ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਸਤੰਬਰ : ਕਮਿਸ਼ਨਰ ਨਗਰ ਨਿਗਮ, ਐੱਸ. ਏ. ਐੱਸ ਨਗਰ, ਸ਼੍ਰੀ ਟੀ ਬੇਨਿਥ ਅਤੇ ਸੰਯੁਕਤ ਕਮਿ਼ਨਰ ਸ਼੍ਰੀ ਦੀਪਾਂਕਰ ਗਰਗ ਦੀ ਅਗਵਾਈ ਹੇਠ ਅੱਜ ਮੋਹਾਲੀ ਸ਼ਹਿਰ ਵਿਖੇ ‘ਸਵੱਛਤਾ ਹੀ ਸੇਵਾ’ 2024 ਤਹਿਤ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿਚ ਸਫਾਈ ਕਰਮੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਸਫ਼ਾਈ ਮੁਹਿੰਮ ਚਲਾਈ ਗਈ।
ਇਸ ਦੇ ਨਾਲ ਹੀ ਸਫ਼ਾਈ ਕਰਮੀਆਂ ਵੱਲੋਂ ਸਵੱਛਤਾ ਹੀ ਸੇਵਾ ਤਹਿਤ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਵਿੱਚ ਸਭਿਆਚਾਰ ਅਤੇ ਸਫ਼ਾਈ ਅਭਿਆਨ ‘ਤੇ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਸੈਲਫ ਹੈਲਪ ਗਰੁੱਪ ਵਲੋਂ ਸਟਾਲਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿੱਚ ਸਫ਼ਾਈ ਕਰਮੀਆਂ ਵਲੋਂ ਲੋੜ ਮੁਤਾਬਕ ਸਮਾਨ ਦੀ ਖਰੀਦਦਾਰੀ ਕੀਤੀ ਗਈ।
ਨਗਰ ਨਿਗਮ ਵਲੋਂ ਸਾਰੇ ਹੀ ਸਫ਼ਾਈ ਕਰਮੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ,ਜਿਸ ਵਿਚ ਉਹਨਾਂ ਲਈ ਇਨਾਮ ਵੰਡ ਸਮਾਰੋਹ ਕੀਤਾ ਗਿਆ। ਨਗਰ ਨਿਗਮ ਮੋਹਾਲੀ ਵਲੋਂ ਇਕ “ਮੈਗਾ ਕਲੀਨ-ਅੱਪ ਡਰਾਈਵ” ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿਚ ਸ਼ਹਿਰ ਵਾਸੀਆਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਵੱਲੋਂ ਇਸ ਉਪਰਾਲੇ ਚ ਸਮੂਹਿਕ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ, ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ, ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment