SBP GROUP

SBP GROUP

Search This Blog

Total Pageviews

ਬਰਸਾਤ ਦੇ ਮੌਸਮ ਦੌਰਾਨ ਸਕੂਲਾਂ ਵਿੱਚ ਪੌਦੇ ਲਗਾਉਣ ਸਬੰਧੀ ਐਜੂਸੈਟ ਰਾਹੀਂ ਵਿਸ਼ੇਸ਼ ਪ੍ਰੇਰਨਾ ਲੈਕਚਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਜੁਲਾਈ, : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦੇ ਸਕੂਲਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ ਤਹਿਤ 389438 ਬੂਟੇ ਲਗਾਏ ਜਾਣੇ ਹਨ, ਜਿਸ ਦੀ ਤਿਆਰੀ ਵੱਜੋਂ ਕਲ੍ਹ ਐਜੂਸੈਟ ਰਾਹੀਂ ਵਿਸ਼ੇਸ਼ ਪ੍ਰੇਰਣਾ ਲੈਕਚਰ ਦਾ ਪ੍ਰਸਾਰਣ ਕੀਤਾ ਗਿਆ। 


ਸ੍ਰੀ ਕੇ ਕੇ ਯਾਦਵ ਆਈ ਏ ਐਸ ਸਕੱਤਰ ਸਕੂਲ ਸਿੱਖਿਆ ਅਤੇ ਸ਼੍ਰੀ ਚਰਚਿਲ ਕੁਮਾਰ ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਡਵੀਜ਼ਨਲ (ਮੰਡਲ) ਜੰਗਲਾਤ ਅਧਿਕਾਰੀ ਕੰਵਰਦੀਪ ਸਿੰਘ ਆਈ ਐਫ਼ ਐਸ ਅਤੇ ਪਰਮਜੀਤ ਸਿੰਘ, ਡਾਇਰੈਕਟਰ, ਸੈਕਡਰੀ ਸਕੂਲ ਸਿੱਖਿਆ ਵੱਲੋਂ ਸਰਕਾਰੀ ਸਕੂਲ ਦੇ ਸਮੂਹ ਮੁਖੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਰੁੱਖ ਲਗਾਉਣ ਦੇ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਕੁੱਲ 389438 ਬੂਟੇ ਲਗਾਏ ਜਾਣੇ ਹਨ ਅਤੇ ਪੂਰੇ ਪੰਜਾਬ ਵਿੱਚ ਇਸ ਨੂੰ ਵਣ ਵਿਭਾਗ ਪੰਜਾਬ ਦੇ ਮਾਰਗਦਰਸ਼ਨ ਅਤੇ ਸਹਾਇਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ। 

ਡਵੀਜ਼ਨਲ ਜੰਗਲਾਤ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਇਸ ਮੁਹਿੰਮ ਦਾ ਉਦੇਸ਼ ਪੰਜਾਬ ਵਿੱਚ  ਵਾਤਾਵਰਨ ਦੀ ਸੁਰੱਖਿਆ ਤੇ ਸੁਧਾਰ ਲਈ ਰੁੱਖ ਲਗਾਉਣਾ, ਸਕੂਲ ਦੇ ਬੱਚਿਆਂ ਨੂੰ ਵਾਤਾਵਰਨ ਸੰਭਾਲ ਦੇ ਮਹੱਤਵ ਬਾਰੇ ਜਾਗਰੂਕ ਕਰਨਾ, ਰੁੱਖਾਂ ਦੀ ਸਾਂਭ ਸੰਭਾਲ ਅਤੇ ਪਾਲਣ ਪੋਸ਼ਣ ਦੀ ਪ੍ਰਕਿਰਿਆ ਬਾਰੇ ਸਿੱਖਿਆ ਦੇਣਾ ਹੈ ਤਾਂ ਜੋ ਪੰਜਾਬ ਵਿੱਚ ਹਰੇ ਭਰੇ ਇਲਾਕਿਆਂ ਵਿੱਚ ਵਾਧਾ ਕੀਤਾ ਜਾ ਸਕੇ।

ਪ੍ਰੋਗਰਾਮ ਪ੍ਰਸਾਰਨ ਦੌਰਾਨ ਸੰਦੀਪ ਵਰਮਾ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ, ਸ਼੍ਰੀਮਤੀ ਸੁਰੇਖਾ ਠਾਕੁਰ ਏ ਐਸ ਪੀ ਡੀ, ਹਰਕਮਲਪ੍ਰੀਤ ਸਿੰਘ, ਜੰਗਲਾਤ ਵਿਭਾਗ ਅਤੇ ਐਜੂਸੈਟ ਦੀ ਸਮੁੱਚੀ ਤਕਨੀਕੀ ਟੀਮ ਵੀ ਹਾਜ਼ਰ ਸੀ।

ਫ਼ੋਟੋ ਕੈਪਸ਼ਨ:

ਪੰਜਾਬ ਦੇ ਸਕੂਲ ਸਿਖਿਆ ਵਿਭਾਗ ਵੱਲੋਂ ਸਕੂਲਾਂ ’ਚ ਮਾਨਸੂਨ ਸੀਜ਼ਨ ਦੌਰਾਨ ਪੌਦੇ ਲਾਉਣ ਦੀ ਯੋਜਨਾ ਤਹਿਤ ਐਜੂਸੈਟ ’ਤੇ ਦਿੱਤੇ ਗਏ ਪ੍ਰੇਰਣਾ ਲੈਕਚਰ ਦੀ ਤਸਵੀਰ।

No comments:


Wikipedia

Search results

Powered By Blogger