ਖਰੜ, 03 ਸਤੰਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਅਤੇ ਖੇਡ ਵਿਭਾਗ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ 2024-25 ਬਲਾਕ ਪੱਧਰੀ ਖੇਡਾਂ ਮਿਤੀ 02.09.2024 ਤੋਂ 07.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਬਲਾਕ ਖਰੜ ਵਿੱਚ ਖੇਡਾਂ ਦਾ ਅੱਜ ਦੂਜਾ ਦਿਨ ਸੀ। ਇਹਨਾ ਵਿੱਚ ਵੱਖ-ਵੱਖ ਖੇਡਾਂ ਐਥਲੈਟਿਕਸ, ਵਾਲੀਬਾਲ (ਸਮੈਸਿੰਗ/ਸ਼ੂਟਿੰਗ) ਫੁੱਟਬਾਲ, ਕਬੱਡੀ (ਨੈਸਨਲ/ਸਰਕਲਸਟਾਇਲ), ਖੋ-ਖੋ ਦੇ ਮੁਕਾਬਲੇ ਕਰਵਾਏ ਗਏ।
ਸ੍ਰੀ ਰੁਪੇਸ਼ ਕੁਮਾਰ ਬੇਗੜਾ ਜ਼ਿਲ੍ਹਾ ਖੇਡ ਅਫਸਰ ਨੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੋਂਸਲਾ ਅਫਜਾਈ ਕੀਤਾ ਗਈ ਅਤੇ ਵੱਧ ਤੋ ਵੱਧ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਲਈ ਪ੍ਰੇਰਿਤ ਕੀਤਾ ਗਿਆ। ਇਹਨਾ ਖੇਡਾਂ ਵਿੱਚ ਅੱਜ ਦੇ ਨਤੀਜੇ ਇਸ ਪ੍ਰਕਾਰ ਰਹੇ।
ਫੁੱਟਬਾਲ ਅੰਡਰ-14 ਲੜਕੇ
1. ਸੈਮੀਫਾਈਨਲ : ਦਰਸ਼ ਸਕੂਲ ਨੇ ਐਨੀਜ਼ ਸਕੂਲ ਨੂੰ ਹਰਾਇਆ।
2. ਸੈਮੀਫਾਈਨਲ: ਓਕਰਿਜ਼ ਸਕੂਲ ਨੇ ਕੋਚਿੰਗ ਸੈਟਰ ਚੰਦੋਗੋਬਿੰਦਗੜ੍ਹ ਨੂੰ ਹਰਾਇਆ।
ਫੁੱਟਬਾਲ ਅੰਡਰ-17 ਲੜਕੇ
1. ਸੈਮੀਫਾਈਨਲ: ਕੋਚਿੰਗ ਸੈਂਟਰ ਚੰਦੋਗੋਬਿੰਦਗੜ੍ਹ ਨੇ ਵਿੱਦਿਆ ਵੈਲੀ ਸਕੂਲ ਨੂੰ ਹਰਾਇਆ।
2. ਸੈਮੀਫਾਈਨਲ: ਅਦਰਸ਼ ਸਕੂਲ ਨੇ ਐਨੀਜ਼ ਸਕੂਲ ਨੂੰ ਹਰਾਇਆ।
ਅਥਲੈਟਿਕਸ ਅੰਡਰ-17 ਲੜਕੇ
1. ਲੰਮੀ ਛਾਲ : ਰੋਹਿਤ ਨੇ ਪਹਿਲਾ ਸਥਾਨ, ਗੋਤਮ ਨੇ ਦੂਸਰਾ, ਵਰੂਣ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ।
2. ਸ਼ਾਟਪੁੱਟ : ਮਨਿੰਦਰਜੀਤ ਸਿੰਘ ਨੇ ਪਹਿਲਾ ਸਥਾਨ, ਸੁਮਨਪ੍ਰੀਤ ਨੇ ਦੂਜਾ ਸਥਾਨ, ਸੁਭਕਰਮਨ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
3. 3000 ਮੀਟਰ : ਜਗਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
4. 800 ਮੀਟਰ: ਰਣਵੀਜੇ ਸਿੰਘ ਨੇ ਪਹਿਲਾ ਸਥਾਨ, ਸਾਹਿਬਜੀਤ ਨੇ ਦੂਜਾ ਸਥਾਨ, ਲਕਸ਼ਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅਥਲੈਟਿਕਸ ਅੰਡਰ-17 ਲੜਕੀਆਂ
1. ਲੰਮੀ ਛਾਲ : ਪੂਨਮ ਨੇ ਪਹਿਲਾ ਸਥਾਨ, ਮਨਰੀਤ ਨੇ ਦੂਜਾ ਸਥਾਨ ਅਤੇ ਨੀਤੂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
2. ਸ਼ਾਟਪੁੱਟ : ਸਬਰੀਨ ਕੌਰ ਪਹਿਲਾ ਸਥਾਨ, ਜਸਲੀਨ ਕੋਰ ਦੂਜਾ ਸਥਾਨ ਅਤੇ ਈਸ਼ਾਮੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
No comments:
Post a Comment