Thursday, September 26, 2024

ਡਾ. ਅੰਕਿਤਾ ਕਾਂਸਲ ਨੇ ਵਿਖੇ ਐਸ.ਏ.ਐਸ.ਨਗਰ ਵਿਖੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ

 ਐਸ.ਏ.ਐਸ.ਨਗਰ, 26 ਸਤੰਬਰ : 2024 ਬੈਚ ਦੇ ਪੀ ਸੀ ਐਸ ਅਧਿਕਾਰੀ ਡਾ. ਅੰਕਿਤਾ ਕਾਂਸਲ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐਸ.ਏ.ਐਸ.ਨਗਰ ਵਿਖੇ ਸਹਾਇਕ ਕਮਿਸ਼ਨਰ (ਜਨਰਲ) ਵਜੋਂ ਅਹੁਦਾ ਸੰਭਾਲਿਆ।


       ਪੰਜਾਬ ਸਿਵਲ ਸੇਵਾਵਾਂ ਵਿੱਚ ਆਉਣ ਤੋਂ ਪਹਿਲਾਂ, ਉਨ੍ਹਾਂ 2012 ਤੋਂ ਆਬਕਾਰੀ ਅਤੇ ਕਰ ਅਧਿਕਾਰੀ ਵਜੋਂ ਅਤੇ ਬਾਅਦ ਵਿੱਚ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਵਜੋਂ ਕੰਮ ਕੀਤਾ।ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ 2009 ਚ ਐਮ.ਬੀ.ਬੀ.ਐਸ. ਕਰਨ ਬਾਅਦ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਜਨੂੰਨ ਪ੍ਰਸ਼ਾਸਕੀ ਸੇਵਾਵਾਂ ਵੱਲ ਲੈ ਆਇਆ।

       ਉਨ੍ਹਾਂ ਕਿਹਾ ਕਿ ਪੀ ਸੀ ਐਸ ਅਧਿਕਾਰੀ ਹੋਣ ਦੇ ਨਾਤੇ ਇਹ ਉਨ੍ਹਾਂ ਦੀ ਪਹਿਲੀ ਤਾਇਨਾਤੀ ਹੈ ਅਤੇ ਉਹ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਵੱਲੋਂ ਸੌਂਪੇ ਗਏ ਕੰਮਾਂ ਅਤੇ ਡਿਊਟੀਆਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਪ੍ਰਤੀ ਹਮੇਸ਼ਾਂ ਸਮਰਪਿਤ ਰਹਿਣਗੇ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger