SBP GROUP

SBP GROUP

Search This Blog

Total Pageviews

ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਨੇ ਸੋਹਾਣਾ ਹਸਪਤਾਲ ਦਾ ਦੌਰਾ ਕਰਦੇ ਹੋਏ ਕੈਂਸਰ ਦੇ ਮਰੀਜ਼ਾਂ ਨੂੰ ਮਿਲੇ

 ਕੈਂਸਰ ਤੇ ਆਪਣੇ ਸੰਘਰਸ਼ ਅਤੇ ਜਿੱਤ ਦੀ ਕਹਾਣੀ ਮਰੀਜ਼ਾਂ ਨਾਲ ਕੀਤੀ ਸਾਂਝੀ

ਮੋਹਾਲੀ, 25 ਮਈ : ਬਾਲੀਵੁੱਡ ਅਦਾਕਾਰਾ ਅਤੇ ਕੈਂਸਰ ਤੇ ਜਿੱਤ ਪ੍ਰਾਪਤ ਕਰਨ ਵਾਲੀ ਮਹਿਮਾ ਚੌਧਰੀ ਨੇ ਗੁਰੁ ਹਰਕ੍ਰਿਸ਼ਨ ਹਸਪਤਾਲ  ਸੋਹਾਣਾ ਹਸਪਤਾਲ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਕੈਂਸਰ ਦੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਇਸ ਨਾਮੁਰਾਦ ਬਿਮਾਰੀ ਲਈ ਨਾਗਰਿਕਾਂ ਨੂੰ ਕੈਂਸਰ ਜਾਗਰੂਕਤਾ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਿਸ ਤਰਾਂ ਪਿਛਲੇ ਸਮੇਂ ਵਿਚ ਪੰਜਾਬ ਵਿਚ ਇਹ ਨਾਮੁਰਾਦ ਬਿਮਾਰੀ ਫੈਲ ਰਹੀ ਹੈ ਉਸ ਪ੍ਰਤੀ ਆਮ ਇਨਸਾਨਾਂ ਨੂੰ ਇਸ ਲੱਛਣਾਂ ਬਿਮਾਰੀ ਘਾਤਕ ਨਤੀਜਿਆਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ।


 ਉਨ੍ਹਾਂ ਕਿਹਾ ਕਿ ਜਿਸ ਤਰਾਂ ਅੱਜ ਸਾਇੰਸ ਨੇ ਤਰੱਕੀ ਕੀਤੀ ਹੈ ਜੇਕਰ ਸਮਾਂ ਰਹਿੰਦੇ ਇਸ ਨਾਮੁਰਾਦ ਬਿਮਾਰੀ ਦਾ ਪਤਾ ਲੱਗ ਜਾਵੇ ਤਾਂ ਇਲਾਜ ਸੰਭਵ ਹੈ। ਉਨ੍ਹਾਂ ਅੱਗੇ ਕਿਹਾ ਕਿ ਖ਼ਾਸ ਕਰਕੇ ਔਰਤਾਂ ਦੇ ਛਾਤੀ ਦੇ ਕੈਂਸਰ ਲਈ ਉਨ੍ਹਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਔਰਤਾਂ ਵਿਚ ਇਸ ਵਿਸ਼ੇ ਦੀ ਘੱਟ ਜਾਗਰੂਕਤਾ ਹੋਣ ਤੇ ਚਿੰਤਾ ਜ਼ਾਹਿਰ ਕਰਦੇ ਹੋਏ ਸੰਬੰਧਿਤ ਵਿਸ਼ੇ ਲਈ ਆਪਣੇ ਸਮਰਥਨ ਦੀ ਹਰ ਤਰਾਂ ਨਾਲ ਪੇਸ਼ਕਸ਼ ਵੀ ਕੀਤੀ।

