ਖਰੜ 9 ਮਈ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰਲ ਸਾਇੰਸਿਜ਼ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਮਾਈਕ੍ਰੋਬਾਇਓਲੋਜਿਸਟ ਸੁਸਾਇਟੀ ਆਫ ਇੰਡੀਆ ਦੇ ਸਹਿਯੋਗ ਨਾਲ ਸਾਂਝੇ ਤੌਰ ’ਤੇ ‘ਐਡਵਾਂਸਜ਼ ਇਨ ਐਗਰੀਕਲਚਰ ਸਾਇੰਸਜ਼’ (ਆਈਸੀਏਏਐਸ-2024) ’ਤੇ ਪਹਿਲੀ ਦੋ ਦਿਨ੍ਹਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ।
ਇਸ ਕਾਨਫਰੰਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਐਮਿਟੀ ਯੂਨੀਵਰਸਿਟੀ, ਮੋਹਾਲੀ ਦੇ ਵਾਈਸ-ਚਾਂਸਲਰ ਅਤੇ ਕੇਂਦਰੀ ਯੂਨੀਵਰਸਿਟੀ, ਪੰਜਾਬ ਦੇ ਸਾਬਕਾ ਵਾਈਸ-ਚਾਂਸਲਰ ਡਾ: ਰਵਿੰਦਰ ਕੇ. ਕੋਹਲੀ ਨੇ ਆਪਣੇ ਸੰਬੋਧਨ ਵਿੱਚ ਅੱਜ ਇੱਥੇ ਹਰੀ ਕ੍ਰਾਂਤੀ ਦੇ ਟਿਕਾਊ ਲਾਭਾਂ ਦੀ ਸਾਂਭ-ਸੰਭਾਲ ਲਈ ਭੂਮੀ ਦੀ ਸੰਭਾਲ ਅਤੇ ਪਾਣੀ ਦੇ ਪ੍ਰਬੰਧਨ ਦੀ ਲੋੜ ’ਤੇ ਜ਼ੋਰ ਦਿੱਤਾ।
ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਦੱਸਿਆ ਕਿ ਵਿਚਾਰਾਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਲਈ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ 200 ਤੋਂ ਵੱਧ ਪ੍ਰਤੀਭਾਗੀਆਂ ਨੇ ਭਾਗ ਲਿਆ। ਇਹ ਸਮਾਗਮ ਖੇਤੀਬਾੜੀ ਖੋਜ ਅਤੇ ਨਵੀਨਤਾ ਲਈ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਇਸਦੀ ਅਮੀਰ ਵਿਰਾਸਤ ਨੂੰ ਯਾਦ ਕਰਦਾ ਹੈ ਅਤੇ ਭਵਿੱਖ ਦੇ ਯਤਨਾਂ ਦੀ ਉਮੀਦ ਕਰਦਾ ਹੈ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਕਿਹਾ ਕਿ ਇਹ ਕਾਨਫਰੰਸ ਇੱਕ ਅਕਾਦਮਿਕ ਸਮਾਗਮ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਗਿਆਨ ਦੀ ਸਾਂਝ, ਵਿਚਾਰ-ਵਟਾਂਦਰੇ ਅਤੇ ਅੰਤਰ-ਅਨੁਸ਼ਾਸਨੀ ਸੰਵਾਦ ਨੂੰ ਉਤਸ਼ਾਹਤ ਕਰਨ ਵਾਲੀਆਂ ਵੱਖ-ਵੱਖ ਤਕਨਾਲੋਜੀਆਂ ਅਤੇ ਉਨ੍ਹਾਂ ਦੀਆਂ ਐਪਲੀਕੇਸ਼ਨਾਂ ਦੇ ਕਨਵਰਜੈਂਸ ਨੂੰ ਸਮਝਣ ਲਈ ਪਲੇਟਫਾਰਮ ਸੀ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵਿਭਾਗ ਦੀ ਮੁਖੀ ਡਾ: ਅਮਿਤਾ ਮਹਾਜਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ।
