SBP GROUP

SBP GROUP

Search This Blog

Total Pageviews

ਬੀਬੀ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ

ਪ੍ਰਧਾਨ ਮਾਲਵਾ ਸਮੇਤ 5 ਕੌਂਸਲਰ, 1 ਸਾਬਕਾ ਕੌਂਸਲਰ ਤੇ ਕਈ ਪ੍ਰਮੁੱਖ ਆਗੂ 'ਆਪ' 'ਚ ਸ਼ਾਮਲ

ਜਗਰਾਉਂ, 03 ਮਈ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਸ੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਧੋਬੀ-ਪਟਕਾ ਦਿੰਦਿਆਂ ਨਗਰ ਕੌਂਸਲ ਜਗਰਾਉਂ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਸਮੇਤ ਮੌਜੂਦਾ ਪੰਜ ਕੌਂਸਲਰਾਂ, ਇੱਕ ਸਾਬਕਾ ਕੌਂਸਲਰ ਅਤੇ ਕਈ ਕਾਂਗਰਸ ਤੇ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਹੈ। ਨਗਰ ਕੌਂਸਲ ਜਗਰਾਉਂ ਦੇ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ ਸ੍ਰੋਮਣੀ ਅਕਾਲੀ ਦਲ ਦੀ ਸਹਾਇਤਾ ਨਾਲ ਅਜ਼ਾਦ ਜਿੱਤੇ ਸਨ,


ਵਿਕਰਮਜੀਤ ਸਿੰਘ 'ਵਿੱਕੀ ਥਿੰਦ' ਸ੍ਰੋਮਣੀ ਅਕਾਲੀ ਦਲ ਵੱਲੋਂ ਜਗਰਾਉਂ ਦੇ ਵਾਰਡ ਨੰ:1 ਤੋਂ ਚੋਣ ਲੜ ਚੁੱਕੇ ਹਨ ਅਤੇ ਅਕਾਲੀ ਦਲ ਲੁਧਿਆਣਾ ਦੇ ਮੌਜੂਦਾ ਜਨਰਲ ਸਕੱਤਰ ਸਨ, ਧਰਮਿੰਦਰ ਸਿੰਘ ਧਾਲੀਵਾਲ ਅਕਾਲੀ ਦਲ ਲੁਧਿਆਣਾ ਦੇ ਜਨਰਲ ਸਕੱਤਰ ਸਨ, ਦਿਨੇਸ਼ ਕੁਮਾਰ ਸੀਨੀ:ਮੀਤ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਲੁਧਿਆਣਾ, ਗੁਰਪ੍ਰਤਾਪ ਸਿੰਘ ਯੂਥ ਆਗੂ ਅਕਾਲੀ ਦਲ ਅਤੇ ਕਰਮਜੀਤ ਸਿੰਘ ਕੈਂਥ ਸਾਬਕਾ ਕੌਂਸਲਰ ਵੀ ਅਕਾਲੀ ਦਲ ਨਾਲ ਸਬੰਧਿਤ ਸਨ। ਸਾਰੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸੇ ਤਰ੍ਹਾਂ ਹੀ ਕੰਵਰਪਾਲ ਸਿੰਘ ਜੋ ਕਿ ਕਾਂਗਰਸ ਵੱਲੋਂ ਤਿੰਨ ਵਾਰ ਕੌਂਸਲਰ ਜੇਤੂ ਰਹੇ, ਜਗਜੀਤ ਸਿੰਘ ਜੱਗੀ ਕੌਂਸਲਰ ਕਾਂਗਰਸ ਤੇ ਸਾਬਕਾ ਯੂਥ ਪ੍ਰਧਾਨ ਯੂਥ ਕਾਂਗਰਸ ਜਗਰਾਉਂ, ਪ੍ਰਮਿੰਦਰ ਕੌਰ ਕਲਿਆਣ ਕੌਂਸਲਰ ਕਾਂਗਰਸ, ਵਿਨੈ ਕਲਿਆਣ ਯੂਥ ਆਗੂ ਕਾਂਗਰਸ, ਪ੍ਰਵੀਨ ਖੁਰਾਣਾ ਪਿੰਨੀ ਸੀਨੀਅਰ ਕਾਂਗਰਸ ਆਗੂ ਨੇ ਆਮ ਆਦਮੀ ਪਾਰਟੀ ਦਾ ਪੱਲ੍ਹਾ ਫੜ੍ਹ ਲਿਆ ਹੈ। 

ਇਸ ਤੋਂ ਇਲਾਵਾ ਉਘੇ ਸਮਾਜ਼ ਸੇਵੀ ਸੰਜੀਵ ਕੱਕੜ ਸੰਜੂ ਅਤੇ ਅਜ਼ਾਦ ਚੋਣ ਜਿੱਤੇ ਕਵਿਤਾ ਕੱਕੜ ਵੀ ਆਮ ਆਦਮੀਂ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਲ ਹੋ ਗਏ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਸਾਰੇ ਆਗੂਆਂ ਨੂੰ ਆਮ ਆਦਮੀ ਪਾਰਟੀ ਵਿੱਚ 'ਜੀ ਆਇਆਂ ਨੂੰ' ਕਹਿੰਦੇ ਹੋਏ ਆਖਿਆ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਲਈ ਦਿਨ-ਰਾਤ ਇੱਕ ਕਰ ਦੇਣ ਅਤੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਪੂਰਾ ਸਨਮਾਨ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਉਕਤ ਆਗੂਆਂ ਦੇ ਆਮ ਆਦਮੀਂ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਜਿੱਥੇ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਉਥੇ ਹੀ ਜਗਰਾਉਂ ਹਲਕੇ ਦੀ ਸਿਆਸਤ ਵਿੱਚ ਵੀ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕਫੈਡ ਪੰਜਾਬ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਸੀਨੀਅਰ 'ਆਪ' ਆਗੂ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ ਸਾਬਕਾ ਕੌਂਸਲਰ ਅਤੇ ਸਾਜਨ ਮਲਹੋਤਰਾ ਆਦਿ ਵੀ ਹਾਜ਼ਰ ਸਨ।

No comments:


Wikipedia

Search results

Powered By Blogger