ਸਿੱਖਿਆਂ ਦੇ ਖੇਤਰ ਵਿਚ ਨਵੀਨਤਮ ਬਦਲਾਵਾਂ ਤੇ ਚਰਚਾ ਕਰਨ ਲਈ ਪੰਜਾਬ ਅਤੇ ਹਰਿਆਣਾ ਦੇ ਪ੍ਰਤੀਨਿਧ ਇਕਠੇ ਹੋਏ
ਮੋਹਾਲੀ, 08 ਸਤੰਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਵੱਲੋਂ ਨਵੀਨਤਮ ਸੋਚ, ਨਵੇਂ ਸਿੱਖਿਆਂ ਦੇ ਤਰੀਕਿਆਂ ਅਤੇ ਸਿੱਖਿਆਂ ਦੇ ਖੇਤਰ ਵਿਚ ਉਦਮਤਾ ਪੈਦਾ ਕਰਨ ਲਈ ਰਾਜ ਪੱਧਰੀ ਬੂਟ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਬੂਟ ਕੈਂਪ ਵਿਚ ਪੰਜਾਬ ਅਤੇ ਹਰਿਆਣਾ ਦੇ ਪ੍ਰਧਾਨ ਮੰਤਰੀ ਰਾਈਜਿੰਗ ਇੰਡੀਆ ਸਕੂਲਾਂ ਦੇ 211 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਰਾਈਜਿੰਗ ਇੰਡੀਆ ਸਕੂਲ ਉਹ ਹੁੰਦੇ ਹਨ ਜਿੱਥੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਂਦੇ ਹੋਏ ਸਵੈ ਰੁਜ਼ਗਾਰ ਜਾਂ ਰੁਜ਼ਗਾਰ ਲਈ ਤਿਆਰ ਕੀਤਾ ਜਾਂਦਾ ਹੈ। ਇਸ ਸਕੀਮ ਦਾ ਉਦੇਸ਼ ਨਵੀਂ ਰਾਸ਼ਟਰੀ ਸਿੱਖਿਆਂ ਨੀਤੀ 2020 ਦੇ ਟੀਚਿਆਂ ਅਨੁਸਾਰ ਉੱਚ ਗੁਣਵੱਤਾ ਵਾਲੀ ਸਿੱਖਿਆਂ ਪ੍ਰਦਾਨ ਕਰਨਲ ਲਈ ਮੌਜੂਦਾ ਸਕੂਲਾਂ ਨੂੰ ਅਪਗ੍ਰੇਡ ਕਰਦੇ ਹੋਏ ਬਦਲਣਾ ਹੈ।
ਇਸ ਰਾਜ ਪੱਧਰੀ ਬੂਟ ਕੈਂਪ ਵਿਚ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਅਤੇ ਮਿਨਿਸਟਰੀ ਆਫ਼ ਐਜੂਕੇਸ਼ਨ ਇਨੋਵੇਸ਼ਨ ਸੈੱਲ ਦੇ ਸਹਿਯੋਗ ਨਾਲ ਇੱਕ ਬਦਲਾਅਕਾਰੀ ਦੋ ਦਿਵਸੀ ਇਨੋਵੇਸ਼ਨ, ਡਿਜ਼ਾਈਨ, ਅਤੇ ਉਦਮਤਾ ਬੂਟ ਕੈਂਪ ਦੀ ਮੇਜ਼ਬਾਨੀ ਕੀਤੀ ਗਈ। ਵਾਧਵਾਨੀ ਫਾਊਂਡੇਸ਼ਨ ਦੀ ਅਗਵਾਈ ਵਿਚ ਕਰਵਾਏ ਗਏ ਇਸ ਬੂਟ ਕੈਂਪ ਦੇ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਪ੍ਰੋ. ਟੀ.ਜੀ. ਸਿਤਾਰਮ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਅਤਿਰਿਕਤ ਸਕੱਤਰ ਵਿਪਿਨ ਕੁਮਾਰ, ਅਤੇ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ ਦੇ ਵਾਈਸ-ਚੇਅਰਮੈਨ ਡਾ. ਅਭੈ ਜੇਰੇ ਆਨਲਾਈਨ ਹਾਜ਼ਰ ਸਨ ।ਇਨ੍ਹਾਂ ਮਹਾਨ ਹਸਤੀਆਂ ਨੇ ਸਿੱਖਿਆ ਵਿਚ ਨਵੀਨਤਾ ਦੇ ਏਕੀਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਜਦ ਕਿ ਸਮਾਗਮ ਦਾ ਉਦਘਾਟਨ ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰ ਸਿੰਘ ਦਾਹਿਆ, ਸੀ.