ਐਸ.ਏ.ਐਸ.ਨਗਰ, 11 ਅਕਤੂਬਰ : ਖੇਡ ਵਿਭਾਗ ਪੰਜਾਬ ਵੱਲੋਂ ਰਾਜ ਪੱਧਰੀ ਖੇਡਾਂ ਪੰਜਾਬ ਰਾਜ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਕਰਵਾਈਆਂ ਜਾ ਰਹੀਆਂ ਹਨ, ਇਨ੍ਹਾਂ ਖੇਡਾਂ ਵਿੱਚੋਂ ਸਿੱਧੇ ਤੌਰ ਤੇ ਜੋ ਖੇਡਾਂ ਰਾਜ ਪੱਧਰ ਤੇ ਕਰਵਾਈਆਂ ਜਾ ਰਹੀਆਂ ਹਨ, ਉਨ੍ਹਾਂ ਲਈ ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਖਿਡਾਰੀਆਂ/ਖਿਡਾਰਨਾਂ ਦੇ ਸਿਲੈਕਸ਼ਨ ਟਰਾਇਲ ਸ਼ਡਿਊਲ ਅਨੁਸਾਰ ਲਏ ਜਾਣੇ ਹਨ।
ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਜ਼ਿਲ੍ਹਾ ਖੇਡ ਅਫਸਰ ਵੱਲੋਂ ਵੱਧ ਤੋਂ ਵੱਧ ਖਿਡਾਰੀਆਂ ਨੂੰ ਸ਼ਡਿਊਲ ਅਨੁਸਾਰ ਟਰਾਇਲ ਵੈਨਿਯੂ ਤੇ ਟਰਾਇਲ ਦੇਣ ਸਬੰਧੀ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਗਿਆ ਕਿ ਖਿਡਾਰੀ ਟਰਾਇਲ ਵੈਨਿਯੂ ਉੱਤੇ ਬਾ.ਦੁ. 2.00 ਵਜੇ ਪਹੁੰਚਣ ਅਤੇ ਜਰੂਰੀ ਦਸਤਾਵੇਜ ਜਿਵੇਂ ਆਧਾਰ ਕਾਰਡ ਦੀ ਕਾਪੀ, ਜਨਮ ਸਰਟੀਫਿਕੇਟ ਦੀ ਕਾਪੀ ਅਤੇ ਬੈਂਕ ਖਾਤੇ ਦੀ ਕਾਪੀ ਨਾਲ ਲੈ ਕੇ ਆਉਣੀ ਯਕੀਨੀ ਬਣਾਈ ਜਾਵੇ। ਖਿਡਾਰੀ ਪੰਜਾਬ ਰਾਜ ਦਾ ਵਸਨੀਕ ਹੋਣਾ ਚਾਹੀਦਾ ਹੈ, ਪੰਜਾਬ ਰਾਜ ਦਾ ਕੋਈ ਵੀ ਖਿਡਾਰੀ ਆਪਣੇ ਜ਼ਿਲ੍ਹੇ ਤੋਂ ਇਲਾਵਾ, ਜੋ ਰਾਜ ਦੇ ਕਿਸੇ ਵੀ ਹੋਰ ਜ਼ਿਲ੍ਹੇ ਵਿੱਚ ਪੜ੍ਹਦਾ ਹੋਵੇ ਜਾਂ ਨੌਕਰੀ ਕਰਦਾ ਹੋਵੇ, ਆਪਣੇ ਮੌਜੂਦਾ ਪੜ੍ਹਨ ਵਾਲੇ ਜਾਂ ਨੌਕਰੀ ਕਰਨ ਵਾਲੇ ਜ਼ਿਲ੍ਹੇ ਵੱਲੋਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਸਕਦਾ ਹੈ, ਬਾਸ਼ਰਤੇ ਕਿ ਉਸ ਕੋਲ ਪੜ੍ਹਨ ਵਾਲੇ ਜਾਂ ਨੌਕਰੀ ਕਰਨ ਸਬੰਧੀ ਸਬੰਧਤ ਸੰਸਥਾ ਦਾ ਆਈ.ਡੀ. ਕਾਰਡ ਹੋਣਾ ਜ਼ਰੂਰੀ ਹੈ। ਖਿਡਾਰੀ ਸਿਲੈਕਸ਼ਨ ਟਰਾਇਲਾਂ ਸਬੰਧੀ ਫਾਰਮ ਸਿਲੈਕਸ਼ਨ ਟਰਾਇਲ ਦੀ ਮਿਤੀ ਤੋਂ 1 ਦਿਨ ਪਹਿਲਾਂ ਤੱਕ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਲਈ ਗੇਮਾਂ ਦੇ ਟਰਾਇਲ ਮਿਤੀ 16.10.2024 ਨੂੰ ਘੋੜਸਵਾਰੀ ਉਮਰ ਵਰਗ ਅੰਡਰ-14,17,21 ਅਤੇ ਓਪਨ, ਫੈਨਸਿੰਗ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਰਗਬੀ ਉਮਰ ਵਰਗ ਅੰਡਰ-14,17,21,21-30 ਤੱਕ, ਸਾਈਕਲਿੰਗ ਰੋਡ ਰੇਸ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ ਅਤੇ ਟਰੈਕ ਸਾਈਕਲਿੰਗ ਉਮਰ ਵਰਗ ਅੰਡਰ-14,17,21,21-30 ਅਤੇ 30 ਤੋਂ ਉੱਪਰ, ਰੋਇੰਗ ਉਮਰ ਵਰਗ ਅੰਡਰ-14,17,21,21-30 , 31 ਤੋਂ 40 ਅਤੇ 40 ਤੋਂ ਉੱਪਰ, ਕੈਕਿੰਗ ਕੈਨੋਇੰਗ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਤਾਇਕਵਾਂਡੋ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਬੇਸਬਾਲ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਰੋਲਰ ਸਕੇਟਿੰਗ ਉਮਰ ਵਰਗ ਸਪੀਡ ਲਾਈਨ ਅੰ-14,17,21 ਅਤੇ 21-30 ਤੱਕ ਅਤੇ ਹਾਕੀ ਕੁਆਡ ਅੰ-14,17, ਵੁਸ਼ੂ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਜਿਮਨਾਸਟਿਕਸ ਉਮਰ ਵਰਗ ਅੰਡਰ-14,17,21 ਅਤੇ 21-30 ਤੱਕ, ਆਰਚਰੀ ਉਮਰ ਵਰਗ ਅੰਡਰ-14,17,21 ਅਤੇ 21 ਤੋਂ ਉੱਪਰ, ਸਾਫਟਬਾਲ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ, ਨੈਟਬਾਲ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 ਤੱਕ ਸਬੰਧੀ ਟਰਾਇਲ ਖੇਡ ਭਵਨ ਸੈਕਟਰ-78 ਐਸ.ਏ.ਐਸ.ਨਗਰ ਹੋਣਗੇ। ਸ਼ੂਟਿੰਗ ਉਮਰ ਵਰਗ ਅੰਡਰ-14,17,21,21-30 ਅਤੇ 31 ਤੋਂ 40 , 41 ਤੋਂ 50, 51 ਤੋਂ 60, 61 ਤੋਂ 70 ਅਤੇ 70 ਤੋਂ ਉੱਪਰ ਦਾ ਟਰਾਇਲ ਮਿਤੀ 16.10.2024 ਨੂੰ ਰੇਜ ਫੇਸ-6, ਮੋਹਾਲੀ ਵਿਖੇ, ਹਾਕੀ ਦਾ ਟਰਾਇਲ ਮਿਤੀ 16.10.2024 ਨੂੰ ਅੰਤਰ ਰਾਸ਼ਟਰੀ ਹਾਕੀ ਸਟੇਡੀਅਮ ਸੈਕਟਰ-63 ਐਸ.ਏ.ਐਸ.ਨਗਰ ਵਿਖੇ ਹੋਵੇਗਾ।
ਉਨ੍ਹਾਂ ਦੱਸਿਆ ਕਿ ਅੰ-14 (ਮਿਤੀ 01.01.2011 ਨੂੰ ਅਤੇ ਇਸ ਤੋਂ ਬਾਅਦ ਦਾ ਜਨਮ) ਅੰ-17 (ਮਿਤੀ 01.01.2008 ਨੂੰ ਅਤੇ ਇਸ ਤੋਂ ਬਾਅਦ ਦਾ ਜਨਮ) ਅੰ-21 (ਮਿਤੀ 01.01.2004 ਨੂੰ ਅਤੇ ਇਸ ਤੋਂ ਬਾਅਦ ਦਾ ਜਨਮ) 21 ਤੋਂ 30 ਵਰਗ (ਮਿਤੀ 01.01.1994 ਤੋਂ 31-12-2003 ਤੱਕ) 31 ਤੋਂ 40 ਵਰਗ (ਮਿਤੀ 01.01.1984 ਤੋਂ 31-12-1993 ਤੱਕ) 41 ਤੋਂ 50 ਵਰਗ (ਮਿਤੀ 01.01.1974 ਤੋਂ 31-12-1983 ਤੱਕ) 51 ਤੋਂ 60 ਵਰਗ (ਮਿਤੀ 01.01.1964 ਤੋਂ 31-12-1973 ਤੱਕ) 61 ਤੋਂ 70 ਵਰਗ (ਮਿਤੀ 01.01.1954 ਤੋਂ 31-12-1963 ਤੱਕ) 70 ਸਾਲ ਤੋਂ ਉੱਪਰ ( ਮਿਤੀ 31-12-1953 ਜਾਂ ਉਸ ਤੋਂ ਪਹਿਲੇ ਵਾਲਾ ਅਨੁਸਾਰ ਹੋਵੇਗਾ।
ਉਨ੍ਹਾਂ ਦੱਸਿਆ ਕਿ ਟਰਾਇਲ ਲੈਣ ਸਬੰਧੀ ਇੰਚਾਰਜ ਸ਼੍ਰੀ ਸੁਰਜੀਤ ਸਿੰਘ (ਫੁੱਟਬਾਲ ਕੋਚ) ਮੋ.ਨੰ. 9216159599 ਅਤੇ ਸ੍ਰੀ ਰਾਕੇਸ਼ ਕੁਮਾਰ ਸ਼ਰਮਾ(ਹੈਂਡਬਾਲ ਕੋਚ) ਮੋ.ਨੰ.7973663586 ਹੋਣਗੇ, ਕਿਸੇ ਵੀ ਤਰ੍ਹਾਂ ਦੀ ਪੁੱਛ-ਗਿੱਛ ਸਬੰਧੀ ਇਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
No comments:
Post a Comment