: ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵੱਲੋਂ ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਿਊ) ਦੇ ਸਹਿਯੋਗ ਨਾਲ ਕੈਂਪਸ ਵਿੱਚ ਇੱਕ ਸਮਰੱਥਾ ਨਿਰਮਾਣ ਪ੍ਰੋਗਰਾਮ–‘ਰਾਈਜ਼ ਐਂਡ ਲੀਡ: ਯੰਗ ਵੂਮੈਨ ਪਾਇਨੀਅਰਿੰਗ ਟੈਕਨਾਲੋਜੀ, ਬਿਜ਼ਨਸ ਐਂਡ ਪਬਲਿਕ ਲਾਈਫ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪ੍ਰਤੀਯੋਗੀਆਂ ਵਿੱਚ ਅਗਵਾਈ ਦੇ ਮੌਕਿਆਂ ਅਤੇ ਫੈਸਲੇ ਲੈਣ ਦੀਆਂ ਪ੍ਰਕਿਿਰਆਵਾਂ ਪ੍ਰਤੀ ਜਾਗਰੂਕਤਾ ਨੂੰ ਵਧਾਉਣਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਤਕਨੀਕੀ ਤਰੱਕੀ ਨੂੰ ਅਪਣਾਉਣ ਅਤੇ ਤਕਨਾਲੋਜੀ, ਜਨਤਕ ਜੀਵਨ ਅਤੇ ਕਾਰਪੋਰੇਟ ਖੇਤਰਾਂ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਤਿਆਰ ਕਰਨਾ ਸੀ।ਇਸ ਪ੍ਰੋਗਰਾਮ ਦਾ ਨਿਰਮਾਣ ਤਿੰਨ ਵਿਿਸ਼ਆਂ ’ਤੇ ਕੀਤਾ ਗਿਆ ਸੀ ਜਿਨ੍ਹਾਂ ਵਿੱਚ ਟੈਕ ਹੋਰੀਜਨਜ਼: ਨੈਵੀਗੇਟਿੰਗ ਇਮਰਜਿੰਗ ਓਪਰਚੁਨਿਟੀਜ਼ ਇਨ ਏਆਈ, ਡਰੋਨ ਟੈਕਨਾਲੋਜੀ (ਇਨ ਏਆਈ, ਡਰੋਨ ਟੈਕਨਾਲੋਜੀ ’ਚ ਉੱਭਰਦੇ ਮੌਕੇ), ਵੂਮੈਨ ਇਨ ਡਿਸੀਜ਼ਨ ਮੇਕਿੰਗ: ਵੂਮੈਨ ਲੀਡਿੰਗ ਇਨ ਪਬਲਿਕ ਲਾਈਫ ਅਤੇ ਵੂਮੈਨ ਇਨ ਕਾਰਪੋਰੇਟ ਏਰੀਨਾ ਆਦਿ ਸਨ।ਇਸ ਸਮਾਰੋਹ ਦਾ ਉਦਘਾਟਨ ਲੈਫਟੀਨੈਂਟ ਆਸ਼ੂਤੋਸ਼ ਪਾਂਡੇ, ਅੰਡਰ ਸੈਕਟਰੀ, ਰਾਸ਼ਟਰੀ ਮਹਿਲਾ ਕਮਿਸ਼ਨ (ਐਨਸੀਡਬਲਿਓ), ਭਾਰਤ ਵੱਲੋਂ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਪ੍ਰੋ.(ਡਾ.) ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ, ਸੰਸਥਾ ਦੇ ਡੀਨ ਅਤੇ ਡਾਇਰੈਕਟਰ ਆਦਿ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਆਪਣੇ ਉਦਘਾਟਨੀ ਭਾਸ਼ਣ ਵਿੱਚ ਲੈਫਟੀਨੈਂਟ ਪਾਂਡੇ ਨੇ ਦੇਸ਼ ਭਰ ਵਿੱਚ ਔਰਤਾਂ ਦੇ ਸਸ਼ਕਤੀਕਰਨ ਦੇ ਉਦੇਸ਼ ਨਾਲ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਤੋਂ ਇਲਾਵਾ ਇਸ ਸੰਬੰਧੀ ਐਨਸੀਡਬਲਿਓ ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪ੍ਰਤੀਯੋਗੀਆਂ ਨੂੰ ਆਪਣੀਆਂ ਮੁੱਖ ਯੋਗਤਾਵਾਂ ਤੇ ਕੰਮ ਕਰਨ ਅਤੇ ਹਰ ਕੰਮ ਵਿੱਚ ਨਿਰੰਤਰਤਾ ਬਣਾਏ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਉਪਰੰਤ ਤਕਨਾਲੋਜੀ, ਕਾਰੋਬਾਰ ਅਤੇ ਜਨਤਕ ਜੀਵਨ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਸਮਰਪਣ ਨੂੰ ਦੁਹਰਾਉਂਦੇ ਹੋਏ, ਡਾ. ਪੀ.ਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ ਨੇ ਅੱਗੇ ਕਿਹਾ ਕਿ ਇਹ ਲੰਿਗ ਸਮਾਨਤਾ ਨੂੰ ਅੱਗੇ ਵਧਾਉਣਾ ਜਾਰੀ ਰੱਖੇਗਾ ਅਤੇ ਸਮਾਜ ਦੇ ਹਰ ਪਹਿਲੂ ਵਿੱਚ ਔਰਤਾਂ ਨੂੰ ਉਨ੍ਹਾਂ ਦੀ ਪੂਰੀ ਸਮਰੱਥਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।
ਟੈਕ ਹੋਰੀਜ਼ਨਸ ਏਆਈ, ਡਰੋਨ ਟੈਕਨਾਲੋਜੀ ਵਿੱਚ ਉਭਰਦੇ ਮੌਕਿਆਂ ਨੂੰ ਨੈਵੀਗੇਟ ਕਰਨਾ ਵਿਸ਼ੇ ’ਤੇ ਪਹਿਲੇ ਤਕਨੀਕੀ ਸੈਸ਼ਨ ਦਾ ਸੰਚਾਲਨ ਜੋਸੇਫ ਜੂਡ, ਸੀਟੀਓ ਨੈੱਟ ਸਲਿਊਸ਼ਨਜ਼ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਵਿਸ਼ੇ ਸੰਬੰਧੀ ਇੱਕ ਦਿਲਚਸਪ ਅਤੇ ਸਮਝ ਭਰਪੂਰ ਪੇਸ਼ਕਾਰੀ ਦਿੱਤੀ।ਇਸ ਪੇਸ਼ਕਾਰੀ ਨੇ ਇਹ ਉਜਾਗਰ ਕੀਤਾ ਕਿ ਵੱਖ ਵੱਖ ਖੇਤਰਾਂ ਵਿੱਚ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਮਨੁੱਖ ਸਮਰੱਥਾਵਾਂ ਨੂੰ ਵਧਾਉਣ ਲਈ ਏਆਈ ਟੂਲ ਦਾ ਪ੍ਰਭਾਵੀ ਢੰਗ ਨਾਲ ਕਿਵੇਂ ਪ੍ਰਯੋਗ ਕੀਤਾ ਜਾ ਸਕਦਾ ਹੈ। ਵੂਮੈਨ ਇਨ ਡਿਸੀਜ਼ਨ ਮੇਕਿੰਗ: ਵੂਮੈਨ ਲੀਡਿੰਗ ਇਨ ਪਬਲਿਕ ਲਾਈਫ ਵਿਸ਼ੇ ਤੇ ਦੂਜੇ ਸੈਸ਼ਨ ਦਾ ਸੰਚਾਲਨ ਬਲਪ੍ਰੀਤ ਕੌਰ, ਪੱਤਰਕਾਰ, ਲੇਖਿਕਾ ਅਤੇ ਫਿਲਮ, ਗੁਰਲੀਨ ਕੌਰ, ਡਾਇਰੈਕਟਰ, ਘੈਂਟ ਪੰਜਾਬ ਮੀਡੀਆ ਅਤੇ ਜਸ ਕੇ ਸ਼ਾਨ, ਮੋਟੀਵੇਸ਼ਨਲ ਸਪੀਕਰ ਅਤੇ ਟੀਈਡੀਐਕਸ ਵੱਲੋਂ ਕੀਤਾ ਗਿਆ।