ਪਿੰਡ ਨੰਦਪੁਰ ਦੇ ਨੌਜਵਾਨਾਂ ਵਿੱਚ ਮਾਂ ਖੇਡ ਕਬੱਡੀ ਪ੍ਰਤੀ ਪ੍ਰੇਮ ਦੇਖਦਿਆਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਪਿੰਡ ਨੰਦਪੁਰ ਦੇ 72ਵੇਂ ਕਬੱਡੀ ਕੱਪ ਦਾ ਪੋਸਟਰ ਕੀਤਾ ਰਿਲੀਜ਼: ਐਮ.ਪੀ.ਜੱਸੜ
ਮੋਹਾਲੀ, 08 ਸਤੰਬਰ : ਬਿਤੇ ਦਿਨ, ਖਰੜ ਹਲਕੇ ਦੇ ਨੇੜਲੇ ਪਿੰਡ ਨੰਦਪੁਰ ਵਿੱਚ ਮਿਤੀ 23, 24, 25 ਅਤੇ 26 ਨੁੰ ਹੋਣ ਵਾਲੇ “72ਵੇਂ ਬਾਬਾ ਰੋਡੂ ਯਾਦਗਾਰੀ ਖੇਡ ਮੇਲਾ” ਸੰਬੰਧੀ, ਕਲੱਬ ਪ੍ਰਬੰਧਕ ਅਤੇ ਨੇੜਲੇ ਪਿੰਡਾਂ ਦੇ ਕਈ ਝੂਝਾਰੂ ਨੌਜਵਾਨਾਂ ਨੇ ਉੱਘੇ ਸਮਾਜ ਸੇਵੀ ਐਮ.ਪੀ. ਜੱਸੜ ਨੁੰ ਨਾਲ ਲੈਕੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨਾਲ ਉਚੇਚੇ ਤੌਰ ਤੇ ਮੁਲਾਕਾਤ ਕੀਤੀ |
ਇਸ ਮੌਕੇ ਗੱਲਬਾਤ ਦੌਰਾਨ ਉੱਘੇ ਸਮਾਜ ਸੇਵੀ ਐਮ.ਪੀ. ਜੱਸੜ ਜੋ ਕਿ ਪੰਜਾਬ ਸਟੇਟ ਚੇਅਰਮੈਨ ਯੂਥ ਪਾਲਿਸੀ ਐਂਡ ਰਿਸਰਚ ਡਿਪਾਰਟਮੈਂਟ ਅਤੇ ਜਨਰਲ ਸੈਕਟਰੀ ਪੰਜਾਬ ਪੀ.ਪੀ.ਸੀ.ਸੀ. ਯੂਥ ਐਂਡ ਸਪੋਰਟਸ ਕਲੱਬ ਸੈੱਲ ਵੀ ਹਨ, ਨੇ ਦੱਸਿਆ ਕਿ ਪਿੰਡ ਨੰਦਪੁਰ ਵਿੱਚ ਪਿਛਲੇ 71 ਸਾਲਾਂ ਤੋਂ ਬੜੇ ਹੀ ਸ਼ਾਨਦਾਰ ਅਤੇ ਵੱਡੇ ਪੱਧਰ ’ਤੇ ਮਾਂ ਖੇਡ ਕਬੱਡੀ ਟੂਰਨਾਮੈਂਟ/ਖੇਡ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ |
ਐਮ.ਪੀ. ਜੱਸੜ ਨੇ ਇਹ ਵੀ ਦੱਸਿਆ ਕਿ ਇਲਾਕੇ ਦੇ ਤਕਰੀਬਨ ਸਾਰੇ ਨੌਜਵਾਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਚਲਾਏ ਜਾ ਰਹੇ ਉਪਰਾਲਿਆਂ ਅਤੇ ਕਾਰਗੁਜ਼ਾਰੀ ਤੋਂ ਬਹੁਤ ਖੁਸ਼ ਹਨ, ਜਿਸ ਕਾਰਣ ਸਾਰੇ ਨਗਰ ਵਾਸੀ ਅਤੇ ਨੌਜਵਾਨਾਂ ਦੀ ਇਹ ਦਿੱਲੀ ਇੱਛਾ ਸੀ ਕਿ ਇਸ ਵਾਰੀ ਦੇ ਖੇਡ ਮੇਲੇ ਦਾ ਪੋਸਟਰ ਪ੍ਰਧਾਨ ਰਾਜਾ ਵੜਿੰਗ ਜੀ ਤੋਂ ਰਿਲੀਜ਼ ਕਰਵਾਇਆ ਜਾਵੇ ਅਤੇ ਉਹਨਾਂ ਦੀ ਖਾਸ ਹਾਜ਼ਰੀ ਵੀ ਹੋਵੇ।
