ਚੰਡੀਗੜ੍ਹ, 24 ਮਈ : ਚਿਤਕਾਰਾ ਯੂਨੀਵਰਸਿਟੀ ਨੇ ਸਿਹਤ ਸੰਭਾਲ ਨਵੀਨਤਾ, ਜਨ ਸਿਹਤ ਅਤੇ ਪਰਉਪਕਾਰੀ ਖੇਤਰ ਦੀ ਉੱਨਤੀ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ, ਪਦਮਸ਼੍ਰੀ ਬ੍ਰਿਗੇਡੀਅਰ ਡਾ: ਅਰਵਿੰਦ ਲਾਲ ਨੂੰ ਡਾਕਟਰ ਆਫ਼ ਲਿਟਰੇਚਰ ਦੀ ਵੱਕਾਰੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ। ਡਾ ਲਾਲ ਇੱਕ ਦੂਰਦਰਸ਼ੀ ਸੋਚ ਵਾਲੇ ਅਤੇ ਭਾਰਤ ਵਿੱਚ ਪ੍ਰਯੋਗਸ਼ਾਲਾ ਸੇਵਾਵਾਂ ਵਿੱਚ ਇੱਕ ਮੋਹਰੀ ਲੀਡਰ ਵਜੋਂ ਜਾਣੇ ਜਾਂਦੇ ਹਨ, ਜੋ ਸਿਹਤ ਸੰਭਾਲ ਖੇਤਰ ਵਿੱਚ ਉੱਤਮਤਾ ਦਾ ਪ੍ਰਤੀਕ ਹੈ।
ਪਦਮਸ੍ਰੀ ਡਾ: ਅਰਵਿੰਦ ਲਾਲ ਦੀਆਂ ਮਿਸਾਲੀ ਪ੍ਰਾਪਤੀਆਂ ਨੂੰ ਸਨਮਾਨਿਤ ਕਰਨ ਲਈ ਅੱਜ ਚਿਤਕਾਰਾ ਯੂਨੀਵਰਸਿਟੀ ਪੰਜਾਬ ਕੈਂਪਸ ਵਿਖੇ ਵਿਸ਼ੇਸ਼ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਡਾ. ਅਰਵਿੰਦ ਲਾਲ ਨੂੰ ਪੈਥ ਲੈਬਜ਼ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਵਜੋਂ ਦੂਰਦਰਸ਼ੀ ਅਗਵਾਈ ਲਈ ਜਾਣਿਆ ਜਾਂਦਾ ਹੈ। ਜਿਸ ਨੇ ਸੰਸਥਾ ਨੂੰ ਏਸ਼ੀਆ ਦੀਆਂ ਸਭ ਤੋਂ ਵੱਕਾਰੀ ਅਤੇ ਸਤਿਕਾਰਤ ਪ੍ਰਯੋਗਸ਼ਾਲਾਵਾਂ ਵਿੱਚ ਇੱਕ ਨਿਵੇਕਲਾ ਸਥਾਨ ਦਿੱਤਾ ਹੈ। ਉਨ੍ਹਾਂ ਦਾ ਸ਼ਾਨਦਾਰ ਕੈਰੀਅਰ ਵੱਖ-ਵੱਖ ਵਿਲੱਖਣਤਾਵਾਂ ਨਾਲ ਭਰਿਆ ਹੋਇਆ ਹੈ, ਜਿਨ੍ਹਾਂ ਵਿੱਚ 2009 ਵਿੱਚ ਪਦਮਸ਼੍ਰੀ, 2021 ਵਿੱਚ ਬਿਜ਼ਨਸ ਸਟੈਂਡਰਡ ਸਟਾਰ ਐਸਐਮਈ ਆਫ਼ ਦਿ ਈਅਰ ਅਤੇ 2019 ਵਿੱਚ ਹੈਲਥਕੇਅਰ ਵਿੱਚ ਅਰਨਸਟ ਐਂਡ ਯੰਗ ਉਦਯੋਗਪਤੀ ਆਫ਼ ਦਿ ਈਅਰ ਐਵਾਰਡ ਆਦਿ ਸ਼ਾਮਿਲ ਹਨ, ਜੋ ਸੇਵਾ ਖੇਤਰ ’ਤੇ ਉਨ੍ਹਾਂ ਦੇ ਮਹੱਤਵਪੂਰਨ ਪ੍ਰਭਾਵ ਨੂੰ ਰੇਖਾਂਕਿਤ ਕਰਦਾ ਹੈ।
ਇਸ ਮੌਕੇ ’ਤੇ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ: ਅਸ਼ੋਕ ਚਿਤਕਾਰਾ ਨੇ ਕਿਹਾ ਕਿ ਚਿਤਕਾਰਾ ਯੂਨੀਵਰਸਿਟੀ ’ਚ ਸਾਨੂੰ ਡਾ: ਅਰਵਿੰਦ ਲਾਲ ਦੀ ਇਨੋਵੇਸ਼ਨ ਅਤੇ ਪਰਉਪਕਾਰ ਪ੍ਰਤੀ ਵਚਨਬੱਧਤਾ ਉੱਤੇ ਮਾਣ ਹੈ। ਉਨ੍ਹਾਂ ਦੀ ਸਿਹਤ ਸੰਭਾਲ ਵਿੱਚ ਦੂਰਅੰਦੇਸ਼ੀ ਅਗਵਾਈ ਨੇ ਨਾ ਸਿਰਫ਼ ਉਦਯੋਗ ਨੂੰ ਮੁਡ਼ ਆਕਾਰ ਦਿੱਤਾ ਹੈ, ਤੇ ਸਮਾਜ ’ਤੇ ਇੱਕ ਅਮਿੱਟ ਛਾਪ ਛੱਡੀ ਹੈ। ਅਸੀਂ ਸਿਹਤ ਸੰਭਾਲ ਵਿੱਚ ਡਾ. ਲਾਲ ਦੇ ਕਮਾਲ ਦੇ ਯੋਗਦਾਨ ਅਤੇ ਭਾਰਤ ਦੇ ਭਵਿੱਖ ਉੱਤੇ ਉਨ੍ਹਾਂ ਦੇ ਸਥਾਈ ਪ੍ਰਭਾਵ ਨੂੰ ਮਾਨਤਾ ਦਿੰਦੇ ਹਾਂ ਤੇ ਡਾਕਟਰ ਆਫ਼ ਲਿਟਰੇਚਰ ਦੀ ਆਨਰੇਰੀ ਡਿਗਰੀ ਪ੍ਰਦਾਨ ਕਰਨ ਵਿੱਚ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ।
ਡਾ: ਲਾਲ ਦਾ ਪ੍ਰਭਾਵ ਉਸ ਦੀ ਸੰਸਥਾ ਤੋਂ ਵੀ ਪਰੇ ਹੈ। ਫਿੱਕੀ ਦੀ ਸਿਹਤਮੰਦ ਭਾਰਤ (ਜਨਤਕ ਸਿਹਤ) ਟਾਸਕ ਫੋਰਸ ਦੇ ਚੇਅਰਮੈਨ ਵਜੋਂ, ਉਨ੍ਹਾਂ ਦੀ ਭੂਮਿਕਾ ਰਾਸ਼ਟਰੀ ਸਿਹਤ ਨੀਤੀਆਂ ਨੂੰ ਆਕਾਰ ਦੇਣ ਵਿੱਚ ਬਹੁਤ ਅਹਿਮ ਹੈ। ਫਿੱਕੀ, ਨੈੱਟਹੈਲਥ ਅਤੇ ਪੀਐਚਡੀ ਚੈਂਬਰਜ਼ ਵਰਗੀਆਂ ਸੰਸਥਾਵਾਂ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਉਨ੍ਹਾਂ ਦੇ ਸਿਹਤ ਖੇਤਰ ਵਿੱਚ ਕੱਦ ਨੂੰ ਦੂਰਦਰਸ਼ੀ ਬਣਾਉਂਦੀ ਹੈ।
ਆਰਮਡ ਫੋਰਸਿਜ਼ ਮੈਡੀਕਲ ਕਾਲਜ, ਪੁਣੇ ਦੇ ਸਾਬਕਾ ਵਿਦਿਆਰਥੀ, ਡਾ. ਅਰਵਿੰਦ ਲਾਲ ਦੀ ਸਿਹਤ ਸੰਭਾਲ ਅਤੇ ਸਮਾਜ ਭਲਾਈ ਨੂੰ ਅੱਗੇ ਵਧਾਉਣ ਦੀ ਯਾਤਰਾ ਉਨ੍ਹਾਂ ਦੇ ਵਿਲੱਖਣ ਸਮਰਪਣ ਨੂੰ ਵਿਖਾਂਦੀ ਹੈ। ਉਨ੍ਹਾਂ ਦੇ ਪਰਉਪਕਾਰੀ ਯਤਨ, ਜਿਨ੍ਹਾਂ ਵਿੱਚ ਏਐਲਵੀਐਲ ਫਾਊਂਡੇਸ਼ਨ ਸ਼ਾਮਿਲ ਹੈ, ਪ੍ਰਾਇਮਰੀ ਹੈਲਥ ਕੇਅਰ ਖੇਤਰ ਵਿੱਚ ਮੋਹਰੀ ਅਤੇ ਅਧਿਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੇਹੱਦ ਸਲਾਹੁਣ ਯੋਗ ਹੈ।
ਡਾ ਅਰਵਿੰਦ ਲਾਲ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਭਾਰਤ ਵਿੱਚ ਸਿਹਤ ਸੰਭਾਲ ਅਤੇ ਸਮਾਜ ਭਲਾਈ ਅਤੇ ਸਿਹਤ ਨੂੰ ਅੱਗੇ ਵਧਾਉਣ ਲਈ ਵਚਨਬੱਧਤਾ ਅਤੇ ਸਿਹਤ ਸੇਵਾ ਖੇਤਰ ਦੇ ਭਵਿੱਖ ’ਤੇ ਉਨ੍ਹਾਂ ਦੇ ਡੂੰਘੇ ਪ੍ਰਭਾਵ ਨੂੰ ਮਾਨਤਾ ਦੇਣ ਲਈ, ਚਿਤਕਾਰਾ ਯੂਨੀਵਰਸਿਟੀ ਨੇ ਪਦਮਸ਼੍ਰੀ ਬ੍ਰਿਗੇਡੀਅਰ ਡਾ ਅਰਵਿੰਦ ਲਾਲ ਨੂੰ ਡਾਕਟਰ ਆਫ਼ ਲਿਟਰੇਚਰ ਦੀ ਆਨਰੇਰੀ ਡਿਗਰੀ ਪ੍ਰਦਾਨ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ।
No comments:
Post a Comment