ਐਸ.ਏ.ਐਸ.ਨਗਰ, 24 ਸਤੰਬਰ : ਜ਼ਿਲ੍ਹਾ ਲੀਡ ਬੈਂਕ, ਪੰਜਾਬ ਨੈਸ਼ਨਲ ਬੈਂਕ ਵੱਲੋਂ 17 ਸਤੰਬਰ ਤੋਂ 01 ਅਕਤੂਬਰ ਤੱਕ ਐਲ ਡੀ ਐਮ ਮੋਹਾਲੀ ਐਮ ਕੇ ਭਾਰਦਵਾਜ ਦੀ ਨਿਗਰਾਨੀ ਹੇਠ “ਸਵੱਛਤਾ ਹੀ ਸੇਵਾ” ਮੁਹਿੰਮ ਦਾ ਹਿੱਸਾ ਬਣਨ ਲਈ ਉਲੀਕੇ ਗਏ ਸਮਾਗਮਾਂ ਦੀ ਲੜੀ ਵਿੱਚ ਬੈਂਕ ਆਫ਼ ਬੜੌਦਾ ਫੇਜ਼-9 ਬ੍ਰਾਂਚ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਫੇਜ਼-7 ਸ਼ਾਖਾ ਨੇ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਸਮਾਗਮਾਂ ਨੂੰ ਮਨਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਲ ਡੀ ਐਮ ਮੁਹਾਲੀ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਇਸ ਲੜੀ ਵਿੱਚ ਬੈਂਕਾਂ ਵੱਲੋਂ ਮੁਹਾਲੀ ਵਿੱਚ ਹੁਣ ਤੱਕ ਕੁੱਲ 10 ਵਿੱਚੋਂ 5 ਸਮਾਗਮ ਕਰਵਾਏ ਜਾ ਚੁੱਕੇ ਹਨ।
ਬੈਂਕ ਆਫ ਬੜੌਦਾ ਫੇਜ਼-9 ਬ੍ਰਾਂਚ ਚ ਵੀਰੇਂਦਰ ਸਿੰਘ ਬ੍ਰਾਂਚ ਹੈੱਡ ਅਤੇ ਸਮੂਹ ਸਟਾਫ਼ ਅਤੇ ਗਾਹਕਾਂ ਦੇ ਨਾਲ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ। ਬੈਂਕ ਦੇ ਸਟਾਫ਼ ਮੈਂਬਰਾਂ ਨੇ ਫੇਜ਼ 9 ਦੀ ਮਾਰਕੀਟ ਦੇ ਨੇੜਲੇ ਖੇਤਰ ਅਤੇ ਆਲੇ ਦੁਆਲੇ ਦੀ ਸਫ਼ਾਈ ਕੀਤੀ।
ਇਸੇ ਤਰ੍ਹਾਂ ਨਿਤਿਨ ਸੂਦ ਦੀ ਅਗਵਾਈ ਹੇਠ ਆਈ ਸੀ ਆਈ ਸੀ ਆਈ ਬੈਂਕ ਦੀ ਫੇਜ਼-7 ਸ਼ਾਖਾ ਨੇ ਇਸ ਸਮਾਗਮ ਵਿੱਚ ਆਪਣੇ ਸਾਰੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨਾਲ ਭਾਗ ਲਿਆ।
ਦੋਵਾਂ ਬੈਂਕਾਂ ਦੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨੇ ਆਪਣੇ ਕੰਮ ਵਾਲੀ ਥਾਂ, ਘਰਾਂ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਾਫ਼-ਸਫ਼ਾਈ ਰੱਖਣ ਦੀ ਸਹੁੰ ਵੀ ਚੁੱਕੀ।
ਇਹ "ਸਵੱਛਤਾ ਹੀ ਸੇਵਾ" ਅਭਿਆਨ ਭਾਰਤ ਸਰਕਾਰ ਦੀ ਇੱਕ ਪਹਿਲਕਦਮੀ ਵਜੋਂ ਇੱਕ ਸਾਫ਼-ਸੁਥਰੇ ਅਤੇ ਸਵੱਛ ਭਾਰਤ ਨੂੰ ਬਣਾਉਣ ਲਈ ਲਿਆ ਗਿਆ ਹੈ। ਇਸ ਮੁਹਿੰਮ ਵਿੱਚ ਮੁਹਾਲੀ ਦੀਆਂ ਸਾਰੀਆਂ ਬੈਂਕਾਂ ਉਚੇਚੇ ਤੌਰ ’ਤੇ ਦਿਲਚਸਪੀ ਲੈ ਰਹੀਆਂ ਹਨ।
No comments:
Post a Comment