SBP GROUP

SBP GROUP

Search This Blog

Total Pageviews

ਚੰਡੀਗੜ੍ਹ ਸਟੇਟ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੀਜੀਸੀ ਦੇ ਵਿਿਦਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ 14 ਤਮਗੇ ਜਿੱਤ ਕੇ ਅਦਾਰੇ ਦਾ ਨਾਮ ਕੀਤਾ ਰੌਸ਼ਨ

ਖਰੜ  02 ਸਤੰਬਰ : ਸੀਜੀਸੀ ਲਾਂਡਰਾਂ ਦੇ ਵਿਿਦਆਰਥੀ ਐਥਲੀਟਾਂ ਨੇ ਸਪੋਰਟਸ ਕੰਪਲੈਕਸ ਚੰਡੀਗੜ੍ਹ, ਸੈਕਟਰ 42 ਵਿੱਚ ਕਰਵਾਈ ਗਈ ਚੰਡੀਗੜ੍ਹ ਸਟੇਟ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 14 ਤਮਗੇ ਜਿੱਤੇ ਹਨ। ਲੜਕਿਆਂ ਦੇ ਮੁਕਾਬਲਿਆਂ ਵਿੱਚ ਅਮਨ ਯਾਦਵ ਨੇ 96 ਕਿਲੋਗ੍ਰਾਮ ਵਰਗ ਵਿੱਚ ਸੋਨ ਤਗ਼ਮਾ ਹਾਸਲ ਕੀਤਾ, ਜਦੋਂ ਕਿ ਅਭਿਨਵ ਉਨਿਆਲ ਨੇ 61 ਕਿਲੋ ਵਰਗ ਵਿੱਚ ਇੱਕ ਹੋਰ ਸੋਨ ਤਗ਼ਮਾ ਜਿੱਤਿਆ।


 ਸੌਰਭ ਕਟੋਚ ਨੇ 89 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ, ਆਸ਼ੂਤੋਸ਼ ਝਾਅ ਅਤੇ ਪ੍ਰਿਯਾਂਸ਼ੂ ਕੁਮਾਰ ਸਿੰਘ ਨੇ 73 ਕਿਲੋਗ੍ਰਾਮ ਵਰਗ ਵਿੱਚ ਕ੍ਰਮਵਾਰ ਕਾਂਸੀ ਅਤੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਮਯੰਕ ਖੇਮਕਾ ਅਤੇ ਰੋਹਿਤ ਰਾਜ ਨੇ ਵੀ ਕ੍ਰਮਵਾਰ 89 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਅਤੇ 61 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਵਿਿਪਨ ਕੁਮਾਰ ਨੇ 81 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸੀਜੀਸੀ ਦੀਆਂ ਲੜਕੀਆਂ ਐਥਲੀਟਾਂ ਵੀ ਬਰਾਬਰ ਪ੍ਰਭਾਵਸ਼ਾਲੀ ਰਹੀਆਂ, ਇਸ ਦੌਰਾਨ ਦਿਵਯਾਂਜਲੀ ਠਾਕੁਰ ਨੇ 64 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ ਜਿੱਤਿਆ। ਯਾਸ਼ਿਤਾ ਨੇ 55 ਕਿਲੋਗ੍ਰਾਮ ਵਰਗ ਵਿੱਚ ਤਾਨਿਆ ਚੌਧਰੀ ਦੇ ਨਾਲ ਕਾਂਸੀ ਦਾ ਤਗਮਾ ਜਿੱਤਿਆ। ਸਿਮਰਨ ਨੇ 49 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦ ਕਿ ਅਮੀਸ਼ਾ ਠਾਕੁਰ ਨੇ 59 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਅਤੇ ਸ਼ਰਧਾ ਸ਼੍ਰੀਵਾਸਤਵ ਨੇ 71 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ਮੌਕੇ ਸੀਜੀਸੀ ਦੇ ਕੈਂਪਸ ਡਾਇਰੈਕਟਰ ਡਾ.ਪੀਐਨ ਰੀਸ਼ੀਕੇਸ਼ਾ ਨੇ ਸਾਰੇ ਐਥਲੀਟ ਵਿਿਦਆਰਥੀਆਂ ਦੀਆਂ ਜਿੱਤਾਂ ਲਈ ...

No comments:


Wikipedia

Search results

Powered By Blogger