ਕਾਂਸੀ ਦੇ ਤਗਮੇ ਨਾਲ ਜਿੱਤ ਦਰਜ ਕਰਦੇ ਹੋਏ ਆਪਣੀ ਖੇਡ ਕਲਾ ਦਾ ਲੋਹਾ ਮਨਵਾਇਆ
ਮੋਹਾਲੀ, 27 ਸਤੰਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਦੀ ਗਰਲਜ਼ ਸ਼ਤਰੰਜ ਟੀਮ ਨੇ ਆਈ ਕੇ ਜੀ ਪੀ ਟੀ ਯੂ ਸ਼ਤਰੰਜ ਟੂਰਨਾਮੈਂਟ 2024 ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਸੀ ਜੀ ਲਾਂਡਰਾਂ ਵਿਚ ਆਯੋਜਿਤ ਕੀਤੇ ਗਏ ਇਸ ਇੰਟਰ ਕਾਲਜ ਟੂਰਨਾਮੈਂਟ ਵਿਚ ਸੱਤ ਕਾਲਜਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਟੀਮ ਨੇ ਚਾਰ ਮੁਕਾਬਲੇ ਦੇ ਦੌਰਾਂ ਰਾਹੀਂ ਬੇਮਿਸਾਲ ਰਣਨੀਤੀ ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।ਇਸ ਟੀਮ ਨੇ ਸ਼ੁਰੂਆਤੀ ਗੇੜ ਵਿਚ ਆਪਣੀ ਜਿੱਤ ਦੇ ਸਫ਼ਰ ਦੀ ਸ਼ੁਰੂਆਤ ਏ ਜੀ ਸੀ ਅੰਮ੍ਰਿਤਸਰ ਨੂੰ ਹਰਾਉਂਦੇ ਹੋਏ ਕੀਤੀ। ਇਸ ਤੋਂ ਬਾਅਦ ਡੇਵਿਅਟ, ਜਲੰਧਰ ਨਾਲ ਡਰਾਅ ਖੇਡਿਆ। ਅਗਲੇ ਦੌਰ ਵਿਚ ਆਈ.ਕੇ.ਜੀ.ਪੀ.ਟੀ.ਯੂ.-ਐਮ.ਸੀ ਜਲੰਧਰ ਦੀ ਟੀਮ ਦੇ ਖ਼ਿਲਾਫ਼ ਇੱਕ ਅਹਿਮ ਜਿੱਤ ਨੇ ਝੰਜੇੜੀ ਕੈਂਪਸ ਦੀ ਟੀਮ ਨੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਅਖੀਰ ਵਿਚ ਫਾਈਨਲ ਗੇੜ ਵਿਚ, ਜੀ ਐਨ ਡੀ ਈ ਸੀ ਲੁਧਿਆਣਾ ਵਿਰੁੱਧ ਸਖ਼ਤ ਮੁਕਾਬਲੇ ਦੇ ਬਾਵਜੂਦ, ਸੀ ਜੀ ਸੀ ਝੰਜੇੜੀ ਨੇ ਤੀਜਾ ਸਥਾਨ ਪ੍ਰਾਪਤ ਕਰਦੇ ਹੋਏ ਇੱਕ ਬੋਰਡ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।ਇਸ ਜੇਤੂ ਟੀਮ ਦੇ ਮੈਂਬਰਾਂ ਵਿਚ ਐਮ ਬੀ ਏ ਤੋਂ ਕੋਮਲ ਵਰਮਾ, ਬੀ.ਕਾਮ ਤੋਂ ਅੰਸ਼ੁਲ ਗੁਪਤਾ, ਬੀ ਬੀ ਏ ਤੋਂ ਖ਼ੁਸ਼ੀ ਗਰਗ, ਬੀ ਐੱਸ ਸੀ ਤੋਂ ਉਪਾਸਨਾ, ਐਮ ਬੀ ਏ ਤੋਂ ਸ਼ਾਨੂ ਜਸਵਾਲ ਸਨ।
ਇਸ ਜਿੱਤ ਮੌਕੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਸੀ ਜੀ ਸੀ ਗਰੁੱਪ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਜਿੱਤ ਦਾ ਸਿਹਰਾ ਇਨ੍ਹਾਂ ਸਾਰੇ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਇਨ੍ਹਾਂ ਦੇ ਕੋਚ ਵੱਲੋਂ ਕਰਵਾਈ ਗਈ ਤਿਆਰੀ ਨੂੰ ਦਿਤਾ।
ਐਮ ਡੀ ਅਰਸ਼ ਧਾਲੀਵਾਲ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਨੇ ਕਿਹਾ ਕਿ ਝੰਜੇੜੀ ਕੈਂਪਸ ਵੱਲੋਂ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਇਹੀ ਕਾਰਣ ਹੈ ਕਿ ਝੰਜੇੜੀ ਕੈਂਪਸ ਦੇ ਹਰ ਸਾਲ ਖਿਡਾਰੀ ਇੰਟਰ ਕਾਲਜ ਅਤੇ ਇੰਟਰ ਯੂਨੀਵਰਸਿਟੀ ਜਿਹੇ ਟੂਰਨਾਮੈਂਟਾਂ ਵਿਚ ਵੱਡੇ ਪੱਧਰ ਤੇ ਟਰਾਫ਼ੀਆਂ ਅਤੇ ਮੈਡਲ ਜਿੱਤ ਕੇ ਕਾਲਜ ਦਾ ਨਾਮ ਰੌਸ਼ਨ ਕਰਦੇ ਹਨ।
No comments:
Post a Comment