ਮੋਹਾਲੀ 08 ਸਤੰਬਰ : ਗੁਰਪ੍ਰੀਤ ਸਿੰਘ ਪੁਤਰ ਸੁਰਿੰਦਰ ਸਿੰਘ ਪਿੰਡ ਚੰਦੋਂ ਗੋਬਿੰਦਗੜ੍ਹ ਪਲਹੇੜੀ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਜਿਲ੍ਹਾ ਮੋਹਾਲੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਅਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਪੰਜਾਬ ਦੇ ਚੇਅਰਮੈਨ ਬਲਬੀਰ ਸਿੰਘ ਕੇ ਪੀ ਅਤੇ ਮੀਤ ਪ੍ਰਧਾਨ ਮਨਦੀਪ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਨਿਯੁਕਤੀ ਪੱਤਰ ਦਿਤਾ।
ਕੇ ਪੀ ਨੇ ਕਿਹਾ ਕਿ ਇੰਡੀਅਨ ਨੈਸਨਲ ਟਰੇਡ ਯੂਨੀਅਨ ਕਾਂਗਰਸ ( ਇੰਟਕ ) ਪੰਜਾਬ ਵੱਖ ਵੱਖ ਖੇਤਰ ਵਿੱਚ ਸਰਕਾਰ ਅਤੇ ਠੇਕੇਦਾਰਾਂ ਵੱਲੋਂ ਮਜਦੂਰਾਂ ਦੀ ਕੀਤੀ ਜਾ ਰਹੀ ਲੁਟ ਵਿਰੁਧ ਵਿਡਣ ਦੀਆਂ ਜੰਗੀ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੇ ਉਦਯੋਗਾਂ ਵਿੱਚ ਮਜਦੂਰਾਂ ਨੂੰ ਘੱਟ ਘੱਟ ਉਜਰਤ ਨਹੀਂ ਦਿਤੀ ਜਾ ਰਹੀ। ਵੱਖ ਵੱਖ ਫੈਕਟਰੀਆਂ ਵਿੱਚ ਠੇਕੇਦਾਰੀ ਸਿਸਟਮ ਪ੍ਰਫੁਲਤ ਹੋ ਰਿਹਾ ਹੈ ਜਿਸ ਨਾਲ ਮਜਦੂਰਾਂ ਦੀ ਨੌਕਰੀ ਦੀ ਕੋਈ ਗਰੰਟੀ ਨਹੀਂ ਅਤੇ ਨਾ ਹੀ ਲੇਬਰ ਐਕਟ ਅਨੂਸਾਰ ਮਜਦੂਰਾਂ ਨੂੰ ਵੱਚ ਵੱਖ ਕਿਸਮ ਲਾਭ ਦਿਤੇ ਜਾ ਰਹੇ ਹਨ। ਇੰਟਕ ਪੰਜਾਬ ਅਜਿਹੇ ਸਾਰੇ ਅਦਾਰਿਆਂ ਦਾ ਡਾਟਾ ਤਿਆਰ ਕਰ ਰਹੀ ਹੈ ਉਨ੍ਹਾਂ ਵਿਰੁੱਧੀ ਕਾਨੂੰਨੀ ਲੜਾਈ ਦੇ ਨਾਲ ਨਾਲ ਗੇਟ ਤੇ ਸਾਂਤੀ ਪੂਰਨ ਢੰਗ ਨਾਲ ਸੰਘਰਸ ਵਿਢਿਆ ਜਾਵੇਗਾ ।
ਇਸ ਮੌਕੇ ਗੱਲਬਾਤ ਕਰਦਿਆਂ ਨਵੇਂ ਬਣੇ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਜੋ ਜਿੰਮੇਵਾਰੀ ਉਨ੍ਹਾਂ ਇੰਟਕ ਪੰਜਾਬ ਦੇ ਚੇਅਰਮੈਨ ਬਲਬੀਰ ਕੇ ਪੀ ਵੱਲੋਂ ਸੌਪੀ ਗਈ ਹੈ ਉਹਾ ਉਸ ਨੂੰ ਇਮਾਨਦਾਰੀ ਨਾਲ ਨਿਭਾਉਦਗੇ। ਇੰਟਕ ਦੀਆਂ ਕਾਰਵਾਈਆਂ ਆਰਭੰਣ ਲਈ ਜਲਦੀ ਹੀ ਜਿਲ੍ਹਾ ਪੱਧਰੀ ਕਾਰਜਕਾਰਨੀ ਨਾਮਜਦਗੀ ਕੀਤੀ ਜਾਵੇਗੀ ਜਿਸ ਵਿੱਚ ਹਰ ਸਹਿਰ ਦੇ ਉਦਯੋਗਕ ਖੇਤਰ ਵਿੱਚੋਂ ਮੈਂਬਰ ਲਏ ਜਾਣਗੇ।
No comments:
Post a Comment