ਪੱਤਝੜ ਦੀ ਬਿਜਾਈ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਗੰਨੇ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਵੱਧ ਤੋਂ ਵੱਧ ਕਰਾਉਣ ਵਾਸਤੇ ਕਿਹਾ
ਐਸ.ਏ.ਐਸ.ਨਗਰ, 25 ਸਤੰਬਰ : ਸੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਅਤੇ ਡਾ. ਸੇਨੂੰ ਦੁੱਗਲ, ਪ੍ਰਬੰਧਕ ਨਿਰਦੇਸ਼ਕ ਐਮ ਡੀ ਸ਼ੂਗਰਫੈੱਡ ਪੰਜਾਬ ਦੀ ਪ੍ਰਧਾਨਗੀ ਹੇਠ ਸੂਗਰਫੈੱਡ ਪੰਜਾਬ ਦੇ ਮੋਹਾਲੀ ਦਫਤਰ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਵਿੱਚ ਚੱਲਦੀਆਂ ਸਾਰੀਆਂ ਸਹਿਕਾਰੀ ਖੰਡ ਮਿੱਲਾਂ ਦੀ ਪਿਛਲੇ ਸਾਲ (2023-24) ਦੀ ਕਾਰਗੁਜ਼ਾਰੀ ਦੀ ਵਿਸਥਾਰ ਪੂਰਵਕ ਸਮੀਖਿਆ ਕੀਤੀ ਗਈ ਅਤੇ ਮਿੱਲ ਅਧਿਕਾਰੀਆਂ ਨੂੰ ਅਗਲੇ ਸਾਲ (2024-25) ਲਈ ਨਿਰਧਾਰਿਤ ਟੀਚਿਆਂ ਨੂੰ ਹਾਸਲ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਪ੍ਰਬੰਧਕ ਨਿਰਦੇਸ਼ਕ ਨੇ ਮਿੱਲ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਕਿ ਪੰਜਾਬ ਰਾਜ ਦੀਆਂ ਪ੍ਰਾਈਵੇਟ ਖੰਡ ਮਿੱਲਾਂ ਦੀ ਤਰਜ਼ ‘ਤੇ ਗੰਨੇ ਦੀ ਪਿੜਾਈ, ਮਿੱਲਾਂ ਦੀ ਕਪੈਸਿਟੀ ਯੂਟਿਲਾਈਜੇਸ਼ਨ ਅਤੇ ਖੰਡ ਰਿਕਵਰੀ ਦੀ ਪ੍ਰਾਪਤੀ ਮਿੱਥੇ ਟੀਚਿਆਂ ਅਨੁਸਾਰ ਹਾਸਲ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਸਹਿਕਾਰੀ ਖੰਡ ਮਿੱਲ ਬਟਾਲਾ ਅਤੇ ਗੁਰਦਾਸਪੁਰ ਦੇ ਨਵੇ ਪਲਾਂਟਾਂ ਨੂੰ ਵਧੀ ਸਮਰੱਥਾ ਅਨੁਸਾਰ ਚਲਾਉਣ ਸਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਵਾ ਉਨ੍ਹਾਂ ਗੰਨੇ ਅਧੀਨ ਰਕਬਾ ਵਧਾਉਣ ਅਤੇ ਗੰਨੇ ਦੀ ਪੱਤਝੜ ਦੀ ਬਿਜਾਈ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸ਼ਿਫਾਰਿਸ਼ ਕੀਤੀਆਂ ਗੰਨੇ ਦੀਆਂ ਅਗੇਤੀਆਂ ਕਿਸਮਾਂ ਦੀ ਬਿਜਾਈ ਵੱਧ ਤੋਂ ਵੱਧ ਕਰਾਉਣ ਵਾਸਤੇ ਗੰਨਾ ਸੈਮੀਨਾਰ ਲਗਾਉਣ, ਪਿੰਡ ਪੱਧਰ ਦੀਆਂ ਮੀਟਿੰਗਾਂ ਕਰਨ ਅਤੇ ਇਸ਼ਤਿਹਾਰਾਂ ਰਾਹੀ ਕਿਸਾਨਾਂ ਨੂੰ ਗੰਨੇ ਦੀ ਖੇਤੀ ਲਈ ਉਤਸ਼ਾਹਿਤ ਕਰਨ ਸਬੰਧੀ ਵੀ ਆਦੇਸ਼ ਜਾਰੀ ਕੀਤੇ।
No comments:
Post a Comment