ਖਰੜ, ਗੁਰਜਿੰਦਰ ਸਿੰਘ 14 ਮਈ : ਸੀਜੀਸੀ ਲਾਂਡਰਾਂ ਦੀ ਨੈਸ਼ਨਲ ਕੈਡੇਟ ਕੋਰਪਸ (ਐਨਸੀਸੀ) ਦੀ ਸੀਨੀਅਰ ਅੰਡਰ ਅਫਸਰ (ਐਸਯੂਓ) ਮਹਿਮਾ, 3 ਪੀਬੀ (ਆਈ) ਕੋਏ, ਰੋਪੜ ਨੇ ਸਰਬੋਤਮ ਕੈਡੇਟ 2023-24 ਲਈ ਸੀਡਬਲਯੂਐਸ ਐਵਾਰਡ ਜਿੱਤ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਇਹ ਐਵਾਰਡ ਗਰੁੱਪ ਕਮਾਂਡਰ ਬ੍ਰਿਗੇਡੀਅਰ ਰਾਹੁਲ ਗੁਪਤਾ ਐਨਸੀਸੀ ਗਰੁੱਪ ਹੈੱਡਕੁਆਰਟਰ ਪਟਿਆਲਾ ਵੱਲੋਂ ਦਿੱਤਾ ਗਿਆ। ਨਵੀਂ ਦਿੱਲੀ ਦੀ ਰਹਿਣ ਵਾਲੀ ਅਤੇ ਬੀਐਸਸੀ ਬਾਇਓਟੈਕਨਾਲੋਜੀ ਕਰ ਰਹੀ ਸੀਸੀਟੀ, ਸੀਜੀਸੀ ਲਾਂਡਰਾਂ ਦੀ ਮਹਿਮਾ ਨੂੰ ਐਨਸੀਸੀ ਵਿੱਚ ਆਪਣੀ ਸ਼ਾਨਦਾਰ ਪ੍ਰਦਰਸ਼ਨ ਅਤੇ ਅਟੁੱਟ ਸਮਰਪਣ ਲਈ ਮਾਨਤਾ ਦਿੱਤੀ ਗਈ ਹੈ।
ਅੰਤਰ ਸਮੂਹ ਮੁਕਾਬਲਾ ਗਣਤੰਤਰ ਦਿਵਸ ਕੈਂਪ-2023, ਪ੍ਰੀ ਥਾਲ ਸੈਨਿਕ ਕੈਂਪ ਆਈਵੀ-2023, ਸਾਲਾਨਾ ਸਿਖਲਾਈ ਕੈਂਪ-2023 ਸਣੇ 14 ਕੈਂਪਾਂ ਵਿੱਚ ਸਫਲਤਾਪੂਰਵਕ ਭਾਗ ਲੈਣ ਤੋਂ ਇਲਾਵਾ ਉਨ੍ਹਾਂ ਨੇ ਨਿਯਮਤ ਤੌਰ ’ਤੇ ਸਮਾਜਿਕ ਗਤੀਵਿਧੀਆਂ ਜਿਵੇਂ ਕਿ ਰੁੱਖ ਲਗਾਉਣ ਦੀਆਂ ਮੁਹਿੰਮਾਂ, ਸਵੱਛਤਾ ਅਭਿਆਨ, ਤੰਬਾਕੂ ਵਿਰੋਧੀ ਮੁਹਿੰਮਾਂ ਅਤੇ ਏਡਜ਼ ਵਿੱਚ ਵੀ ਹਿੱਸਾ ਲਿਆ ਹੈ। ਇਸ ਮੌਕੇ ਆਪਣੀ ਉਪਲਬਧੀ ’ਤੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਹ ਪੁਰਸਕਾਰ ਜਿੱਤ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਆਪਣੀ ਇਸ ਸਫਲਤਾ ਲਈ ਉਸ ਨੇ ਕਾਲਜ, ਅਧਿਆਪਕਾਂ ਅਤੇ ਐਨਸੀਸੀ ਸਲਾਹਕਾਰਾਂ ਤੋਂ ਮਿਲੇ ਸਮਰਥਨ ਅਤੇ ਮਾਰਗਦਰਸ਼ਨ ਲਈ ਸਭਨਾਂ ਦਾ ਧੰਨਵਾਦ ਕੀਤਾ।ਮਹਿਮਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਇੱਛਾ ਰੱਖਦੀ ਹੈ ਅਤੇ ਸੀਜੀਸੀ ਲਾਂਡਰਾਂ ਵਿਖੇ ਐਨਸੀਸੀ ਦਾ ਹਿੱਸਾ ਬਣਨ ਦੀ ਚੋਣ ਨੇ ਉਸ ਨੂੰ ਵਧੇਰੇ ਕੇਂਦ੍ਰਿਤ, ਅਨੁਸ਼ਾਸਿਤ ਅਤੇ ਦ੍ਰਿੜ ਇਰਾਦੇ ਵਾਲੀ ਬਣਾਉਣ ਵਿੱਚ ਸਹਾਇਤਾ ਕੀਤੀ ਹੈ। ਇਸ ਚੋਣ ਨੇ ਉਸ ਨੂੰ ਕਿਸੇ ਵੀ ਕੰਮ ਵਿੱਚ ਉੱਤਮਤਾ ਅਤੇ ਇਮਾਨਦਾਰੀ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ ਹੈ।