SBP GROUP

SBP GROUP

Search This Blog

Total Pageviews

ਮੋਰਿੰਡਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਐਸ.ਡੀ.ਐਮ. ਹੋਏ ਸਖਤ, ਲੋਕਾਂ ਦੀ ਸਮੱਸਿਆ ਇੱਕ ਹਫਤੇ ਚ ਹੱਲ ਕਰਨ ਦੇ ਦਿੱਤੇ ਆਦੇਸ਼

  ਮੋਰਿੰਡਾ, 11 ਜੂਨ, : ਮੋਰਿੰਡਾ ਦੇ ਐਸਡੀਐਮ ਸ੍ਰੀ ਸੁਖਪਾਲ ਸਿੰਘ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਬੀਤੇ ਕਈ ਮਹੀਨਿਆਂ ਤੋਂ ਚਲੀ ਆ ਰਹੀ ਸੀਵਰੇਜ ਅਤੇ ਗੰਦੇ ਪਾਣੀ ਦੀ ਸਮੱਸਿਆ ਦਾ ਸਖਤ ਨੋਟਿਸ ਲੈਂਦਿਆਂ ਨਗਰ ਕੌਂਸਲ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨਾਲ ਵੱਖ ਵਖ ਵਾਰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਇਹਨਾਂ ਸਮੱਸਿਆਵਾਂ ਨੂੰ ਇੱਕ ਹਫਤੇ ਦੇ ਅੰਦਰ ਅੰਦਰ ਹੱਲ ਕਰਨ ਲਈ ਸਖਤੀ ਨਾਲ ਆਦੇਸ਼ ਜਾਰੀ ਕੀਤੇ ਗਏ


 
 
