SBP GROUP

SBP GROUP

Search This Blog

Total Pageviews

ਮੁਰਮੰਤ ਉਪਰੰਤ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਮੁੜ ਸਥਾਪਿਤ ਕੀਤਾ ਜਾਵੇਗਾ

ਆਈ ਐਸ ਬੀ ਟੀ  ਦਾ ਪ੍ਰਬੰਧ ਸੰਭਾਲ ਰਹੀ ਨਿੱਜੀ ਕੰਪਨੀ ਨੂੰ ਜਲਦੀ ਤੋਂ ਜਲਦੀ ਮੁਰੰਮਤ ਕਰਨ ਦੇ ਨਿਰਦੇਸ਼ ਦਿੱਤੇ

ਐਸ.ਏ.ਐਸ.ਨਗਰ, 17 ਸਤੰਬਰ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਦੀ ਕੁਝ ਮੁਰੰਮਤ ਕਰਨ ਤੋਂ ਬਾਅਦ ਇਸ ਨੂੰ ਮੋਹਾਲੀ ਬੱਸ ਅੱਡੇ ਤੇ ਮੁੜ ਸਥਾਪਿਤ ਕਰ ਦਿੱਤਾ ਜਾਵੇਗਾ।


   ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਟਰਮੀਨਲ, ਐਸ.ਏ.ਐਸ. ਨਗਰ ਮੁਹਾਲੀ ਦੀ ਦੇਖ-ਰੇਖ ਗਮਾਡਾ ਦੁਆਰਾ ਚੁਣੀ ਗਈ ਇੱਕ ਨਿੱਜੀ ਕੰਪਨੀ ਸੀ ਐਂਡ ਸੀ ਟਾਵਰ ਦੁਆਰਾ ਕੀਤੀ ਜਾਂਦੀ ਹੈ ਅਤੇ ਬੁੱਤ ਦੀ ਦਿੱਖ ਚ ਕੁੱਝ ਖਰਾਬੀ ਆਉਣ ਕਾਰਨ  ਇਸ ਨੂੰ ਮੁਰੰਮਤ ਲਈ ਹਟਾਇਆ ਗਿਆ ਹੈ।

    ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਮਹਾਨ ਸਿੱਖ ਯੋਧੇ ਦਾ ਹਰ ਪੰਜਾਬੀ ਦੇ ਦਿਲ ਵਿੱਚ ਅਹਿਮ ਸਥਾਨ ਹੈ ਅਤੇ ਇਸ ਬਾਰੇ ਕੋਈ ਦੂਸਰਾ ਵਿਚਾਰ ਨਹੀਂ ਹੈ। ਉਨ੍ਹਾਂ ਇਸ ਬੁੱਤ ਨੂੰ ਹਟਾਉਣ ਨਾਲ ਮਹਾਨ ਸਿੱਖ ਯੋਧੇ ਦੇ ਅਪਮਾਨ ਦੇ ਦੋਸ਼ਾਂ ਨੂੰ ਨਕਾਰਿਆ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਦਾ ਪੂਰਾ ਸਤਿਕਾਰ ਕਰਦੀ ਹੈ।

        ਉਸ ਨੇ ਕਿਹਾ ਕਿ ਕੰਪਨੀ ਦੇ ਐਮ ਡੀ ਮਨਦੀਪ ਕੋਹਲੀ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਲੋੜੀਂਦੀ ਮੁਰਮੰਤ ਪੂਰੀ ਕਰਨ ਤੋਂ ਬਾਅਦ ਬੁੱਤ ਨੂੰ ਮੁੜ ਸਥਾਪਿਤ ਕਰਨ ਵਿੱਚ 4 ਤੋਂ 5 ਹਫ਼ਤੇ ਲੱਗਣਗੇ।

No comments:


Wikipedia

Search results

Powered By Blogger