ਮਹਿਮਾ ਨੇ ਕਿਹਾ ਕਿ ਮੈਨੂੰ ਇੱਕ ਐਨਸੀਸੀ ਕੈਡੇਟ ਵਜੋਂ ਸੀਜੀਸੀ ਵਿੱਚ ਜੋ ਪਾਲਣ ਪੋਸ਼ਣ ਅਤੇ ਅਕਾਦਮਿਕ ਤੌਰ ’ਤੇ ਅਨੁਕੂਲ ਮਾਹੌਲ ਦੇ ਨਾਲ ਜੋ ਸਿਖਲਾਈ ਮਿਲ ਰਹੀ ਹੈ, ਇਹ ਮੈਨੂੰ ਫੌਜ ਵਿੱਚ ਸ਼ਾਮਲ ਹੋਣ ਦੇ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਅਤੇ ਚੰਗੀ ਤਰ੍ਹਾਂ ਤਿਆਰ ਕਰਨ ਵਿੱਚ ਮਦਦ ਕਰੇਗੀ। ਸੀਜੀਸੀ ਲਾਂਡਰਾਂ ਦੇ ਪ੍ਰੇਜਿਡੈਂਟ (ਪ੍ਰਧਾਨ) ਰਸ਼ਪਾਲ ਸਿੰਘ ਧਾਲੀਵਾਲ ਨੇ ਮਹਿਮਾ ਦੀ ਇਸ ਉਪਲਬਧੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਐਸਯੂਓ ਮਹਿਮਾ ਦੀ ਪ੍ਰਾਪਤੀ ਨੇ ਸੀਜੀਸੀ ਲਾਂਡਰਾਂ ਦੇ ਐਨਸੀਸੀ ਕੈਡਿਟਾਂ ਦੀ ਸ਼ਾਨਦਾਰ ਪਰੰਪਰਾ ਨੂੰ ਅੱਗੇ ਵਧਾਇਆ ਹੈ। ਇਨ੍ਹਾਂ ਉਪਲੱਬਧੀਆਂ ਵਿੱਚ ਸੀਜੀਸੀ ਦੇ ਬੀਟੈਕ ਸੀਐਸਈ ਦੀ ਵਿਿਦਆਰਥਣ ਮੇਧਵੀ ਤੋਮਰ ਸ਼ਾਮਲ ਹੈ ਜਿਸ ਨੇ 2019 ਵਿੱਚ ਐਨਸੀਸੀ ਦਾ ਆਲ ਇੰਡੀਆ ਬੈਸਟ ਕੈਡੇਟ ਐਵਾਰਡ ਜਿੱਤਿਆ ਸੀ ਅਤੇ ਨਵੀਂ ਦਿੱਲੀ ਵਿੱਚ ਪੀਐੱਮ ਐਨਸੀਸੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ।ਸੀਐਸਈ ਦੇ ਵਿਿਦਆਰਥੀ ਖੁਸ਼ਦੀਪ ਧੀਮਾਨ ਜਿਸ ਨੇ ਸਾਲ-2023 ਵਿੱਚ, ਬੰਗਲਾਦੇਸ਼ ਵਿੱਚ ਐਨਸੀਸੀ ਦੇ ਯੂਥ ਐਕਸਚੇਂਜ ਪ੍ਰੋਗਰਾਮ (ਵਾਈਈਪੀ) ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।ਇਸੇ ਤਰ੍ਹਾਂ ਬੀਟੈਕ ਸੀਐਸਈ ਦੇ ਵਿਿਦਆਰਥੀ ਕਰਨ ਸਿੰਘ ਜੋ ਕਿ ਗਣਤੰਤਰ ਦਿਵਸ ਕੈਂਪ 2023 ਦੇ ਨਾਲ-ਨਾਲ ਨਵੀਂ ਦਿੱਲੀ ਵਿਖੇ ਆਯੋਜਿਤ ਪ੍ਰਧਾਨ ਮੰਤਰੀ ਦੀ ਐਨਸੀਸੀ ਰੈਲੀ ਵਿੱਚ ਸ਼ਾਮਲ ਹੋਇਆ।
No comments:
Post a Comment