ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਸਤੰਬ : ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਕਿਹਾ ਹੈ ਕਿ ਜ਼ਿਲ੍ਹਾ ਹਸਪਤਾਲ ਮੋਹਾਲੀ ਵਿਚ ਚੱਲ ਰਹੇ ਨਿਰਮਾਣ ਕਾਰਜਾਂ ਕਾਰਨ ਕਿਸੇ ਨੂੰ ਮਰੀਜ਼ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਨ੍ਹਾਂ ਨਿਰਮਾਣ ਕਾਰਜਾਂ ਕਾਰਨ ਮਰੀਜ਼ਾਂ ਨੂੰ ਦਿੱਕਤ ਹੋ ਰਹੀ ਹੈ, ਜਿਸ ਸਬੰਧੀ ਸਬੰਧਤ ਠੇਕੇਦਾਰ ਨੂੰ ਕੰਮ ਵਿਚ ਤੇਜ਼ੀ ਲਿਆਉਣ ਅਤੇ ਐਂਬੂਲੈਂਸ ਵਾਸਤੇ ਰਸਤਾ ਕਲੀਅਰ ਕਰਨ ਦੀਆਂ ਹਦਾਇਤਾਂ ਕਰ ਦਿਤੀਆਂ ਗਈਆਂ ਹਨ l
ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਚ ਵੱਖ-ਵੱਖ ਨਿਰਮਾਣ ਕਾਰਜ ਹੋ ਰਹੇ ਹਨ, ਜਿਵੇਂ ਨਵੀਆਂ ਓ. ਪੀ. ਡੀਜ਼, ਡਰੱਗ ਸਟੋਰ, ਡ੍ਰਾਈਵਰਾਂ ਦੇ ਕਮਰੇ, ਐਂਬੂਲੈਂਸ ਲਈ ਪਾਰਕਿੰਗ ਆਦਿ, ਜਿਸ ਕਾਰਨ ਸੁਖਦ ਆਵਾਜਾਈ ਵਿਚ ਦਿੱਕਤ ਆ ਰਹੀ ਹੈ ਪਰੰਤੂ ਫਿਰ ਵੀ ਭਵਿੱਖ ਵਿਚ ਧਿਆਨ ਰੱਖਿਆ ਜਾਵੇਗਾ ਕਿ ਹਸਪਤਾਲ ਆਉਣ ਵਾਲੇ ਮਰੀਜ਼ਾਂ ਅਤੇ ਐਂਬੂਲੈਂਸ ਨੂੰ ਕੋਈ ਰੁਕਾਵਟ ਨਾ ਆਵੇ।
No comments:
Post a Comment