ਮਹਿਮਾ ਚੌਧਰੀ ਨੇ ਭਾਈ ਦਵਿੰਦਰ ਸਿੰਘ ਜੀ ਖ਼ਾਲਸਾ ਵੱਲੋਂ ਸ਼ੁਰੂ ਕੀਤੇ ਸਮਾਜ ਦੀ ਭਲਾਈ ਲਈ ਕੀਤੇ ਕਾਰਜਾਂ ਦੀ ਸਲਾਹਣਾ ਕਰਦੇ ਹੋਏ ਸੋਹਾਣਾ ਹਸਪਤਾਲ ਵੱਲੋਂ ਇਸ ਖ਼ਿੱਤੇ ਵਿਚ ਦਿਤੇ ਜਾ ਰਹੀਆਂ ਸੇਵਾਵਾਂ ਦੀ ਸਰਹਾਣਾ ਕੀਤੀ।ਉਨ੍ਹਾਂ ਸੋਹਾਣਾ ਹਸਪਤਾਲ ਵੱਲੋਂ ਵਿਸ਼ੇਸ਼ ਮੋਬਾਈਲ ਮੈਮੋਗ੍ਰਾਫੀ ਬੱਸਾਂ ਰਾਹੀਂ ਇਲਾਕੇ ਵਿਚ ਕੈਂਸਰ ਦੀ ਜਾਗਰੂਕਤਾ ਲਈ ਕੀਤੇ ਜਾ ਰਹੇ ਭਲਾਈ ਕਾਰਜਾਂ ਲਈ ਵੀ ਸਮੁੱਚੀ ਟੀਮ ਦੀ ਸਰਹਾਣਾ ਕੀਤੀ।ਇਸ ਦੇ ਨਾਲ ਹੀ ਉਨਾਂ ਸੋਹਾਣਾ ਹਸਪਤਾਲ ਵੱਲੋਂ ਫੇਫੜੇ, ਛਾਤੀ, ਬੱਚੇਦਾਨੀ ਦੇ ਮੂੰਹ, ਸਿਰ ਅਤੇ ਗਰਦਨ ਦੇ ਕੈਂਸਰ ਵਰਗੇ ਗੰਭੀਰ ਕੈਂਸਰ ਦੀਆਂ ਬਿਮਾਰੀਆਂ ਦਾ ਪੰਜਾਬ ਭਰ ਵਿਚ ਬਿਹਤਰੀਨ ਇਲਾਜ ਕਰਨ ਵਾਲੇ ਹਸਪਤਾਲ ਦੀ ਸਰਹਾਣਾ ਕੀਤੀ।

ਇਸ ਦੌਰਾਨ ਮਹਿਮਾ ਚੌਧਰੀ ਨੇ ਮਰੀਜ਼ਾਂ ਨਾਲ ਆਪਣਾ ਬਿਮਾਰੀ ਦਾ ਨਿੱਜੀ ਤਜਰਬੇ ਬਾਰੇ ਗੱਲ ਕਰਦੇ ਹੋਏ ਦੱਸਿਆਂ ਕਿ ਉਨ੍ਹਾਂ ਨੂੰ 2022 ਵਿਚ ਬ੍ਰੈੱਸਟ ਕੈਂਸਰ ਦਾ ਪਤਾ ਲੱਗਾ ਸੀ।ਉਸ ਸਮੇਂ ਉਨ੍ਹਾਂ ਦੀ ਦੁਨੀਆਂ ਹੀ ਬਦਲ ਗਈ ਸੀ। ਉਨ੍ਹਾਂ ਦੱਸਿਆਂ ਕਿ ਮੇਰੇ ਅੰਦਰ ਤਾਕਤ ਹੀ ਖ਼ਤਮ ਹੋ ਗਈ ਸੀ।ਪਰ ਫਿਰ ਮੈਂ ਹੌਸਲਾ ਨਾ ਹਾਰਦੇ ਹੋਏ ਇਸ ਨਾਮੁਰਾਦ ਬਿਮਾਰੀ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਕਾਬਿਲ ਡਾਕਟਰਾਂ ਦੀ ਮਿਹਨਤ ਸਦਕਾ ਇਸ ਬਿਮਾਰੀ ਤੇ ਜਿੱਤ ਵੀ ਪ੍ਰਾਪਤ ਕੀਤੀ।

ਇਸ ਸਮੇਂ ਮੌਕੇ ਤੇ ਸੋਹਣਾ ਹਸਪਤਾਲ ਦੇ ਕੈਂਸਰ ਵਿਭਾਗ ਦੇ ਡਾ: ਸੰਦੀਪ ਕੁੱਕੜ, ਡਾ: ਰਾਕੇਸ਼ ਗੁਪਤਾ, ਡਾ: ਐੱਸ.ਐੱਸ. ਤ੍ਰੇਹਨ, ਡਾ: ਪੀਯੂਸ਼ ਮਹਿਤਾ, ਡਾ: ਸੋਨੀਆ ਢਾਕਾ ਵੀ ਹਾਜ਼ਰ ਸਨ । ਜਦ ਕਿ ਮੈਨੇਜਮੈਂਟ ਵੱਲੋਂ ਟਰੱਸਟੀ ਗੁਰਮੀਤ ਸਿੰਘ ਅਤੇ ਆਦੇਸ਼ ਸੂਰੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।  


ਫ਼ੋਟੋ ਕੈਪਸ਼ਨ: ਬਾਲੀਵੁੱਡ ਅਦਾਕਾਰਾ ਕੈਂਸਰ ਸਰਵਾਈਵਲ ਮਹਿਮਾ ਚੌਧਰੀ ਸੋਹਾਣਾ ਹਸਪਤਾਲ, ਮੋਹਾਲੀ ਵਿਖੇ ਕੈਂਸਰ ਦੇ ਮਰੀਜ਼ਾਂ ਨੂੰ ਮਿਲੀ।

No comments:


Wikipedia

Search results

Powered By Blogger