ਨੌਜਵਾਨਾਂ ਦੀ ਇਸ ਪਿਆਰ ਭਾਵਨਾ ਨੂੰ ਵੇਖਦਿਆਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜੀ ਵੱਲੋਂ ਪਿੰਡ ਨੰਦਪੁਰ ਦੇ ਖੇਡ ਕਬੱਡੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕੀਤਾ ਗਿਆ, ਜੱਸੜ ਨੇ ਇਹ ਵੀ ਦੱਸਿਆ ਕੇ ਇਸ ਵਾਰ ਦੀਆਂ ਜੇਤੂ ਟੀਮਾਂ ਦੇ ਬੈਸਟ ਰੇਡਰ ਤੇ ਬੈਸਟ ਜਾਫੀ ਨੁੰ ਇੱਕ-ਇੱਕ 6911 ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ, ਪ੍ਰਧਾਨ ਕਾਂਗਰਸ ਰਾਜਾ ਵੜਿੰਗ ਵੱਲੋਂ ਕਲੱਬ ਪ੍ਰਬੰਧਕਾਂ ਅਤੇ ਨੌਜਵਾਨਾਂ ਨੂੰ ਖੇਡ ਮੇਲੇ ਮੌਕੇ ਹਾਜ਼ਰੀ ਲਗਾਉਣ ਦਾ ਆਸ਼ਵਾਸਨ ਦਿੱਤਾ ਗਿਆ।
ਇਸ ਮੌਕੇ ਕਲੱਬ ਦੇ ਮੁੱਖ ਸਲਾਹਕਾਰ ਜਸਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਾਲ ਖੇਡ ਮੇਲਾ ਚਾਰ ਦਿਨਾਂ ਲਈ ਸਰਪ੍ਰਸਤ ਇੰਦਰਜੀਤ ਸਿੰਘ, ਪ੍ਰਧਾਨ ਕੁਲਵੰਤ ਸਿੰਘ, ਖਜਾਨਚੀ ਪ੍ਰਦੀਪ ਸਿੰਘ, ਮੀਤ ਪ੍ਰਧਾਨ ਲਾਲੀ ਹੰਸ, ਮਨਦੀਪ ਸਿੰਘ ਐਂਕਰ, ਕਲੱਬ ਮੈਂਬਰਾਂ, ਨਗਰ ਪੰਚਾਇਤ ਅਤੇ ਕਈ ਹੋਰ ਸੱਜਣਾਂ-ਮਿੱਤਰਾਂ, ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੂਰੀ ਤਿਆਰੀ ਨਾਲ ਕਰਵਾਇਆ ਜਾ ਰਿਹਾ ਹੈ। 25 ਮਿਤੀ ਨੂੰ ਮਸ਼ਹੂਰ ਪੰਜਾਬੀ ਗਾਇਕ ਹਰਪ੍ਰੀਤ ਢਿੱਲੋਂ ਮੈਡਮ ਜੱਸੀ ਵੱਲੋਂ ਖੁੱਲਾ ਅਖਾੜਾ ਵੀ ਲਗਾਇਆ ਜਾਵੇਗਾ। ਕਲੱਬ ਪ੍ਰਧਾਨ ਇੰਦਰਜੀਤ ਨੇ ਦੱਸਿਆ ਕਿ ਇਨ੍ਹਾਂ ਖੇਡ ਮੇਲਿਆਂ ਦੀ ਬਰਕਤ ਸਦਕਾ ਇਲਾਕੇ ਦੇ ਤਕਰੀਬਨ ਸਾਰੇ ਹੀ ਨੌਜਵਾਨ ਨਸ਼ਿਆਂ ਤੋਂ ਰਹਿਤ ਹਨ ਅਤੇ ਖੇਡਾਂ ਵੱਲ ਜੁੜੇ ਹੋਏ ਹਨ, ਜੋ ਕਿ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਜਵੀਰ ਢਿੱਲੋਂ, ਨੰਦੂ ਹੰਸ, ਬੀਰ ਸਿੰਘ, ਡਾ. ਬਿਲਾਲ ਅਹਿਮਦ, ਕਰਨ ਹੰਸ ਅਤੇ ਕਈ ਹੋਰ ਨੌਜਵਾਨ ਪ੍ਰਬੰਧਕ ਵੀ ਹਾਜ਼ਰ ਸਨ।
No comments:
Post a Comment