ਮੋਹਾਲੀ, 31 ਅਗਸਤ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਕੈਂਪਸ ਵੱਲੋਂ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੈਂਪਸ ਵਿਚ ਟ੍ਰਾਈਸਿਟੀ ਦੇ ਪਹਿਲੇ ਬੋਸ਼ ਬ੍ਰਿਜ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਮਹੱਤਵਪੂਰਨ ਪਹਿਲਕਦਮੀ ਕਿੱਤਾਮੁਖੀ ਸਿਖਲਾਈ ਅਤੇ ਹੁਨਰ ਵਿਕਾਸ ਵਿਚ ਇਕ ਨਵੇਕਲੀ ਸ਼ੁਰੂਆਤ ਕਰਨ ਵਿਚ ਸਹਾਈ ਹੋਵੇਗੀ। ਜਿਸ ਦਾ ਉਦੇਸ਼ ਪਛੜੇ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਹਾਸ਼ੀਏ 'ਤੇ ਰਹਿ ਰਹੇ ਨੌਜਵਾਨਾਂ ਲਈ ਕੈਰੀਅਰ ਦੇ ਨਵੇਂ ਮੌਕਿਆਂ ਨੂੰ ਖੋਲ੍ਹਣਾ ਹੈ।ਬੌਸ਼ ਬਰਿੱਜ ਦੇ ਇਸ ਸੈਂਟਰ ਦੀ ਸ਼ੁਰੂਆਤ ਵਿਸ਼ੇਸ਼ ਸਿਖਲਾਈ, ਕੈਰੀਅਰ ਸਲਾਹਕਾਰ, ਅਤੇ ਸਮਰੱਥਾ-ਨਿਰਮਾਣ ਅਨੁਭਵਾਂ ਦੀ ਪੇਸ਼ਕਸ਼ ਕਰਕੇ ਰੁਜ਼ਗਾਰ ਯੋਗਤਾ ਨੂੰ ਵਧਾਉਣ ਲਈ ਤਿਆਰ ਕੀਤੀ ਗਈ ਹੈ। ਇਸ ਸੈਂਟਰ ਦਾ ਉਦਘਾਟਨ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਵੱਲੋਂ ਕੀਤਾ ਗਿਆ।
ਉਦਘਾਟਨ ਮੌਕੇ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਝੰਜੇੜੀ ਕੈਂਪਸ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇ ਨਾਲ ਨਾਲ ਉਨ੍ਹਾਂ ਨੂੰ ਰੁਜ਼ਗਾਰ ਲਈ ਤਿਆਰ ਕੀਤਾ ਜਾਂਦਾ ਹੈ।ਇਹੀ ਕਾਰਨ ਹੈ ਕਿ ਝੰਜੇੜੀ ਕੈਂਪਸ ਵਿਚ ਵਿਦਿਆਰਥੀ ਮੈਰਿਟ ਵਿਚ ਆਉਣ ਦੇ ਨਾਲ ਨਾਲ ਡਿਗਰੀ ਪੂਰੀ ਹੋਣ ਤੋਂ ਪਹਿਲਾ ਹੀ ਬਿਹਤਰੀਨ ਨੌਕਰੀਆਂ ਤੇ ਚੁਣੇ ਜਾਂਦੇ ਹਨ।ਬੌਸ਼ ਬਰਿੱਜ ਦੇ ਸਹਿਯੋਗ ਨਾਲ ਕਿਸੇ ਵੀ ਕਾਰਨ ਨਾਲ ਸਿੱਖਿਆ ਵਿਚ ਪਛੜੇ ਰਹਿ ਗਏ ਵਿਦਿਆਰਥੀਆਂ ਨੂੰ ਵੀ ਕਾਬਿਲ ਬਣਾਉਦੇਂ ਹੋਏ ਬਿਹਤਰੀਨ ਪੁਜ਼ੀਸ਼ਨਾਂ ਲਈ ਤਿਆਰ ਕੀਤਾ ਜਾਵੇਗਾ। ਇਸ ਉਪਰਾਲੇ ਲਈ ਉਨ੍ਹਾਂ ਇਸ ਸੋਚ ਨੂੰ ਹਕੀਕਤ ਵਿਚ ਬਦਲਣ ਲਈ ਬੌਸ਼ ਇੰਡੀਆ ਦੇ ਅਟੁੱਟ ਸਮਰਥਨ ਅਤੇ ਸਾਂਝੀਦਾਰੀ ਲਈ ਸਭ ਦਾ ਧੰਨਵਾਦ ਕੀਤਾ।
ਝੰਜੇੜੀ ਕੈਂਪਸ ਵਿਚ ਸਟਾਰਟਅੱਪਸ ਅਤੇ ਇਨਕਿਊਬੇਟਰ ਦੇ ਸੀ.ਈ.ਓ. ਡਾ. ਅਤੀ ਪ੍ਰਿਏ ਨੇ ਇਸ ਸਮਾਜਿਕ ਪਹਿਲਕਦਮੀ ਦੇ ਸਮਾਜਿਕ ਪ੍ਰਭਾਵ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਕੇਂਦਰ ਸਮਾਜਿਕ ਪਰਿਵਰਤਨ ਨੂੰ ਉਤਪ੍ਰੇਰਕ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।ਬੌਸ਼ ਬਰਿੱਜ ਪ੍ਰੋਗਰਾਮ ਦੇ ਜ਼ਰੀਏ, ਅਸੀਂ ਹਾਸ਼ੀਏ 'ਤੇ ਰਹਿ ਗਏ ਭਾਈ ਚਾਰਿਆਂ ਨੂੰ ਉੱਚਾ ਚੁੱਕਣ ਲਈ ਸਹਾਈ ਹੋਵਾਂਗੇ।ਡਾ. ਅਤੀ ਪ੍ਰਿਏ ਨੇ ਇਸ ਉਪਰਾਲੇ ਲਈ ਨੌਜਵਾਨ ਐਮ ਡੀ ਅਰਸ਼ ਧਾਲੀਵਾਲ ਦੀ ਦੂਰਅੰਦੇਸ਼ੀ ਸੋਚ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਅਰਸ਼ ਧਾਲੀਵਾਲ ਦੀ ਅਗਵਾਈ ਵਿਚ ਅੱਜ ਝੰਜੇੜੀ ਕੈਂਪਸ ਨਵੇਕਲੀਆਂ ਉਡਾਣਾਂ ਭਰ ਰਿਹਾ ਹੈ। ਜਿੱਥੇ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਦੇ ਸੰਪੂਰਨ ਵਿਕਾਸ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਉਪਰਾਲੇ ਵਿਚ ਵੀ ਅਰਸ਼ ਧਾਲੀਵਾਲ ਦਾ ਯੋਗਦਾਨ ਸ਼ਲਾਘਾਯੋਗ ਹੈ।
No comments:
Post a Comment