SBP GROUP

SBP GROUP

Search This Blog

Total Pageviews

ਸੋਹਾਣਾ ਹਸਪਤਾਲ ਮੋਹਾਲੀ ਵੱਲੋਂ ਸਫਲ ਇਕ ਸੌਂ ਰੋਬੋਟਿਕ ਸਰਜਰੀਆਂ ਮੁਕੰਮਲ ਹੋਣ ਤੇ ਖ਼ੁਸ਼ੀ ਮਨਾਈ ਗਈ

 ਮੋਹਾਲੀ ,17 ਜੁਲਾਈ : ਸੋਹਾਣਾ ਹਸਪਤਾਲ, ਸੈਕਟਰ 77 ਵੱਲੋਂ ਹਸਪਤਾਲ ਵਿਚ ਇਕ ਸੌ ਸਰਜਰੀਆਂ ਸਫਲ ਪੂਰੀਆਂ ਹੋਣ ਤੇ ਜਸ਼ਨ ਮਨਾਇਆ ਗਿਆ। ਸਿਰਫ਼ ਛੇ ਮਹੀਨੇ ਦੇ ਸਮੇਂ ਵਿਚ ਇੰਨੀਆਂ ਸਫਲ ਸਰਜਰੀਆਂ ਰੋਬੋਟਿਕ ਪ੍ਰੋਗਰਾਮ ਵਿਚ ਇੱਕ ਮਹੱਤਵਪੂਰਨ ਜਿੱਤ ਹੈ। ਇਸ ਮੌਕੇ ਤੇ ਕੈਂਸਰ, ਯੂਰੋਲੋਜੀ, ਗਾਇਨੀ ਅਤੇ ਜਰਨਲ ਪੇਚੀਦਾ ਰੋਬੋਟਿਕਸਸ ਸਰਜਰੀਆਂ ਦੇ ਮਰੀਜ਼ਾਂ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਇਸ ਤਕਨੀਕ ਦੇ ਸਕਾਰਤਮਕ ਨਤੀਜੇ ਸਾਂਝੇ ਕੀਤੇ। ਜ਼ਿਕਰਯੋਗ ਹੈ ਕਿ ਮੈਡੀਕਲ ਤਕਨੀਕ ਵਿਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਮਾਹਿਰ ਸਰਜਨਾਂ ਨੂੰ ਪੇਚੀਦਾ ਸਰਜਰੀ ਕਰਨ ਵਿਚ ਹੋਰ ਨਿਪੁੰਨਤਾ ਅਤੇ ਗੁੰਝਲਦਾਰ ਪ੍ਰਕਿਰਿਆਵਾਂ ਨੂੰ ਆਸਾਨੀ ਨਾਲ ਕਰਨ ਸਹੂਲਤ  ਮਿਲਦੀ ਹੈ। ਜਿਸ ਨਾਲ ਅਪਰੇਸ਼ਨ ਦੌਰਾਨ ਹੋਣ ਵਾਲੀ ਤਕਲੀਫ਼ ਅਤੇ ਲੱਗਣ ਵਾਲਾ ਸਮਾ ਵੀ ਬਹੁਤ ਘੱਟ ਹੋ ਜਾਂਦਾ ਹੈ। 


ਇਸ ਮੌਕੇ ਤੇ ਮਰੀਜ਼ਾਂ ਨਾਲ ਰੂਬਰੂ ਹੁੰਦੇ ਹੋਏ ਸੋਹਾਣਾ ਹਸਪਤਾਲ ਦੇ ਟਰੱਸਟ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਸਾਡੇ ਲਗਾਤਾਰ ਯਤਨ ਸਾਰੇ ਮਰੀਜ਼ਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਰਹੇ ਹਨ, ਜੋ ਕਿ ਅਸੀਂ ਇਸ ਸਰਜੀਕਲ ਰੋਬੋਟ ਦੀ ਉੱਤਮਤਾ ਨਾਲ ਪੂਰਾ ਕਰ ਰਹੇ ਹਾਂ। ਉਨ੍ਹਾਂ ਅੱਗੇ ਕਿਹਾ ਕਿ 1995 ਵਿਚ ਆਪਣੀ ਸਥਾਪਨਾ ਤੋਂ ਬਾਅਦ, ਸੋਹਾਣਾ ਹਸਪਤਾਲ ਮੋਹਾਲੀ ਨੇ ਨਵੀਨਤਾਕਾਰੀ ਪੇਸ਼ ਕਰਨ ਨੂੰ ਤਰਜੀਹ ਦਿੱਤੀ ਹੈ। 

