SBP GROUP

SBP GROUP

Search This Blog

Total Pageviews

ਸੀ ਜੀ ਸੀ ਝੰਜੇੜੀ 'ਚ ਫਰੈਸ਼ਰ ਡੇ ਪਾਰਟੀ ਮੌਕੇ ਦੇਸ਼-ਵਿਦੇਸ਼ੀ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ ਬਿਹਤਰੀਨ ਪੇਸ਼ਕਸ਼

ਪਰਿਚੈ 2024 ਰਾਹੀਂ ਝੰਜੇੜੀ ਕੈਂਪਸ ਵਿਚ ਨਵੇਂ ਆਏ ਵਿਦਿਆਰਥੀਆਂ ਦਾ ਕੀਤਾ ਗਿਆ ਸੁਆਗਤ

ਮੋਹਾਲੀ, 03 ਸਤੰਬਰ  : ਚੰਡੀਗੜ੍ਹ  ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਚ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ। ਜਿਸ 'ਚ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਕਈ ਦੇਸ਼ਾਂ ਤੋਂ ਸਿੱਖਿਆਂ ਹਾਸਿਲ ਕਰਨ ਆਏ ਵਿਦਿਆਰਥੀਆਂ ਨੇ ਆਪਣੇ ਰਾਜਾਂ ਦੇ ਲੋਕ ਨ੍ਰਿਤਾਂ ਰਾਹੀਂ ਇਸ ਦਿਹਾੜੇ ਨੂੰ ਯਾਦਗਾਰੀ ਬਣਾ ਦਿਤਾ । ਵੱਖ ਵੱਖ ਕਲਾ ਦੀਆਂ ਵੰਨਗੀਆਂ ਨਾਲ ਸੱਜੀ ਇਸ ਪਾਰਟੀ ਵਿਚ ਵੱਖ ਵੱਖ  ਕੋਰਸਾਂ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੇ  ਹਿੱਸਾ ਲੈ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ ਮਿਸਟਰ ਅਤੇ ਮਿਸ ਫਰੈੱਸ਼ਰ ਦਾ ਮੁਕਾਬਲਾ ਸਭ ਲਈ ਦਿਲਚਿਸਪ ਰਿਹਾ। ਜਿਸਦੇ ਜੱਜ ਦੀ ਭੂਮਿਕਾ ਮਸ਼ਹੂਰ ਅਦਾਕਾਰਾ ਗਲੈਮਰਸ ਸੁਰੀਲੀ ਗੌਤਮ, ਹਿਨਾ ਭੁੱਲਰ ਅਤੇ ਪ੍ਰਤਿਭਾਸ਼ਾਲੀ ਨਿਸ਼ਠਾ ਸਾਗਰ ਵਲੋਂ ਨਿਭਾਈ ਗਈ। ਇਸ ਇਵੈਂਟ ਨੇ ਪਰੰਪਰਾ ਅਤੇ ਆਧੁਨਿਕਤਾ ਦੇ ਜਿੱਥੇ ਇੱਕ ਜੀਵੰਤ ਸੁਮੇਲ ਨੂੰ ਪ੍ਰਦਰਸ਼ਿਤ ਕੀਤਾ, ਉੱਥੇ ਹੀ ਨਵੇਂ ਵਿਦਿਆਰਥੀਆਂ ਦੇ ਬਿਹਤਰੀਨ ਸ਼ਾਨਦਾਰ ਪ੍ਰਦਰਸ਼ਨਾਂ ਨੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ।



ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਹਿੰਦੇ ਹੋਏ ਸਮੂਹ ਵਿਦਿਆਰਥੀਆਂ ਨੂੰ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ  ਦੀ ਪ੍ਰੇਰਨਾ ਦਿਤੀ । ਸੀ ਜੀ ਸੀ ਝੰਜੇੜੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਥੇ ਝੰਜੇੜੀ ਕਾਲਜ ਵਿਚ ਬੈੱਸਟ ਸਟਾਫ਼ ਅਤੇ ਅਤਿ ਆਧੁਨਿਕ ਲੈਬ ਹਨ ਉੱਥੇ ਹੀ ਵਿਦਿਆਰਥੀਆਂ ਨੂੰ  ਸਿੱਖਿਆਂ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ  ਮੈਨੇਜਮੈਂਟ ਵੱਲੋਂ ਹਰ ਤਰਾਂ ਦੀ ਮਦਦ ਕੀਤੀ ਜਾਂਦੀ ਹੈ।

ਇਸ ਮੌਕੇ ਤੇ ਵਿਦਿਆਰਥੀਆਂ ਨੇ ਵੱਖ ਵੱਖ ਰਾਜਾਂ ਦੇ ਡਾਂਸ ਪੇਸ਼ ਕਰ ਕੇ ਅਲੱਗ ਅਲੱਗ ਸੱਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ । ਇਸ ਖ਼ੂਬਸੂਰਤ ਦਿਹਾੜੇ ਦੀ  ਖਿੱਚ ਦਾ ਮੁੱਖ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਤ9[ਅਖੀਰ ਵਿਚ ਸ਼ਹਿਰੀਅਤ ਅਹਿਮਦ ਅਤੇ ਯਾਗਚੇਨ ਨੂੰ ਮਿਸਟਰ ਅਤੇ ਮਿਸ ਫਰੈਸ਼ਰ ਵਜੋਂ ਚੁਣਿਆ ਗਿਆ। ਜਦ ਕਿ ਬੈੱਸਟ ਡਰੈੱਸ ਫੀਮੇਲ ਵਿਚ ਦਿਲਪ੍ਰੀਤ ਕੌਰ ਅਤੇ ਬੈੱਸਟ ਡਰੈੱਸ ਮੇਲ ਮਾਨਿਕ ਕਲੋਤਰਾ ਰਹੀ। ਇਸ ਦੇ ਇਲਾਵਾ ਪ੍ਰੀਤੀ ਮਿਸ ਚਾਰਮਿੰਗ ਵਜੋਂ ਚੁਣੀ ਗਈ।
 
ਜੂਨੀਅਰ ਵਿਦਿਆਰਥੀਆਂ  ਦੀ ਹਾਸ-ਰਸ ਪੇਸ਼ਕਸ਼ ਜਿੱਥੇ ਨੇ ਸਾਰਿਆਂ  ਨੂੰ ਖਿੜ ਖੜਾਂ ਕੇ ਹੱਸਣ ਲਈ ਮਜਬੂਰ ਕਰ ਦਿਤਾ, ਉੱਥੇ ਹੀ ਨਵੇਂ ਆਏ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ  ਪੱਛਮੀ ਡਾਂਸ ਨੇ ਵੀ ਸਮਾਗਮ ਵਿਚ ਖੂਬ ਰੰਗ ਬੰਨਿਆਂ। ਜਦੋਂ ਕਿ ਸਮਾਗਮ ਦਾ ਮੁੱਖ ਆਕਰਸ਼ਨ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਅਤੇ ਭੰਗੜਾ ਰਿਹਾ । ਇਸ ਰੰਗਾ-ਰੰਗ ਪ੍ਰੋਗਰਾਮ ਦੇ ਅੰਤ 'ਚ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਅਤੇ ਐਮ ਡੀ ਅਰਸ਼ ਧਾਲੀਵਾਲ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।

No comments:


Wikipedia

Search results

Powered By Blogger