SBP GROUP

SBP GROUP

Search This Blog

Total Pageviews

ਕਾਂਗਰਸ ਦੀ ਸੁਚੱਜੀ ਵਿਉਂਤਬੰਦੀ ਤੇ ਅਸਰਦਾਰ ਚੋਣ ਮੁਹਿੰਮ ਨੇ ਮੁਲਕ ਦੇ ਸੰਵਿਧਾਨ ਨੂੰ ਬਚਾਇਆ-ਬਲਬੀਰ ਸਿੱਧੂ

ਪੰਜਾਬੀਆਂ ਨੇ ਕਾਂਗਰਸ ਨੂੰ 7 ਸੀਟਾਂ ਜਿਤਾ ਕੇ ਧਰਮ-ਨਿਰਪੱਖ ਤੇ ਆਜ਼ਾਦ ਸੋਚ ਦਾ ਪ੍ਰਗਟਾਵਾ ਕੀਤਾ

ਐਸ.ਏ.ਐਸ. ਨਗਰ, 06 ਜੂਨ : ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਹੈ ਕਿ ਅਜੋਕੀ ਲੋਕ ਸਭਾ ਚੋਣ ਦੌਰਾਨ ਕਾਂਗਰਸ ਦੀ ਸੁਚੱਜੀ ਵਿਉਂਤਬੰਦੀ ਤੇ ਅਸਰਦਾਰ ਚੋਣ ਮੁਹਿੰਮ ਨੇ ਮੁਲਕ ਅਤੇ ਇਸ ਦੇ ਸੰਵਿਧਾਨ ਨੂੰ ਬਚਾ ਲਿਆ ਹੈ ਜਿਸ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਵਧਾਈ ਦੇ ਪਾਤਰ ਹਨ।


ਸ਼੍ਰੀ ਸਿੱਧੂ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਇੰਡੀਆ ਗਠਜੋੜ ਨੇ ਬਹੁਮੱਤ ਦੇ ਨੇੜੇ ਪਹੁੰਚ ਕੇ ਲੋਕ ਸਭਾ ਵਿਚ ਬਹੁਤ ਹੀ ਤਕੜੀ ਵਿਰੋਧੀ ਧਿਰ ਖੜ੍ਹੀ ਕਰ ਕੇ ਭਾਜਪਾ ਖਾਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੁਲਕ ਦੇ ਸੰਵਿਧਾਨ ਨੂੰ ਮਨਮਰਜ਼ੀ ਅਨੁਸਾਰ ਤਰੋੜ-ਮਰੋੜ ਕੇ ਇਸ ਦੀ ਮੂਲ਼ ਭਾਵਨਾ ਨੂੰ ਹੀ ਖ਼ਤਮ ਕਰਨ ਦੇ ਮਨਸੂਬੇ ਚਕਨਾਚੂਰ ਹੋ ਗਏ ਹਨ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੀ ਤਰਜ਼ ਉਤੇ ਮੁਲਕ ਵਿਚ ਇਕ ਪੁਰਖ਼ੀ ਰਾਜਪ੍ਰਬੰਧ, ਇਕਸਾਰ ਸਿਵਲ ਕੋਡ, ਇਕ ਮੁਲਕ-ਇਕ ਚੋਣ ਸਿਸਟਮ ਲਾਗੂ ਕਰਨ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੇ ਖਾਤਮੇ ਦੀ ਕੋਝੀ ਸੋਚ ਨੂੰ ਅਮਲ ਵਿਚ ਲਿਆਉਣ ਦੇ ਸੁਪਨੇ ਵੇਖ ਰਿਹਾ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਬਚਾਉਣ ਦਾ ਮੁੱਦਾ ਐਨੇ ਜ਼ੋਰ ਤੇ ਕਾਮਯਾਬੀ ਨਾਲ ਉਭਾਰਿਆ ਕਿ 370 ਸੀਟਾਂ ਜਿੱਤਣ ਦੀਆਂ ਬੜਕਾਂ ਮਾਰਨ ਵਾਲੀ ਭਾਜਪਾ ਤਿੰਨ ਸੀਟਾਂ ਉਤੇ ਹੀ ਲੁੜਕ ਗਈ।
ਕਾਂਗਰਸੀ ਆਗੂ ਨੇ ਕਿਹਾ ਪੰਜਾਬ ਦੇ ਲੋਕਾਂ ਨੇ ਹਰ ਵਾਰ ਦੀ ਤਰਾਂ ਇਸ ਵਾਰੀ ਵੀ ਮੋਦੀ ਲਹਿਰ ਦਾ ਅਸਰ ਕਬੂਲਣ ਦੀ ਥਾਂ ਕਾਂਗਰਸ ਪਾਰਟੀ ਨੂੰ ਬਹੁਤੀਆਂ ਸੀਟਾਂ ਜਿਤਾ ਕੇ ਆਪਣੀ ਧਰਮ-ਨਿਰਪੱਖ ਤੇ ਆਜ਼ਾਦ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਜੇ ਪੰਜਾਬ ਦੀਆਂ ਬਹੁਤੀਆਂ ਸੀਟਾਂ ਉਤੇ ਅਕਾਲੀ ਵੋਟਾਂ ਆਮ ਆਦਮੀ ਪਾਰਟੀ ਨੂੰ ਨਾ ਭੁਗਤਦੀਆਂ ਤਾਂ ਕਾਂਗਰਸ ਇਸ ਤੋਂ ਵੀ ਵੱਧ ਸੀਟਾਂ ਜਿੱਤ ਸਕਦੀ ਸੀ। ਸ਼੍ਰੀ ਸਿੱਧੂ ਨੇ ਆਨੰਦਪੁਰ ਸਾਹਿਬ ਹਲਕੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਥੋਂ ਸਿਰਫ਼ ਇਸ ਕਰ ਕੇ ਹਾਰ ਗਈ ਕਿਉਂਕਿ ਅਕਾਲੀ ਵੋਟ ਵੱਡੇ ਪੱਧਰ ਉਤੇ ਆਮ ਆਦਮੀ ਪਾਰਟੀ ਨੂੰ ਭੁਗਤ ਗਈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਕਾਂਗਰਸ ਨੂੰ 7 ਸੀਟਾਂ ਜਿਤਾ ਕੇ ਕੌਮੀ ਪੱਧਰ ਉਤੇ ਇੰਡੀਆ ਗਠਜੋੜ ਨੁੰ ਮਜ਼ਬੁਤ ਕਰਨ ਵਿਚ ਆਪਣਾ ਜ਼ਿਕਰਯੋਗ ਹਿੱਸਾ ਪਾਇਆ ਹੈ ਜਿਸ ਲਈ ਉਹ ਵਧਾਈ ਦੇ ਪਾਤਰ ਹਨ।
ਸ਼੍ਰੀ ਸਿੱਧੂ ਨੇ ਆਨੰਦਪੁਰ ਸਾਹਿਬ ਖਾਸ ਕਰ ਕੇ ਮੋਹਾਲੀ ਹਲਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਹਨਾਂ ਦੀ ਸਖ਼ਤ ਮਿਹਨਤ ਨੇ ਕਾਂਗਰਸੀ ਉਮੀਦਵਾਰ ਨੂੰ ਜਿੱਤ ਦੀਆਂ ਬਰੂਹਾਂ ਤੱਕ ਲੈ ਕੇ ਗਏ।

No comments:


Wikipedia

Search results

Powered By Blogger