SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾਂ ਵਿਖੇ ਵਿਿਗਆਨ ਅਤੇ ਤਕਨਾਲੋਜੀ ਵਿੱਚ ਕੰਪਿਊਟੇਸ਼ਨਲ ਵਿਧੀਆਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਲਾਂਡਰਾਂ, 03 ਮਈ : ਕੰਪਿਊਟਰ ਸਾਇੰਸ ਇੰਜਨੀਅਰਿੰਗ (ਸੀਐਸਈ) ਅਤੇ ਸੂਚਨਾ ਤਕਨਾਲੋਜੀ (ਆਈਟੀ)ਸੀਈਸੀਸੀਜੀਸੀ ਲਾਂਡਰਾਂ ਦੇ ਵਿਭਾਗਾਂ ਵੱਲੋਂ ਅੱਜ ਵਿਿਗਆਨ ਅਤੇ ਤਕਨਾਲੋਜੀ (ਆਈਸੀਸੀਐਮਐਸਟੀ-2024) ਵਿੱਚ ਕੰਪਿਊਟੇਸ਼ਨਲ ਢੰਗਾਂ ਸੰਬੰਧੀ ਚੌਥੀ ਅੰਤਰਰਾਸ਼ਟਰੀ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ। ਇਸ ਦੋ ਰੋਜ਼ਾ ਪ੍ਰੋਗਰਾਮ ਦਾ ਮੁੱਖ ਮਕਸਦ ਅੰਤਰ ਅਨੁਸ਼ਾਸਨੀ ਖੋਜ ਅਤੇ ਨਵੀਨਤਾ ਨੂੰ ਬੜਾਵਾ ਦੇਣਾ ਹੈ। ਇਸ ਦੇ ਨਾਲ ਹੀ ਇਹ ਕਾਨਫਰੰਸ ਵਿਿਗਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਹਿਯੋਗੀ ਖੋਜ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਸੀਜੀਸੀ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਨੂੰ ਰੇਖਾਂਕਿਤ ਕਰਦੀ ਹੈ। ਕਾਨਫਰੰਸ ਲਈ ਕੁੱਲ 759 ਪੇਪਰ ਜਮ੍ਹਾ ਕੀਤੇ ਗਏ ਅਤੇ ਸਖ਼ਤ ਪੀਅਰ ਸਮੀਖਿਆ ਉਪਰੰਤਪੇਸ਼ਕਾਰੀ ਲਈ 167 ਪੇਪਰਾਂ ਦੀ ਚੋਣ ਕੀਤੀ ਗਈ।ਕਾਨਫਰੰਸ ਦੇ ਪਹਿਲੇ ਦਿਨ 350 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆਜਿਸ ਵਿੱਚ 15 ਉੱਘੀਆਂ ਸ਼ਖਸੀਅਤਾਂ ਵੀ ਸ਼ਾਮਲ ਸਨਜੋ ਵਰਚੁਲੀ ਅਤੇ ਵਿਅਕਤੀਗਤ ਤੌਰ ਤੇ ਪ੍ਰੋਗਰਾਮ ਦੇ ਦੋਵੇਂ ਦਿਨ ਚਰਚਾ ਸੈਸ਼ਨਾਂ ਅਤੇ ਪੇਸ਼ਕਾਰੀਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਸਨ। ਇਸ ਤੋਂ ਇਲਾਵਾ ਮੁੱਖ ਮਹਿਮਾਨਾਂ ਖੋਜ ਯੋਗਦਾਨਾਂ ਨੂੰ ਦਰਸਾਉਂਦਾ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ।


