SBP GROUP

SBP GROUP

Search This Blog

Total Pageviews

ਹਲਕਾ ਦਿੜ੍ਹਬਾ ਵਿੱਚ ਬਿਜਲੀ ਵੰਡ ਸਿਸਟਮ ਨੂੰ ਹੋਰ ਮਜਬੂਤ ਕਰਨ ਲਈ 22.12 ਕਰੋੜ ਰੁਪਏ ਖਰਚੇ ਜਾ ਰਹੇ ਹਨ : ਹਰਪਾਲ ਸਿੰਘ ਚੀਮਾ

 ਸੰਗਰੂਰ ,13 ਜੂਨ : ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ 66 ਕੇ.ਵੀ ਗਰਿੱਡ ਛਾਜਲੀ ਦੀ ਸਮਰੱਥਾ ਵਿੱਚ ਮੌਜੂਦਾ 20 ਐਮ.ਵੀ.ਏ ਦੇ ਪਾਵਰ ਟਰਾਂਸਫਾਰਮਰ ਨੂੰ 31.5 ਐਮ.ਵੀ.ਏ ਦੇ ਪਾਵਰ ਟਰਾਂਸਫਾਰਮਰ ਨਾਲ ਆਗੂਮੈਂਟ ਕਰਕੇ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਕੰਮ ਉੱਪਰ 2.08 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਨਾਲ 66 ਕੇ.ਵੀ ਗਰਿੱਡ ਛਾਜਲੀ ਤੋਂ ਚੱਲਦੇ ਪਿੰਡ ਛਾਜਲਾ, ਛਾਜਲੀ, ਸੰਗਤੀਵਾਲਾ, ਨੰਗਲਾ, ਕੋਠੇ ਰੋਹੀਰਾਮ ਅਤੇ ਨੀਲੋਵਾਲ ਦੇ ਲੋਕਾਂ ਦੀ ਘਰੇਲੂ ਅਤੇ ਖੇਤੀਬਾੜੀ ਦੀ ਬਿਜਲੀ ਸਪਲਾਈ ਵਿੱਚ ਵੱਡਾ ਸੁਧਾਰ ਹੋਵੇਗਾ। 


ਵਿੱਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਅਤੇ ਬਿਹਤਰੀਨ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸ਼ਾਨਾਂ ਨੂੰ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀ ਆਵੇਗੀ। 

ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੁਪਨਿਆਂ ਅਤੇ ਯੋਜਨਾਵਾਂ ਤਹਿਤ ਦਿੜ੍ਹਬਾ ਹਲਕੇ ਦੇ ਲੋਕਾਂ ਨੂੰ ਹੋਰ ਬਿਹਤਰ ਬਿਜਲੀ ਸਪਲਾਈ ਮੁੱਹਈਆ ਕਰਵਾਉਣ ਦੇ ਮੰਤਵ ਹੇਠ ਬਿਜਲੀ ਵੰਡ ਸਿਸਟਮ ਨੂੰ ਮਜਬੂਤ ਕਰਨ ਲਈ 22.12 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸਦੇ ਅਧੀਨ 9.53 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਖਡਿਆਲ, ਕੜਿਆਲ ਅਤੇ ਖੋਖਰ ਕਲਾਂ ਵਿਖੇ ਨਵੇਂ 66 ਕੇ.ਵੀ ਗਰਿੱਡ ਬਣਾਏ ਜਾਣਗੇ ਅਤੇ 4.18 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ 66 ਕੇ.ਵੀ ਗਰਿੱਡਾਂ ਦੇ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਅਤੇ ਇਸਦੇ ਨਾਲ ਹੀ 8.41 ਕਰੋੜ ਰੁਪਏ ਦੀ ਲਾਗਤ ਨਾਲ ਨਵੀਆਂ 66 ਕੇ.ਵੀ ਲਾਈਨਾਂ ਉਸਾਰੀਆਂ ਜਾ ਰਹੀਆਂ ਹਨ ਅਤੇ ਮੌਜੂਦਾ 66 ਕੇ.ਵੀ ਲਾਈਨਾਂ ਨੂੰ ਆਗੂਮੈਂਟ ਕਰਕੇ ਲਾਈਨਾਂ ਦੀ ਸਮਰੱਥਾ ਵਿੱਚ ਵਾਧਾ ਕੀਤਾ ਜਾ ਰਿਹਾ ਹੈ ।

No comments:


Wikipedia

Search results

Powered By Blogger