ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਸਤੰਬਰ : ਜਿਲ੍ਹਾ ਐਸ.ਏ.ਐਸ. ਨਗਰ ਵਿੱਚ ਡਾਇਰੈਕਟਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਸ਼੍ਰੀਮਤੀ ਸ਼ੇਨਾ ਅਗਰਵਾਲ ਅਤੇ ਸ਼੍ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ (ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੋਸ਼ਣ ਅਭਿਆਨ ਤਹਿਤ 1 ਤੋਂ 30 ਸਤੰਬਰ, 2024 ਦੌਰਾਨ ਜਨ-ਅੰਦੋਲਨ ਦੇ ਰੂਪ ਵਿਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ, ਜਿਸ ਦਾ ਮੰਤਵ 0 ਤੋਂ 6 ਸਾਲ ਦੇ ਬੱਚਿਆ, ਗਰਭਵਤੀ ਤੇ ਦੱਧ ਪਿਲਾਉਣ ਵਾਲੀਆਂ ਮਾਵਾਂ ਅਤੇ ਕਿਸ਼ੋਰੀ ਲੜਕੀਆਂ ਵਿਚ ਦਿਨ ਪ੍ਰਤੀ ਦਿਨ ਵੱਧ ਰਹੀ ਕੁਪੋਸ਼ਣ ਦੀ ਦਰ ਨੂੰ ਘਟਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਇਸ ਸਾਲ ਪੋਸ਼ਣ ਮਾਹ ਦਾ ਮੁੱਖ ਥੀਮ “ਸੁਪੋਸ਼ਿਤ ਕਿਸ਼ੋਰੀ ਸਸ਼ਕਤ ਨਾਰੀ” ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 01.09.2024 ਨੂੰ ਪੋਸ਼ਣ ਮਾਹ, 2024 ਦੀ ਸ਼ੁਰੂਆਤ ਸਹੁੰ ਚੁੱਕ ਸਮਾਗਮ ਰਾਹੀਂ ਕੀਤੀ ਗਈ। ਪੋਸ਼ਣ ਮਾਹ ਦੌਰਾਨ ਭਾਰਤ ਸਰਕਾਰ ਵਲੋਂ ਜਾਰੀ ਕੈਲੰਡਰ ਅਨੁਸਾਰ ਜ਼ਿਲ੍ਹੇ ਅਧੀਨ ਪੈਂਦੇ 650 ਆਂਗਣਵਾੜੀ ਸੈਂਟਰਂ ਵਿੱਚ ਗੰਭੀਰ ਕੁਪੋਸ਼ਿਤ ਬੱਚਿਆ ਦੀ ਪਹਿਚਾਣ ਕਰਨ ਲਈ 0 ਤੋਂ 6 ਸਾਲ ਦੇ ਬੱਚਿਆਂ ਦਾ ਭਾਰ ਤੋਲਣਾ ਅਤੇ ਲੰਬਾਈ ਮਾਪਣਾ, ਸਪਲੀਮੈਂਟ ਫੀਡਿੰਗ, ਪੋਸ਼ਣ ਵੀ ਪੜ੍ਹਾਈ ਵੀ, ਸੁਪੋਸ਼ਿਤ ਗੋਦ-ਭਰਾਈ, 6 ਮਹੀਨੇ ਤੋਂ ਉਪਰ ਦੇ ਬੱਚਿਆ ਦਾ ਅੰਨ-ਪ੍ਰਾਸ਼ਨ ਦਿਵਸ, 0 ਤੋਂ 2 ਸਾਲ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਹੋਮ ਵਿਜ਼ਟ, ਨਿੱਜੀ ਸਾਫ ਸਫਾਈ ਸਬੰਧੀ ਜਾਗਰੂਕਤਾ, ਅਨੀਮਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਿਹਤ ਵਿਭਾਗ ਦੀ ਸਹਾਇਤਾ ਨਾਲ ਸਿਹਤ ਜਾਂਚ ਕੈਪ, ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ ਦੇ ਮਾਪਿਆਂ ਦੀ ਕਾਊਂਸਲਿੰਗ ਆਦਿ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਆਪਣੇ ਘਰਾਂ ਵਿਚ ਕਿਚਨ ਗਾਰਡਨ ਬਣਾਕੇ ਤਾਜ਼ੇ ਫਲ ਅਤੇ ਤਾਜ਼ੀਆਂ ਹਰੀਆਂ ਸਬਜ਼ੀਆਂ ਖਾਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। ਆਂਗਣਵਾੜੀ ਵਰਕਰਾਂ ਦੁਆਰਾ ਆਂਗਣਵਾੜੀ ਸੈਂਟਰਾਂ ਵਿਚ ਆਮ ਲੋਕਾਂ ਨੂੰ ਘੱਟ ਲਾਗਤ ਨਾਲ ਤਿਆਰ ਹੋਣ ਵਾਲੇ ਸਿਹਤਮੰਦ ਪਕਵਾਨਾ ਦੀ ਪ੍ਰਦਰਸ਼ਨੀ ਲਗਾਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਸ਼੍ਰੀਮਤੀ ਹਰਦੀਪਮ, ਜ਼ਿਲ੍ਹਾ ਕੋਆਰਡੀਨੇਟਰ (ਪੋਸ਼ਣ ਅਭਿਆਨ) ਵਲੋਂ ਦੱਸਿਆ ਗਿਆ ਕਿ ਪੋਸ਼ਨ ਮਾਹ ਦੌਰਾਨ ਕੀਤੀਆਂ ਜਾ ਰਹੀਆਂ ਗਤੀਵਿਧੀਆ ਦੀ ਮੋਨੀਟਰਿੰਗ ਭਾਰਤ ਸਰਕਾਰ ਵਲੋਂ ਤਿਆਰ ਕੀਤੇ ਗਏ ਆਨਲਾਈਨ ਡੈਸ਼ਬੋਰਡ ਰਾਹੀਂ ਕੀਤੀ ਜਾ ਰਹੀ ਹੈ। ਜਿਸ ਅਨੁਸਾਰ ਜ਼ਿਲ੍ਹੇ ਅਧੀਨ ਹੁਣ ਤੱਕ ਲਗਪਗ 81998 ਗਤੀਵਿਧੀਆ ਭਾਰਤ ਸਰਕਾਰ ਵਲੋਂ ਜਾਰੀ ਕੈਲੰਡਰ ਅਨੁਸਾਰ ਕਰਵਾਈਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਕਿ ਪੋਸ਼ਣ ਮਾਹ ਦੌਰਾਨ ਵੱਖ- ਵੱਖ ਸਹਿਭਾਗੀ ਵਿਭਾਗਾਂ ਦੇ ਨਾਲ ਨਾਲ ਖੇਤਰੀ ਪੱਧਰ ‘ਤੇ ਲੋਕਾ ਦਾ ਵੀ ਪੂਰਣ ਸਹਿਯੋਗ ਮਿਲ ਰਿਹਾ ਹੈ ਅਤੇ ਵਿਭਾਗ ਦੇ ਬਲਾਕ ਪੱਧਰ ਦੇ ਅਧਿਕਾਰੀਆਂ, ਪੋਸ਼ਣ ਅਭਿਆਨ ਤਹਿਤ ਨਿਯੁਕਤ ਬਲਾਕ ਕੋਆਰਡੀਨੇਟਰਾਂ, ਸਰਕਲ ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਲੋਂ ਇਸ ਜਨ ਅੰਦੋਲਨ ਦੌਰਾਨ ਖਾਸ ਯੋਗਦਾਨ ਦਿੱਤਾ ਜਾ ਰਿਹਾ ਹੈ।
No comments:
Post a Comment