ਇਸ ਦੌਰਾਨ ਕਾਨਫ਼ਰੰਸ ਦੇ ਮੁੱਖ ਬੁਲਾਰਿਆਂ ਅਤੇ ਮਾਹਿਰਾਂ ਵਿੱਚ ਡਾ: ਬਲਬੀਰ ਸਿੰਘ ਖੱਡਾ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਮੋਹਾਲੀ ਵੱਲੋਂ “ਭਾਰਤ ਵਿੱਚ ਬੱਕਰੀ ਪਾਲਣ ਦੀਆਂ ਸੰਭਾਵਨਾਵਾਂ”, ਡਾ: ਸਵਰਨਜੀਤ ਸਿੰਘ, ਡਾਇਰੈਕਟਰ, ਐਸਏਐਸ ਪੌਲੀਕਲੀਨਿਕ ਅਤੇ ਮਾਈਕਰੋਬਾਇਓਲੋਜਿਸਟ ਸੁਸਾਇਟੀ ਆਫ ਇੰਡੀਆ ਦੇ ਪ੍ਰਧਾਨ, ਚੰਡੀਗੜ੍ਹ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਨਸਪਤੀ ਵਿਗਿਆਨ ਵਿਭਾਗ ਤੋਂ ਪ੍ਰੋ. ਐਮ ਸੀ ਸਿੱਧੂ ਮੌਜੂਦ ਸਨ।
ਸ੍ਰੀ ਬਾਲ ਮੁਕੰਦ, ਚੇਅਰਪਰਸਨ ਫੂਡ ਕਮਿਸ਼ਨ ਪੰਜਾਬ ਨੇ ਖੇਤੀ ਕਾਰੋਬਾਰ ਵਿੱਚ ਉੱਦਮ ਬਾਰੇ ਚਰਚਾ ਕੀਤੀ ।
ਇਸ ਤੋਂ ਬਾਅਦ ‘ਸਸਟੇਨੇਬਲ ਐਗਰੀਕਲਚਰ ਐਂਡ ਰਿਸੋਰਸ ਮੈਨੇਜਮੈਂਟ, ਡਾ: ਰਾਜੇਸ਼ ਜਲੋਟਾ, ਸੀਨੀਅਰ ਪ੍ਰੋਜੈਕਟ ਅਫਸਰ, ਕੁਈਨਜ਼ਲੈਂਡ, ਡਿਪਾਰਟਮੈਂਟ ਆਫ਼ ਇਨਵਾਇਰਮੈਂਟ, ਸਾਇੰਸ ਐਂਡ ਇਨੋਵੇਸ਼ਨ, ਆਸਟ੍ਰੇਲੀਆ ਦੁਆਰਾ ਇੱਕ ਔਨਲਾਈਨ ਪੇਸ਼ਕਾਰੀ ਵਿੱਚ, ਭਾਗੀਦਾਰਾਂ ਨਾਲ ਖੇਤੀਬਾੜੀ ਅਤੇ ਸਰੋਤ ਪ੍ਰਬੰਧਨ ਦੇ ਟਿਕਾਊ ਵਿਕਾਸ ਦੀ ਲੋੜ ’ਤੇ ਚਰਚਾ ਕੀਤੀ ਗਈ।
ਇਸ ਤੋਂ ਬਾਅਦ ਡਾ ਅਕਸ਼ੈ ਕੁਮਾਰ ਬਿਸਵਾਲ, ਜਾਰਜੀਆ ਯੂਨੀਵਰਸਿਟੀ, ਟਿਫਟਨ ਕੈਂਪਸ, ਯੂ.ਐਸ.ਏ. ਦੁਆਰਾ ਮੂੰਗਫਲੀ ਵਿੱਚ ਬੀਜ ਦੀ ਗੁਣਵੱਤਾ ਲਈ ਪ੍ਰਜਨਨ ’ਤੇ ਇੱਕ ਔਨਲਾਈਨ ਪੇਸ਼ਕਾਰੀ ਦਿੱਤੀ ਗਈ।
ਸੈਂਟਰਲ ਫੂਡ ਟੈਕਨਾਲੋਜੀ ਰਿਸਰਚ ਇੰਸਟੀਚਿਊਟ, ਮੈਸੁਰੂ ਤੋਂ ਡਾ: ਰੇਣੂ ਅਗਰਵਾਲ ਨੇ ਉੱਚ ਕੀਮਤੀ ਉਤਪਾਦਾਂ ਲਈ ਖੇਤੀ ਰਹਿੰਦ-ਖੂੰਹਦ ਦੀ ਵਰਤੋਂ ਬਾਰੇ ਗੱਲ ਕੀਤੀ।
ਇਸ ਤੋਂ ਬਾਅਦ ਸਮਾਪਤੀ ਸਮਾਰੋਹ ਵਿੱਚ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਅੰਤ ਵਿੱਚ ਖੇਤੀਬਾੜੀ ਵਿਭਾਗ ਦੇ ਪ੍ਰੋਫੈਸਰ ਡਾ.ਕੇ.ਐਸ. ਚੰਦੇਲ ਨੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕੀਤਾ।
ਫੋਟੋ ਕੈਪਸ਼ਨ :ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਵੱਖ ਵੱਖ ਮਾਹਿਰਾਂ ਨਾਲ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ।
No comments:
Post a Comment