ਜਿਸ ਕਰਕੇ ਅੱਜ ਸੋਹਾਣਾ ਹਸਪਤਾਲ 28+ ਸੁਪਰ ਸਪੈਸ਼ਲਟੀਜ਼ ਵਾਲਾ 400 ਬਿਸਤਰਿਆਂ ਵਾਲਾ ਸਥਾਪਿਤ ਹਸਪਤਾਲ ਹੈ। ਜਿਸ ਨੇ ਪਿਛਲੇ ਸਾਲ ਦਸੰਬਰ ਵਿਚ ਵਿਸ਼ਵ ਪੱਧਰੀ ਅਤਿ ਆਧੁਨਿਕ ਚੌਥੀ ਜਨਰੇਸ਼ਨ  ਦੀ ਰੌਬੋਟਿਕਸ ਸਰਜੀਕਲ ਪ੍ਰਣਾਲੀ ਪੇਸ਼ ਕੀਤੀ ਸੀ। ਇਹ ਅਸੀ ਆਪਣੀਆਂ ਇਕ ਸੌਰ ਰੋਬੋਟਿਕ ਸਰਜਰੀਆਂ ਨੂੰ ਪੂਰਾ ਕਰਨ ਦੇ ਇੱਕ ਵਿਸ਼ੇਸ਼ ਮੀਲ ਪੱਥਰ ਦਾ ਜਸ਼ਨ ਮਨਾ ਰਹੇ ਹਾਂ ।

ਇਸ ਦੌਰਾਨ ਸੱਤਰ ਸਾਲ ਦੇ ਗੁਰਦੀਪ ਸਿੰਘ ਦੀ ਨੈਫਰੈਕਟੋਮੀ, ਬਹੱਤਰ ਸਾਲ ਦੇ ਸੋਢੀ ਸਿੰਘ ਦੀ ਪ੍ਰੋਸਟੈਕਟੋਮੀ, ਸੱਠ ਸਾਲਾ ਸੋਹਨ ਸਿੰਘ ਦੀ ਅੰਸ਼ਿਕ ਨੈਫਰੈਕਟੋਮੀ, ਅਠਾਹਠ ਸਾਲਾ ਅਮਰੀਕ ਸਿੰਘ ਦੀ ਪ੍ਰੋਸਟੈਕਟੋਮੀ ਸਰਜਰੀ ਸਮੇਤ ਹੋਰ ਕਈ ਮਰੀਜ਼ਾਂ ਦੀ ਰੋਬੌਟਿਕਸ ਸਰਜਰੀ ਕਰਨ ਵਾਲੇ ਡਾ. ਕਰਮਵੀਰ ਸਿੰਘ ਸਭਰਵਾਲ ਚੀਫ਼ ਓਪਰੇਟਿੰਗ ਅਫ਼ਸਰ, ਯੂਰੋਲੋਜਿਸਟ ਅਤੇ ਰੇਨਲ ਟਰਾਂਸਪਲਾਂਟ ਸਰਜਨ ਨੇ ਇਨ੍ਹਾਂ ਮਰੀਜ਼ਾਂ ਨੂੰ ਪੱਤਰਕਾਰਾਂ ਦੇ ਰੂਬਰੂ ਕੀਤਾ। ਉਨ੍ਹਾਂ ਇਸ ਰੋਬੋਟ ਦੇ ਫ਼ਾਇਦਿਆਂ ਬਾਰੇ ਵਿਸਥਾਰ  ਜਾਣਕਾਰੀ ਦਿੰਦੇ ਹੋਏ ਰੋਬੋਟ ਦੇ ਉੱਨਤ ਰੋਬੋਟਿਕ ਸਿਸਟਮ ਅਤੇ ਉੱਚ-ਪਰਿਭਾਸ਼ਾ ਥ੍ਰੀ ਡੀ ਵਿਜ਼ਨ ਪ੍ਰਣਾਲੀ ਦੀ ਵਿਸਥਾਰ ਜਾਣਕਾਰੀ ਸਾਂਝੀ ਕਰਦੇ ਹੋਏ ਇਸ ਨਾਲ ਹੋਣ ਵਾਲੇ ਫ਼ਾਇਦੇ ਛੋਟੇ ਚੀਰੇ, ਖੂਨ ਦੀ ਕਮੀ ਅਤੇ ਤੇਜ਼ੀ ਨਾਲ ਠੀਕ ਹੋਣ ਦੇ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ। 