ਦੱਸਣ ਯੋਗ ਹੈ ਕਿ ਬੀਤੇ ਦਿਨਾਂ ਤੋਂ   ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ  ਲਗਾਤਾਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਖਬਰਾਂ ਦਾ ਸਖਤ ਨੋਟਿਸ ਲੈਂਦਿਆਂ ਸ੍ਰੀ ਸੁਖਪਾਲ ਸਿੰਘ ਐਸਡੀਐਮ ਮੋਰਿੰਡਾ ਨੇ ਐਕਸ਼ਨ ਵਿੱਚ ਆਉਂਦਿਆਂ ਜਨਹਿਤ ਵਿੱਚ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦੇ ਸਬੰਧਤ ਅਧਿਕਾਰੀਆਂ ਦੀ ਟੀਮ ਨੂੰ  ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਗਿਆ। ਜਿਸ  ਉਪਰੰਤ ਉਨ੍ਹਾਂ ਨੇ  ਜਿੱਥੇ ਅਧਿਕਾਰੀਆਂ ਨੂੰ ਜਲਦੀ  ਹੀ  ਸਮੂਹ ਕੌਂਸਲਰਾਂ ਅਤੇ  ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਕੇ  ਲੋਕਾਂ ਦੀਆਂ ਮੁੱਖ ਸਮੱਸਿਆਵਾਂ ਸੁਣਨ ਲਈ ਕਿਹਾ ਉੱਥੇ ਹੀ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਇੱਕ ਹਫਤੇ ਵਿੱਚ ਹੱਲ ਕਰਨ ਦੇ  ਸਖਤ ਨਿਰਦੇਸ਼ ਦਿੱਤੇ ਗਏ।  ਸ਼ਹਿਰ ਵਿੱਚ ਥੋੜੇ ਦਿਨਾਂ ਬਾਅਦ ਹੀ ਸੀਵਰੇਜ ਓਵਰਲੋ ਹੋ ਜਾਣ ਸਬੰਧੀ ਉਹਨਾਂ ਸੀਵਰੇਜ ਬੋਰਡ ਅਧਿਕਾਰੀਆਂ ਨੂੰ ਪੁੱਛਿਆ ਤਾਂ ਜੇਈ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਐਸਟੀਪੀ ਪਲਾਂਟ ਤੇ ਜਨਰੇਟਰ ਨਾ ਹੋਣ ਕਾਰਨ ਇਹ ਸਮੱਸਿਆ ਆਉਂਦੀ ਹੈ ਇਸ ਮੌਕੇ ਤੇ ਐਸਡੀਓ ਨਗਰ ਪਰਿਸ਼ਦ ਸ਼੍ਰੀ ਇੰਦਰ ਮੋਹਨ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਵੱਲੋਂ ਜਨਰੇਟਰ ਸੈਟ ਲਈ ਪੈਸੇ ਦਿੱਤੇ ਹੋਏ ਹਨ ਤਾਂ ਐਸਡੀਐਮ  ਸੁਖਪਾਲ ਸਿੰਘ ਨੇ ਜੇਈ ਸੀਵਰੇਜ ਬੋਰਡ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਇੱਕ ਹਫਤੇ ਵਿੱਚ ਜਿਵੇਂ  ਵੀ ਹੋ ਸਕੇ ਜਨਰੇਟਰ ਦਾ ਇੰਤਜ਼ਾਮ ਕੀਤਾ ਜਾਵੇ। ਉਹਨਾਂ ਸਖਤ ਲਹਿਜੇ ਵਿੱਚ ਕਿਹਾ ਕਿ ਕਰਮਚਾਰੀਆਂ  ਦੀ ਢਿੱਲੀ ਕਾਰਗੁਜ਼ਾਰੀ ਜਾਂ ਲਾਪਰਵਾਹੀ ਦਾ ਖਮਿਆਜਾ ਆਮ ਲੋਕਾਂ ਨੂੰ ਨਹੀਂ ਭੁਗਤਣ ਦਿੱਤਾ ਜਾਵੇਗਾ। ਉਨਾਂ ਅਧਿਕਾਰੀਆਂ ਨੂੰ ਅੱਗੇ ਕਿਹਾ ਕਿ ਆਉਣ ਵਾਲੇ 15 ਦਿਨਾਂ ਵਿੱਚ ਮੌਨਸੂਨ ਆ ਜਾਣ ਦੀ ਸੰਭਾਵਨਾ ਹੈ ਅਤੇ ਇਸ ਤੋਂ ਪਹਿਲਾਂ ਇੱਕ ਹਫਤੇ ਵਿੱਚ ਸ਼ਹਿਰ ਦੇ ਨਾਲੇ ਨਾਲੀਆਂ ਦੀ ਚੰਗੀ ਤਰ੍ਹਾਂ ਸਾਫ ਸਫਾਈ ਕਰਵਾਈ ਜਾਵੇ। ਸੀਵਰੇਜ ਦੀ ਸਮੱਸਿਆ ਦੂਰ ਕੀਤੀ ਜਾਵੇ ਨਹੀਂ ਤਾਂ ਉਹ ਸਖਤ ਕਾਰਵਾਈ ਕਰਨਗੇ। ਇਸ ਮੌਕੇ ਤੇ ਸਮੂਹ ਅਧਿਕਾਰੀਆਂ ਵੱਲੋਂ ਐਸਡੀਐਮ  ਸੁਖਪਾਲ ਸਿੰਘ ਨੂੰ ਭਰੋਸਾ ਦਵਾਇਆ ਗਿਆ ਕਿ ਇੱਕ ਹਫਤੇ ਵਿੱਚ ਉਹਨਾਂ ਵੱਲੋਂ ਦਿੱਤੀਆਂ ਹਦਾਇਤਾਂ ਤੇ ਅਮਲ ਕਰਦਿਆਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸਡੀਓ ਇੰਦਰ ਮੋਹਨ ਸਿੰਘ, ਐਸਆਈ ਵਰਿੰਦਰ ਸਿੰਘ, ਜੇਈ ਸੀਵਰੇਜ ਬੋਰਡ ਪ੍ਰਦੀਪ ਕੁਮਾਰ ,ਸਹਾਇਕ ਜਸਵਿੰਦਰ ਸਿੰਘ ਕਲਸੀ , ਸਮਾਜ ਸੇਵੀ ਸੁਖਦੀਪ ਸਿੰਘ ਭੰਗੂ ਆਦਿ ਵੀ ਹਾਜ਼ਰ ਸਨ। 

No comments:


Wikipedia

Search results

Powered By Blogger