ਈ.ਓ. ਡਾ. ਮੁਨੀਸ਼ ਜਿੰਦਲ, ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਦੇ ਪ੍ਰਿੰਸੀਪਲ ਡਾ. ਸੱਜਣ ਸਿੰਘ ਅਤੇ ਝੰਜੇੜੀ ਕੈਂਪਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ. ਵਿਨੇ ਗੋਇਲ ਨੇ ਕੀਤਾ। ਡਾ. ਦਹਿਆ ਨੇ ਭਵਿੱਖ ਦੀ ਪੀੜ੍ਹੀ ਨੂੰ ਉਨ੍ਹਾਂ ਦੀ ਆਰਥਿਕ ਮਾਹਰਤਾ ਵਿਚ ਨਵੀਨਤਾ ਲਿਆਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ, ਜੋ ਸਿੱਖਿਆ ਪ੍ਰਣਾਲੀ ਨੂੰ ਬਦਲ ਸਕਦੇ ਹਨ ਅਤੇ ਵਾਸਤਵਿਕ ਸੰਸਾਰ ਵਿਚ ਪ੍ਰਭਾਵ ਪਾ ਸਕਦੇ ਹਨ।
ਇਸ ਦੌਰਾਨ ਬੂਟ ਕੈਂਪ ਵਿਚ ਉਦਯੋਗ ਦੇ ਮਾਹਿਰਾਂ ਦੁਆਰਾ ਕੀਤੀਆਂ ਵੱਖ-ਵੱਖ ਵਰਕਸ਼ਾਪਾਂ ਅਤੇ ਇੰਟਰ ਐਕਟਿਵ ਸੈਸ਼ਨਾਂ ਨੂੰ ਵਿਸ਼ੇਸ਼ ਰੂਪ ਨਾਲ ਸਿਖਾਇਆ ਗਿਆ। ਜਦ ਕਿ ਮੋਹਿਤ ਨਾਰਾ ਨੇ ਸਟਾਰਟ ਅਪ ਰੋਡਮੈਪ ਬਣਾਉਣ ਬਾਰੇ ਸੈਸ਼ਨ ਕਰਵਾਇਆ।ਝੰਜੇੜੀ ਕੈਂਪਸ ਦੇ ਇੰਕਿਊਬੇਸ਼ਨ ਸੈਂਟਰ ਦੇ ਸੀ.ਈ.ਓ. ਡਾ. ਅਤੀ ਪ੍ਰਿਏ ਨੇ ਨਵੇਂ ਵਿਚਾਰਾਂ ਨੂੰ ਕਾਰਗਰ ਪ੍ਰੋਜੈਕਟਾਂ ਵਿਚ ਬਦਲਣ ਲਈ ਜ਼ਰੂਰੀ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਉੱਦਮੀ ਡਾ. ਪ੍ਰਾਚੀ, ਅੰਸ਼ਿਕਾ ਬੰਸਲ ਅਤੇ ਹਿਤੇਸ਼ ਗੁਲ੍ਹਾਟੀ ਮਨੁੱਖ-ਕੇਂਦ੍ਰਿਤ ਨਵੀਨਤਾ 'ਤੇ ਮਾਰਗ ਦਰਸ਼ਨ ਦਿੱਤਾ।
ਝੰਜੇੜੀ ਕੈਂਪਸ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਰਾਜ ਪੱਧਰੀ ਬੂਟ ਕੈਂਪ ਦੀ ਸਫਲਤਾ ਤੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕਿ ਇਹ ਬੂਟ ਕੈਂਪ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਆਰਥਿਕ ਸੋਚ ਵੱਲ ਵਧਾਉਣ ਅਤੇ ਸਿੱਖਿਆਂ ਦੇ ਖੇਤਰ ਵਿਚ ਨਵੀਨਤਮ ਮੰਜ਼ਿਲਾਂ ਤੇ ਵਧਣ ਵੱਲ ਇੱਕ ਮਹੱਤਵਪੂਰਨ ਕਦਮ ਸੀ। ਅਖੀਰ ਵਿਚ ਭਾਰਤ ਦੇ ਵਧ ਰਹੇ ਸਟਾਰਟ ਅਪ ਇਕੋ ਸਿਸਟਮ ਵਿਚ ਸਭ ਵੱਲੋਂ ਆਪਣਾ ਸਮਰਥਨ ਕਰਨ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ।

No comments:
Post a Comment