ਮੋਹਾਲੀ, 22 ਸਤੰਬਰ : ਦਫ਼ਤਰ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਹਾਲੀ ਵਿਖੇ ਪੰਚਾਇਤੀ ਰਾਜ ਸੰਸਥਾ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਲਾਈਨ ਵਿਭਾਗ ਦੇ ਕਰਮਚਾਰੀਆਂ ਲਈ ਮਹਿਲਾ ਸਭਾ ਅਤੇ ਬਾਲ ਸਭਾ ਸਬੰਧੀ ਚਾਰ ਰੋਜ਼ਾ ਟ੍ਰੇਨਿੰਗ ਪ੍ਰੋਗਰਾਮ ਕੈਂਪ ਲਗਾਇਆ ਗਿਆ।
ਇਹ ਕੈਂਪ ਦਫ਼ਤਰ ਬੀਡੀਪੀਓ ਮੋਹਾਲੀ ਵਿਖੇ ਸ੍ਰੀ ਧਨਵੰਤ ਸਿੰਘ ਰੰਧਾਵਾ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮੋਹਾਲੀ ਦੀ ਅਗਵਾਈ ਹੇਠ 17 ਤੋਂ 20 ਸਤੰਬਰ ਤੱਕ ਲਗਾਇਆ ਗਿਆ। ਇਸ ਚਾਰ ਰੋਜ਼ਾ ਕੈਂਪ ਵਿਚ ਬਲਾਕ ਦੇ 73 ਪੰਚਾਇਤਾਂ ਦੀਆਂ ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਏ.ਐਨ.ਐਮ. ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀਆਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ ਵਲੋਂ ਵੀ ਭਾਗ ਲਿਆ ਗਿਆ।
ਐਸ.ਆਈ.ਆਰ.ਡੀ. ਮੋਹਾਲੀ ਦੇ ਮਾਸਟਰ ਰਿਸੋਰਸ ਪਰਸਨ ਸ੍ਰੀ ਹਰਜੀਤ ਸਿੰਘ ਅਤੇ ਰਿਸੋਰਸ ਪਰਸਨ ਮਿਸ ਪ੍ਰੀਤੀ ਕਪੂਰ ਵੱਲੋਂ ਦੱਸਿਆ ਗਿਆ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸ਼ਮੂਲੀਅਤ ਜੀ.ਪੀ.ਡੀ.ਪੀ. ਵਿਚ ਕਿਵੇਂ ਵਧਾਈ ਜਾ ਸਕਦੀ ਹੈ ਅਤੇ ਕਿਵੇਂ ਬੱਚਿਆਂ ਅਤੇ ਮਹਿਲਾਵਾਂ ਦੀ ਸਲਾਹ ਨਾਲ ਗਰਾਮ ਪੰਚਾਇਤ ਵਿਕਾਸ ਯੋਜਨਾ ਤਿਆਰ ਕੀਤੀ ਜਾ ਸਕਦੀ ਹੈ।
ਇਸ ਮੌਕੇ ਬੀਡੀਪੀਓ ਮੋਹਾਲੀ ਦੇ ਸਮੂਹ ਪੰਚਾਇਤ ਸਕੱਤਰ, ਸੁਪਰਡੰਟ, ਪੰਚਾਇਤ ਅਫਸਰ, ਜੇ.ਈ., ਲੇਖਾਕਾਰ ਆਦਿ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
No comments:
Post a Comment