ਇਸ ਕਾਨਫ਼ਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਆਈਕੇਜੀਪੀਟੀਯੂ ਜਲੰਧਰ ਦੇ ਵਾਈਸ ਚਾਂਸਲਰ ਪ੍ਰੋ.(ਡਾ.) ਸੁਸ਼ੀਲ ਮਿੱਤਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨਾਲ ਪ੍ਰੋ(ਡਾ.) ਦਿਿਵਆ ਬਾਂਸਲਪ੍ਰੋਫ਼ੈਸਰ (ਸੀਐਸਈ) ਅਤੇ ਮੁਖੀ (ਸਾਈਬਰ ਸੁਰੱਖਿਆ ਰਿਸਰਚ ਸੈਂਟਰ) ਪੰਜਾਬ ਇੰਜਨੀਅਰਿੰਗ ਕਾਲਜਚੰਡੀਗੜ੍ਹ (ਡੀਮਡ ਟੂ ਬੀ ਯੂਨੀਵਰਸਿਟੀ) ਗੈਸਟ ਆਫ ਆਨਰ ਵਜੋਂ ਸ਼ਾਮਲ ਹੋਏ ਅਤੇ ਨਾਲ ਹੀ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀਉੱਤਰਾਖੰਡ ਦੇ ਡਾਇਰੈਕਟਰ ਪ੍ਰੋ.(ਡਾ.) ਲਲਿਤ ਕੁਮਾਰ ਅਵਸਥੀ ਨੇ ਵੀ ਇਸ ਪ੍ਰੋਗਰਾਮ ਵਿੱਚ ਵਰਚੁਲੀ ਹਾਜ਼ਰੀ ਲਗਾਈ। ਡਾ.ਪੀ.ਐਨ. ਰੀਸ਼ੀਕੇਸ਼ਾਕੈਂਪਸ ਡਾਇਰੈਕਟਰਸੀਜੀਸੀ ਲਾਂਡਰਾਂਡਾ.ਰਾਜਦੀਪ ਸਿੰਘਕਾਰਜਕਾਰੀ ਨਿਰਦੇਸ਼ਕ (ਇੰਜੀਨੀਅਰਿੰਗ) ਅਤੇ ਡਾ.ਰੂਚੀ ਸਿੰਗਲਾ, ਨਿਰਦੇਸ਼ਕ ਖੋਜ ਅਤੇ ਵਿਕਾਸ, ਸੀਜੀਸੀ ਲਾਂਡਰਾਂਨੇ ਆਏ ਹੋਏ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਤੋਂ ਇਲਾਵਾ ਰੇਜ਼ਜ਼ੋ ਯੂਨੀਵਰਸਿਟੀ ਆਫ ਟੈਕਨਾਲੋਜੀ ਪੋਲੈਂਡ ਤੋਂ ਪ੍ਰੋ.(ਡਾ.) ਮਾਰੇਕ ਬੋਲਨੋਵਸਕੀ ਅਤੇ ਫਿਲੀਪੀਨਜ਼ ਦੀ ਡੀ ਲਾ ਸਲੇ ਯੂਨੀਵਰਸਿਟੀ ਤੋਂ ਪ੍ਰੋ.(ਡਾ.) ਡੇਨੀਅਲ ਡੀ ਦਾਸੀਗ ਜੂਨੀਅਰ ਸਣੇ ਹੋਰ ਪ੍ਰਮੁੱਖ ਬੁਲਾਰਿਆਂ ਨੇ ਕਾਨਫਰੰਸ ਦੇ ਵਿਸ਼ੇ ਸਬੰੰਧੀ ਆਪਣੇ ਵਿਚਾਰ ਪੇਸ਼ ਕੀਤੇ।

ਆਈਸੀਸੀਐਮਐਸਟੀ-2024 ਦੀਆਂ ਕਾਰਵਾਈਆਂ ਨੂੰ ਟੇਲਰ ਅਤੇ ਫਰਾਂਸਿਸ (ਸੀਆਰਸੀ ਪ੍ਰੈਸ) ਵੱਲੋਂ ਸਕੋਪਸ ਇੰਡੈਕਸਡ ਸੀਰੀਜ਼ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਜੋ ਖੋਜ ਨਤੀਜਿਆਂ ਦੀ ਦਿੱਖ ਅਤੇ ਪ੍ਰਭਾਵ ਨੂੰ ਹੋਰ ਵਧਾਵੇਗਾ।

ਪ੍ਰੋਗਰਾਮ ਦੇ ਉਦਘਾਟਨ ਦੌਰਾਨ ਗੱਲਬਾਤ ਕਰਦਿਆਂ ਆਈਕੇਜੀਪੀਟੀਯੂ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਸੁਸ਼ੀਲ ਮਿੱਤਲ ਨੇ ਕਾਨਫਰੰਸ ਦੇ ਆਯੋਜਨ ਲਈ ਸੀਜੀਸੀ ਲਾਂਡਰਾਂ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਜ਼ਰੂਰਤਾਂ ਨਾਲ ਜੋੜਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਿਦਆਰਥੀਆਂ ਨੂੰ ਨਵੀਨਤਾ ਨੂੰ ਅਪਣਾਉਣ ਅਤੇ ਸਮਾਜਿਕ ਚੁਣੌਤੀਆਂ ਦੇ ਹੱਲ ਲਈ ਯਤਨ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਡਾ.ਮਿੱਤਲ ਨੇ ਕੋਰਸ ਪਾਠਕ੍ਰਮ ਵਿੱਚ ਉਦਯੋਗਿਕ ਸਿਖਲਾਈ ਸ਼ੁਰੂ ਕਰਨ ਦੇ ਯਤਨਾਂ ਵਿੱਚ ਸਾਰੇ ਤਕਨੀਕੀ ਸਿੱਖਿਆ ਕਾਲਜਾਂ ਦਾ ਸਮਰਥਨ ਕਰਨ ਲਈ ਆਈਕੇਜੀਪੀਟੀਯੂ ਦੀ ਵਚਨਬੱਧਤਾ ਨੂੰ ਦੁਹਰਾਇਆਤਾਂ ਜੋ ਉਦਯੋਗ ਅਕਾਦਮਿਕ ਪਾੜੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਵਿਿਦਆਰਥੀਆਂ ਨੂੰ ਸਖ਼ਤ ਮਿਹਨਤ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਦੀ ਅਪੀਲ ਕੀਤੀ।