ਉਨ੍ਹਾਂ ਨੇ ਮਹਿਲਾਵਾਂ ਵੱਲੋਂ ਕਾਰਪੋਰੇਟ ਫੈਸਲਿਆਂ ਦੀਆਂ ਬਾਰੀਕੀਆਂ ਤੇ ਚਾਨਣਾ ਪਾਇਆ ਜਿਸ ਵਿੱਚ ਪ੍ਰਤੀਯੋਗੀਆਂ ਨੂੰ ਇਹ ਸਮਝ ਵਿੱਚ ਆਇਆ ਕਿ ਕਿਵੇਂ ਔਰਤਾਂ ਆਪਣੇ ਆਪ ਨੂੰ ਬਿਹਤਰ ਜਾਣ ਕੇ, ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਨ ਦੀ ਹਿੰਮਤ, ਅਸਫਲਤਾਵਾਂ ਦੇ ਸਾਹਮਣੇ ਨਿਡਰ ਹੋ ਕੇ ਫੈਸਲਾ ਲੈਣ ਦੀਆਂ ਪ੍ਰਕਿਿਰਆਵਾਂ ਵਿੱਚ ਹਿੱਸਾ ਲੈ ਸਕਦੀਆਂ ਹਨ। ਵੂਮੈਨ ਇਨ ਕਾਰਪੋਰੇਟ ਇਰੇਨਾ ਵਿਸ਼ੇ ’ਤੇ ਤੀਜੇ ਸੈਸ਼ਨ ਦੀ ਅਗਵਾਈ ਡਾ.ਜਸਪ੍ਰੀਤ ਆਹਲੂਵਾਲੀਆ, ਡਾਇਰੈਕਟਰ, ਇੰਸਪਾਰੋਮੀਟਰ, ਰਿਚਾ ਜੈਸਵਾਲ, ਵੀਪੀ ਐਚਆਰ, ਅਤੁਲਿਆ ਹੈਲਥਕੇਅਰ ਨੇ ਕੀਤੀ। ਉਨ੍ਹਾਂ ਨੇ ਮਹਿਲਾ ਲੀਡਰਸ਼ਿਪ, ਆਪਣੇ ਆਪ ਨੂੰ ਹੁਨਰਮੰਦ ਬਣਾਉਣ ਦੀ ਮਹੱਤਤਾ ਅਤੇ ਮੁਕਾਬਲੇ ਵਾਲੇ ਕੰਮ ਸੱਭਿਆਚਾਰ ਨੂੰ ਅੱਗੇ ਵਧਾਉਂਦੇ ਹੋਏ ਭਵਿੱਖ ਦੀ ਤਕਨੀਕ ਨੂੰ ਅਪਣਾਉਣ ਲਈ ਤਿਆਰ ਰਹਿਣ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਉਪਰੰਤ ਇੱਕ ਸਵਾਲ ਜਵਾਬ ਸੈਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬੁਲਾਏ ਗਏ ਡੋਮੇਨ ਮਾਹਿਰਾਂ ਨੇ ਭਾਗੀਦਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਨੇ ਲੀਡਰਸ਼ਿੱਪ ਕਪੈਸਟੀ ਵਿੱਚ ਏਆਈ ਦਾ ਭੂਮਿਕਾ ਤੋਂ ਲੈ ਕੇ ਉਹ ਸਾਰੇ ਤਰੀਕੇ ਸ਼ਾਮਲ ਸਨ ਜਿਨ੍ਹਾਂ ਨਾਲ ਔਰਤਾਂ ਟੈਕਨੋਲਜੀ ਐਡਵਾਂਸਮੈਂਟ ਦੇ ਜ਼ਰੀਏ ਸ਼ਸ਼ਕਤ ਮਹਿਸੂਸ ਕਰ ਸਕਦੀਆਂ ਹਨ।
ਅੰਤ ਵਿੱਚ ਵਿਸ਼ੇਸ਼ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਐਚਓਡੀ, ਬੀਬੀਏ, ਡਾ ਪ੍ਰੀਤੀ, ਸੀਬੀਐਸਏ, ਸੀਜੀਸੀ ਲਾਂਡਰਾਂ ਵੱਲੋਂ ਧੰਨਵਾਦ ਦੇ ਮਤਾ ਪੇਸ਼ ਕਰ ਕੇ ਪ੍ਰੋਗਰਾਮ ਦੀ ਸਫਲਤਾਪੂਰਵਕ ਸਮਾਪਤੀ ਹੋਈ।
No comments:
Post a Comment