੇ ਚੋਣ ਮਨੋਰਥ ਪੱਤਰ ਵਿੱਚ ਸੰਵਿਧਾਨਕ ਨਿਆਂ ਦਾ ਪੰਨਾ ਵੀ ਜੋੜਿਆ ਗਿਆ ਹੈ, ਜਿੱਥੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਹਮਣੇ ਰੱਖ ਕੇ, ਕਾਂਗਰਸ, ਸੰਸਦ, ਚੋਣ ਕਮਿਸ਼ਨ, ਜਾਂਚ ਏਜੰਸੀ, ਅਦਾਲਤ, ਮੀਡੀਆ, ਚੋਣ ਲੋਕਤੰਤਰ ਸਮੇਤ ਹਰ ਥਾਂ ਬਦਲਾਅ ਦੇ ਨਾਲ ਇਨਸਾਫ਼ ਦੀ ਗੱਲ ਕੀਤੀ ਗਈ ਹੈ। ਰਾਹੁਲ ਗਾਂਧੀ ਦੀਆਂ ਇਹ 25 ਗਰੰਟੀਆਂ ਪੰਜਾਬ ਦੀ ਤਕਦੀਰ ਬਦਲ ਦੇਣਗੀਆਂ।
ਕਾਂਗਰਸੀ ਉਮੀਦਵਾਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਰ ਹਾਲਤ 'ਚ ਪੰਜਾਬ 'ਚ ਬੇਹਤਰ ਕਾਨੂੰਨ ਵਿਵਸਥਾ ਨੂੰ ਬਹਾਲ ਕਰਾਂਗੇ, ਅਸੀਂ ਨਾ ਸਿਰਫ ਸ੍ਰੀ ਅਨੰਦਪੁਰ ਸਾਹਿਬ ਦਾ ਹਰ ਮੁੱਦਾ ਪਾਰਲੀਮੈਂਟ 'ਚ ਜ਼ੋਰ-ਸ਼ੋਰ ਨਾਲ ਉਠਾਵਾਂਗੇ, ਸਗੋਂ ਇਸ ਸਮੱਸਿਆ ਦੇ ਹੱਲ ਹੋਣ ਤੱਕ ਚੁੱਪ ਨਹੀਂ ਬੈਠਾਂਗੇ | ਇਸ ਇਲਾਕੇ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ, ਪਰਿਵਾਰ ਦੀ ਸੇਵਾ ਕਰਨਾ ਮੇਰਾ ਪਹਿਲਾ ਧਰਮ ਹੈ।ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਪਹਿਲੀ ਤਰਜੀਹ: ਵਿਜੇ ਇੰਦਰ ਸਿੰਗਲਾ
-ਪੰਜਾਬ ਦਾ ਗੌਰਵਮਈ ਇਤਿਹਾਸ ਹੈ, ਗੁਰੂਆਂ ਦੀ ਇਸ ਧਰਤੀ ਤੋਂ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ
-ਜੇਕਰ ਪੰਜਾਬ 'ਚ ਅਪਰਾਧ 'ਤੇ ਲਗਾਮ ਲੱਗ ਜਾਵੇ ਤਾਂ ਵਿਕਾਸ ਦੀ ਗੰਗਾ ਇੱਥੇ ਆਪਣੇ ਆਪ ਵਹਿਣੀ ਸ਼ੁਰੂ ਹੋ ਜਾਵੇਗੀ।
-।
-ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ 5 ਨਿਆਂ ਅਤੇ 25 ਗਰੰਟੀਆਂ ਨਾਲ ਬਦਲੇਗਾ ਪੰਜਾਬ ਦਾ ਭਵਿੱਖ।
ਮਈ 20, 2024। ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜਾ ਨਿਕਲਿਆ ਹੋਇਆ ਹੈ, ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਉਨ੍ਹਾਂ ਦੀ ਪਹਿਲੀ ਤਰਜੀਹ ਸੂਬੇ ਵਿੱਚ ਬੇਹਤਰ ਕਾਨੂੰਨ ਵਿਵਸਥਾ ਬਹਾਲ ਕਰਨਾ ਹੈ। ਪੰਜਾਬ ਸੰਤਾਂ-ਗੁਰੂਆਂ ਦੀ ਧਰਤੀ ਹੈ, ਇਸ ਧਰਤੀ ਦਾ ਗੌਰਵਮਈ ਇਤਿਹਾਸ ਹੈ, ਗੁਰੂਆਂ ਦੀ ਇਸ ਧਰਤੀ ਤੋਂ ਜੁਰਮ ਨੂੰ ਜੜ੍ਹੋਂ ਪੁੱਟਣ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ, ਜੇਕਰ ਪੰਜਾਬ ਵਿੱਚ ਅਪਰਾਧਾਂ ਨੂੰ ਠੱਲ੍ਹ ਪੈ ਜਾਵੇ ਤਾਂ ਇੱਥੇ ਵਿਕਾਸ ਦੀ ਗੰਗਾ ਆਪਣੇ ਆਪ ਵਗਣ ਲੱਗ ਜਾਵੇਗੀ। ਬੜੇ ਦੁੱਖ ਦੀ ਗੱਲ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਵੋਟਾਂ ਦੇ ਨਾਂ 'ਤੇ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੀ ਹੈ, ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਜਦ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਨਜ਼ਰੀਆਂ ਸਹੀ ਨਹੀਂ ਸੀ।
ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਦਾ ਵਿਜੇ ਇੰਦਰ ਸਿੰਗਲਾ ਨਾਲ ਖਾਸ ਪਿਆਰ ਹੈ, ਇਸੇ ਕਰਕੇ ਹੀ ਐਨੀ ਕੜਕਦੀ ਗਰਮੀ ਵਿੱਚ ਵੀ ਉਸ ਨੂੰ ਸੁਣਨ ਦੇ ਲਈ ਵੀ ਥਾਂ-ਥਾਂ ਵੱਡੀ ਗਿਣਤੀ ਵਿੱਚ ਭੀੜ ਇਕੱਠੀ ਹੋ ਰਹੀ ਹੈ, ਸੋਮਵਾਰ ਨੂੰ ਗੜ੍ਹਸ਼ੰਕਰ, ਸਮੁੰਦੜਾ, ਬਾਸਿਆਲਾ, ਮੌਇਲਾ ਵਾਹਿਦਪੁਰ, ਪਹਲੇਵਾਲ, ਕਾਲੇਵਾਲ ਬੀਤ, ਭਵਾਨੀਪੁਰ ਮਾਜਰੀ, ਮਹਿੰਦਵਾਣੀ, ਕੋਟ, ਪਾਰੋਵਾਲ, ਦੋਹਲਰੋਂ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਅਮਰਪ੍ਰੀਤ ਸਿੰਘ ਲਾਲੀ ਹਲਕਾ ਇੰਚਾਰਜ ਗੜ੍ਹਸ਼ੰਕਰ ਉਨ੍ਹਾਂ ਦੇ ਨਾਲ ਸਨ।
ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ, ਇਸ ਕਤਲ ਨੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਸੀ, ਅੱਜ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈ, ਜੇਕਰ ਸ਼ਾਮ ਨੂੰ ਕੋਈ ਜ਼ਿੰਦਾ ਆਪਣੇ ਘਰ ਪਹੁੰਚਦਾ ਹੈ ਤਾਂ ਸਮਝੋ ਉਸਦੀ ਕਿਸਮਤ ਹੈ, ਜਦੋਂ ਤੱਕ ਪੰਜਾਬ ਵਿੱਚ ਸੰਗਠਿਤ ਅਪਰਾਧ ਨੂੰ ਨੱਥ ਨਹੀਂ ਪਾਈ ਜਾਂਦੀ, ਪੰਜਾਬ ਵਿੱਚ ਸ਼ਾਂਤੀ ਬਹਾਲ ਨਹੀਂ ਹੋਵੇਗੀ। ਪੰਜਾਬ ਵਿੱਚ ਸਿਆਸੀ ਕਤਲ, ਜਬਰੀ ਵਸੂਲੀ, ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ, ਥਾਣਿਆਂ 'ਤੇ ਹਮਲੇ ਆਮ ਹਨ। ਪੰਜਾਬ ਵਿੱਚ ਤਕਰੀਬਨ 8 ਤੋਂ 20 ਵੱਡੇ ਗੈਂਗ ਸਰਗਰਮ ਹਨ, ਜਿਨ੍ਹਾਂ ਵਿੱਚ 545 ਦੇ ਕਰੀਬ ਗੈਂਗ ਮੈਂਬਰ ਹਨ ਅਤੇ ਪੁਲਿਸ ਵੱਲੋਂ ਇਨ੍ਹਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਸਪੱਸ਼ਟ ਹੈ ਕਿ ਪੰਜਾਬ ਵਿੱਚ ਸੰਗਠਿਤ ਅਪਰਾਧ ਨਾਲ ਨਜਿੱਠਣ ਅਤੇ ਰੋਕਣ ਲਈ ਮੌਜੂਦਾ ਢਾਂਚਾ ਇੰਨਾ ਮਜ਼ਬੂਤ ਨਹੀਂ ਹੈ। ਅਸੀਂ ਯਕੀਨੀ ਤੌਰ 'ਤੇ ਪੰਜਾਬ ਵਿੱਚ ਬਿਹਤਰ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਜੋ ਵੀ ਸੰਭਵ ਹੋਵੇਗਾ ਉਹ ਕਰਾਂਗੇ।
ਇਸ ਦੇ ਨਾਲ ਹੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਸਾਡੇ ਹਰਮਨ ਪਿਆਰੇ ਆਗੂ ਰਾਹੁਲ ਗਾਂਧੀ ਦਾ ਪੰਜਾਬ ਪ੍ਰਤੀ ਬਹੁਤ ਪਿਆਰ ਹੈ। ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ 5 ਨਿਆਂ, 25 ਗਾਰੰਟੀ ਅਤੇ 300 ਤੋਂ ਵੱਧ ਵਾਅਦੇ ਹਨ, ਅੱਜ ਕਾਂਗਰਸੀ ਦਾ ਹਰ ਕਾਰੇਕਰਤਾ ਸੰਵਿਧਾਨ ਨੂੰ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ, ਕਾਂਗਰਸ ਦੇ 48 ਪੰਨਿਆਂ ਦੇ ਚੋਣ ਮਨੋਰਥ ਪੱਤਰ ਵਿੱਚ ਇਨਸਾਫ਼ ਦੇਣ, ਨੌਕਰੀਆਂ ਦੇਣ, ਕਿਸਾਨਾਂ ਨੂੰ ਕਰਜ਼ਾ ਮੁਆਫ਼ ਕਰਨ, ਖਾਲੀ ਅਸਾਮੀਆਂ ਭਰਨ, ਔਰਤਾਂ ਨੂੰ ਭੱਤੇ ਦੇਣ, ਐਮਐਸਪੀ ਦੀ ਗਰੰਟੀ ਦੇਣ ਦੇ ਵਾਅਦੇ ਹਨ। ਸਾਡੇ ਚੋਣ ਮਨੋਰਥ ਪੱਤਰ ਵਿੱਚ ਸੰਵਿਧਾਨਕ ਨਿਆਂ ਦਾ ਪੰਨਾ ਵੀ ਜੋੜਿਆ ਗਿਆ ਹੈ, ਜਿੱਥੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਸਾਹਮਣੇ ਰੱਖ ਕੇ, ਕਾਂਗਰਸ, ਸੰਸਦ, ਚੋਣ ਕਮਿਸ਼ਨ, ਜਾਂਚ ਏਜੰਸੀ, ਅਦਾਲਤ, ਮੀਡੀਆ, ਚੋਣ ਲੋਕਤੰਤਰ ਸਮੇਤ ਹਰ ਥਾਂ ਬਦਲਾਅ ਦੇ ਨਾਲ ਇਨਸਾਫ਼ ਦੀ ਗੱਲ ਕੀਤੀ ਗਈ ਹੈ। ਰਾਹੁਲ ਗਾਂਧੀ ਦੀਆਂ ਇਹ 25 ਗਰੰਟੀਆਂ ਪੰਜਾਬ ਦੀ ਤਕਦੀਰ ਬਦਲ ਦੇਣਗੀਆਂ।
ਕਾਂਗਰਸੀ ਉਮੀਦਵਾਰ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਰ ਹਾਲਤ 'ਚ ਪੰਜਾਬ 'ਚ ਬੇਹਤਰ ਕਾਨੂੰਨ ਵਿਵਸਥਾ ਨੂੰ ਬਹਾਲ ਕਰਾਂਗੇ, ਅਸੀਂ ਨਾ ਸਿਰਫ ਸ੍ਰੀ ਅਨੰਦਪੁਰ ਸਾਹਿਬ ਦਾ ਹਰ ਮੁੱਦਾ ਪਾਰਲੀਮੈਂਟ 'ਚ ਜ਼ੋਰ-ਸ਼ੋਰ ਨਾਲ ਉਠਾਵਾਂਗੇ, ਸਗੋਂ ਇਸ ਸਮੱਸਿਆ ਦੇ ਹੱਲ ਹੋਣ ਤੱਕ ਚੁੱਪ ਨਹੀਂ ਬੈਠਾਂਗੇ | ਇਸ ਇਲਾਕੇ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ, ਪਰਿਵਾਰ ਦੀ ਸੇਵਾ ਕਰਨਾ ਮੇਰਾ ਪਹਿਲਾ ਧਰਮ ਹੈ।
No comments:
Post a Comment