ਖਰੜ, ਗੁਰਜਿੰਦਰ ਸਿੰਘ 18 ਮਈ : ਅੱਜ ਸ੍ਰੀ ਰਾਮ ਮੰਦਿਰ ਮਹਾਰਾਜਾ ਅੱਜ ਸਰੋਵਰ ਵਿਕਾਸ ਸੰਮਤੀ ਦੇ ਪ੍ਰਧਾਨ ਸ੍ਰੀ ਸ਼ਸ਼ੀ ਪਾਲ ਜੈਨ ਵਲੋਂ ਅੱਜ ਪੰਜਾਬ ਦੇ ਰਾਜਪਾਲ ਸਤਿਕਾਰਯੋਗ ਬਨਵਾਰੀ ਲਾਲ ਪ੍ਰੋਹਿਤ ਜੀ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਖਰੜ ਵਿਖੇ ਸਥਿਤ ਮਹਾਰਾਜਾ ਅੱਜ ਸਰੋਵਰ ਅਤੇ ਸ੍ਰੀ ਰਾਮ ਮੰਦਿਰ ਵਿਖੇ ਹੋ ਰਹੇ ਨਿਰਮਾਣ ਸਬੰਧੀ ਜਾਣਕਾਰੀ ਦਿੱਤੀ। ਸ੍ਰੀ ਜੈਨ ਨੇ ਗਵਰਨਰ ਸਾਹਿਬ ਨੂੰ ਮਹਾਰਾਜਾ ਅੱਜ ਸਰੋਵਰ ਦੀ ਮਹੱਤਤਾ ਅਤੇ ਸ੍ਰੀ ਰਾਮ ਮੰਦਰ ਦੇ ਨਿਰਮਾਣ ਦੇ ਸਬੰਧ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਕੀ ਸਾਰੇ ਸ਼ਹਿਰ ਨਿਵਾਸੀਆਂ ਦੀ ਮਦਦ ਨਾਲ ਇਸ ਮੰਦਿਰ ਦੀ ਉਸਾਰੀ ਦਾ ਕੰਮ ਜ਼ੋਰਾ ਤੇ ਚੱਲ ਰਿਹਾ ਹੈ।
ਉਨਾਂ ਵਲੋਂ ਰਾਜਪਾਲ ਜੀ ਨੂੰ ਇਸ ਸਥਾਨ ਦੀ ਧਾਰਮਿਕ ਮਹੱਤਤਾ ਸਬੰਧੀ ਵੀ ਵਿਸਥਾਰ ਨਾਲ ਦੱਸਿਆ ਗਿਆ। ਮਾਨਯੋਗ ਰਾਜਪਾਲ ਜੀ ਨੇ ਪੂਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹ ਕਿਹਾ ਕਿ ਇਸ ਮੰਦਿਰ ਦੀ ਉਸਾਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਵੇ। ਸ਼ਸ਼ੀ ਜੈਨ ਵਲੋਂ ਮਾਨਯੋਗ ਰਾਜਪਾਲ ਜੀ ਨੂੰ ਇਹ ਸੱਦਾ ਪੱਤਰ ਦਿੱਤਾ ਕਿ ਉਹ ਜਲਦੀ ਇਸ ਸਥਾਨ ਦਾ ਦੌਰਾ ਕਰਨ ਤਾਂ ਕਿ ਸ਼ਹਿਰ ਨਿਵਾਸੀਆਂ ਦੀ ਹੌਸਲਾ ਅਫਜਾਈ ਹੋ ਸਕੇ।
ਰਾਜਪਾਲ ਜੀ ਨੇ ਇਹ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਇਸ ਸਥਾਨ ਦਾ ਦੌਰਾ ਕਰਨਗੇ। ਇਸ ਮੌਕੇ ਤੇ ਉਨਾਂ ਬਹੁ-ਕੀਮਤੀ ਸੁਝਾਅ ਵੀ ਦਿੱਤੇ ਅਤੇ ਕਿਹਾ ਕਿ ਪ੍ਰਬੰਧਕੀ ਕਮੇਟੀ ਨੂੰ ਨਾਗਪੁਰ ਵਿਖੇ ਪਿਛਲੇ ਸਮੇਂ ਦੌਰਾਨ ਉਸਾਰੀ ਹੋ ਚੁੱਕੇ ਸ੍ਰੀ ਰਾਮ ਚੰਦਰ ਜੀ ਨਾਲ ਸਬੰਧਤ ਕੇਂਦਰ ਦਾ ਦੌਰਾ ਕਰਨਾ ਚਾਹੀਦਾ ਹੈ ਤਾਂ ਕਿ ਉਹ ਉਥੇ ਹੋ ਚੁੱਕੇ ਕੰਮਾਂ ਨੂੰ ਖਰੜ ਦੇ ਰਾਮ ਮੰਦਿਰ ਵਿਚ ਵੀ ਕਰਵਾ ਸਕਣ।
No comments:
Post a Comment