ਡਾ. ਵਿਵੇਕ ਰਹਾਣੂ ਨੇ ਚਾਲੀ ਸਾਲਾਂ ਡਾ. ਹਰਪ੍ਰੀਤ ਵਾਲੀਆ ਦੀ ਰੋਬੌਟਿਕਸ ਕੋਲੈਸੀਸਟੈਕਟਰੀ, ਤੇਈ ਸਾਲਾਂ ਰਜਤ ਦੀ ਯੂ/ਐਲ ਹਰਨੀਓਪਲਾਸਟੀ, ਬੱਤੀ ਸਾਲਾਂ ਗੁਰਕੀਰਤ ਦੀ ਰੋਬੌਟਿਕਸ ਫੰਡਪਲੀਕੇਸ਼ਨ, ਬਵੰਜਾ ਸਾਲਾਂ ਨੀਰਜ ਚੋਪੜਾ ਦੀ ਰੋਬੋਟਿਕ ਬੀ/ਐਲ ਹਰਨੀਓਪਲਾਸਟੀ, ਚੌਹਠ ਸਾਲਾਂ ਤੇਜਿੰਦਰ ਸਿੰਘ ਯੂ/ਐਲ ਹਰਨੀਓਪਲਾਸਟੀ ਸਮੇਤ ਹੋਰ ਕਈ ਮਰੀਜ਼ਾਂ ਨੂੰ ਰੂਬਰੂ ਕੀਤਾ। ਡਾ. ਰਹਾਣੂ ਨੇ ਕਿਹਾ ਕਿ ਮੈਡੀਕਲ ਤਕਨੀਕ ਵਿਚ ਅਤਿ ਆਧੁਨਿਕ ਚੌਥੀ ਜਨਰੇਸ਼ਨ ਦੇ ਇਸ ਰੋਬੋਟਿਕ ਰਾਹੀਂ ਨਾ ਸਿਰਫ਼ ਕੀਮਤੀ ਜਾਨਾਂ ਨੂੰ ਬਚਾਉਣਾ ਹੋਰ ਆਸਾਨ ਹੋ ਗਿਆ ਹੈ। ਬਲਕਿ ਮਰੀਜ਼ਾਂ ਲਈ ਇੱਕ ਸੁਰੱਖਿਅਤ ਸਰਜੀਕਲ ਅਨੁਭਵ, ਹਸਪਤਾਲ ਵਿਚ ਘੱਟ ਠਹਿਰਨ ਅਤੇ ਆਮ ਰੁਟੀਨ ਵਿਚ ਤੇਜ਼ੀ ਨਾਲ ਵਾਪਸੀ ਦੇ ਰਾਹ ਖੁੱਲ ਗਏ ਹਨ।

ਇਸੇ ਤਰਾਂ ਡਾ: ਹਿਨਾ ਢੀਂਗਰਾ ਅਤੇ ਡਾ. ਸ਼ਿਆਮ ਸੁੰਦਰ ਤ੍ਰੇਹਨ ਕ੍ਰਮਵਾਰ ਰੋਬੌਟਿਕਸ ਮਾਈਓਮੇਕਟੋਮੀ, ਹਿਸਟਰੇਕਟੋਮੀ, ਸਿਸਟੈਕਟੋਮੀ, ਰੈਡੀਕਲ ਹਿਸਟਰੇਕਟੋਮੀ ਦੇ ਮਰੀਜ਼ਾਂ ਨੂੰ ਰੂ ਬ ਰੂ ਕੀਤਾ। ਇਨ੍ਹਾਂ ਮਰੀਜ਼ਾਂ ਨੇ ਰੋਬੋਟਿਕ ਸਰਜਰੀ ਦੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ  ਉਨ੍ਹਾਂ ਦੀ ਰਿਕਵਰੀ "ਬੇਮਿਸਾਲ" ਸੀ ਅਤੇ ਉਨ੍ਹਾਂ ਨੂੰ ਪੋਸਟ-ਆਪਰੇਟਿਵ ਦਰਦ ਜਾਂ ਬੇਆਰਾਮੀ ਨਹੀਂ ਮਹਿਸੂਸ ਹੋਈ। ਇਸ ਦੇ ਨਾਲ ਹੀ ਸਭ ਮਰੀਜ਼ਾਂ ਨੇ ਸੋਹਾਣਾ ਹਸਪਤਾਲ ਟਰੱਸਟ ਵੱਲੋਂ ਦਿਤੇ ਉਨ੍ਹਾਂ ਦੀਆਂ ਮਨੁੱਖਤਾ ਦੀ ਸੇਵਾ ਵਿਚ ਦਿਤੀ ਜਾਣ ਵਾਲੀ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

No comments:


Wikipedia

Search results

Powered By Blogger