ਇਸ ਉਪਰੰਤ ਆਪਣੇ ਸੰਬੋਧਨ ਵਿੱਚ ਪ੍ਰੋ. (ਡਾ.) ਦਿਿਵਆ ਬਾਂਸਲ ਨੇ ਵਿਿਦਆਰਥੀਆਂ ਨੂੰ ਵਿਕਾਸ ਭਰਪੂਰ ਮਾਇੰਡਸੈੱਟ ਰੱਖਣ ਦੀ ਅਪੀਲ ਕੀਤੀ ਅਤੇ ਨਿਰੰਤਰ ਸਿੱਖਦੇ ਰਹਿਣ ਦੇ ਨਾਲ-ਨਾਲ ਨੈਤਿਕ ਨਵੀਨਤਾ ਦੀ ਮਹੱਤਤਾ ਤੇ ਜ਼ੋਰ ਦਿੱਤਾਜੋ ਉਨ੍ਹਾਂ ਨੂੰ ਆਪਣੇ ਵੱਲੋਂ ਚੁਣੇ ਹੋਏ ਕਿਸੇ ਵੀ ਉਦਯੋਗ ਵਿੱਚ ਕੰਮ ਕਰਨ ਦੇ ਮਾਹਰ ਬਣਾਉਣ ਵਿੱਚ ਸਹਾਇਕ ਹੋਵੇਗੀ। ਇਸ ਦੇ ਨਾਲ ਹੀ (ਪ੍ਰੋ.) ਡਾ.ਬਾਂਸਲ ਨੇ ਵਿਿਦਆਰਥੀਆਂ ਨੂੰ ਨਵੀਨਤਾਕਾਰੀਨੈਤਿਕ ਅਤੇ ਟਿਕਾਊ ਵਿਚਾਰਾਂ ਦੀ ਖੋਜ ਕਰਨ ਲਈ ਪ੍ਰੋਤਸਾਹਿਤ ਕੀਤਾ ਅਤੇ ਨਾਲ ਹੀ ਅਸਫਲਤਾਵਾਂ ਨੂੰ ਸਿੱਖਣ ਦੇ ਮੌਕਿਆਂ ਦੇ ਤੌਰ ਤੇ ਸਵਿਕਾਰ ਕਰਨ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਗੱਲਬਾਤ ਦੌਰਾਨ ਉਨ੍ਹਾਂ ਨੇ ਵਿਿਦਆਰਥੀਆਂ ਨੂੰ ਗਿਆਨ ਵਧਾਉਣ ਅਤੇ ਸਿੱਖਿਆ ਦੇ ਖੇਤਰ ਵਿੱਚ ਸਾਥੀਆਂ ਨਾਲ ਨੈਟਵਰਕ ਵਿੱਚ ਵਾਧਾ ਕਰਨ ਲਈ ਕਾਨਫਰੰਸਾਂ ਵਿੱਚ ਸਰਗਰਮੀ ਨਾਲ ਹਿੱਸਾ ਲੈੱਦੇ ਰਹਿਣ ਲਈ ਪ੍ਰੇਰਿਤ ਕੀਤਾ।

ਉਦਘਾਟਨੀ ਸਮਾਰੋਹ ਦੇ ਅੰਤ ਵਿੱਚ ਸੱਦੇ ਗਏ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਡਾ. ਸੁਖਪ੍ਰੀਤ ਕੌਰਮੁਖੀਸੀਐਸਈਸੀ  ਸੀ-ਸੀਜੀਸੀ ਲਾਂਡਰਾਂ ਵੱਲੋਂ ਪੇਸ਼ ਕੀਤੇ ਗਏ ਧੰਨਵਾਦ ਦੇ ਮਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।


No comments:


Wikipedia

Search results

Powered By Blogger