SBP GROUP

SBP GROUP

Search This Blog

Total Pageviews

ਸੀ ਜੀ ਸੀ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਪੀ ਟੀ ਯੂ ਕਬੱਡੀ ਚੈਂਪੀਅਨਸ਼ਿਪ 'ਤੇ ਕਬਜ਼ਾ

 ਗਿਆਰਾਂ ਕਾਲਜਾਂ ਦੀਆਂ ਟੀਮਾਂ ਨੂੰ ਮਾਤ ਦੇ ਕੇ ਟਰਾਫ਼ੀ ਜਿੱਤੀ

ਮੋਹਾਲੀ, 10 ਅਕਤੂਬਰ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਝੰਜੇੜੀ ਕੈਂਪਸ ਦੀ ਲੜਕਿਆਂ ਦੀ ਕਬੱਡੀ ਟੀਮ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ  ਦੇ ਕਬੱਡੀ ਟੂਰਨਾਮੈਂਟ 2024 ਵਿਚ ਗੋਲਡ ਮੈਡਲ ਜਿੱਤਿਆ ਹੈ। ਇਹ ਟੂਰਨਾਮੈਂਟ ਏ ਸੀ ਪੀ ਟੀ ਈ, ਮਸਤੂਆਣਾ ਸਾਹਿਬ ਵਿਖੇ ਕਰਵਾਇਆ ਗਿਆ। ਜਿੱਥੇ ਗਿਆਰਾਂ ਚੋਟੀ ਦੇ ਕਾਲਜਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਸੀ ਜੀ ਸੀ ਝੰਜੇੜੀ ਕੈਂਪਸ ਦੀ ਟੀਮ ਨੇ ਬੇਮਿਸਾਲ ਹੁਨਰ, ਟੀਮ ਵਰਕ, ਅਤੇ ਦ੍ਰਿੜਤਾ ਦਾ ਪ੍ਰਦਰਸ਼ਨ ਕੀਤਾ।ਝੰਜੇੜੀ ਕੈਂਪਸ ਦੀ ਟੀਮ ਦਾ ਜੇਤੂ ਸਫ਼ਰ ਸੀ ਜੀ ਸੀ ਲਾਂਡਰਾਂ 'ਤੇ ਸ਼ਾਨਦਾਰ ਜਿੱਤ ਨਾਲ ਸ਼ੁਰੂ ਹੋਇਆ। ਜਿਸ ਤੋਂ ਬਾਅਦ ਝੰਜੇੜੀ ਕੈਂਪਸ ਦੀ ਟੀਮ ਨੇ ਬੀ ਬੀ ਐੱਸ ਬੀ ਅਤੇ ਏ ਸੀ ਪੀ ਟੀ ਈ, ਮਸਤੂਆਣਾ ਸਾਹਿਬ 'ਤੇ ਜਿੱਤ ਦਰਜ ਕੀਤੀ। 


ਇਕ ਤੋਂ ਬਾਅਦ ਇਕ ਲਗਾਤਾਰ ਜੇਤੂ ਟੀਮ ਵਜੋਂ ਉੱਭਰਦੇ ਹੋਏ ਫਾਈਨਲ ਵਿਚ ਡੀ ਏ ਵੀ ਆਈ ਈ ਟੀ ਜਲੰਧਰ, ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ  ਕੈਂਪਸ ਟੀਮ ਅਤੇ ਸੀ ਜੀ ਸੀ ਲਾਂਡਰਾਂ ਨੂੰ ਹਰਾ ਕੇ ਵੱਕਾਰੀ ਸੋਨਾ ਜਿੱਤਿਆ। ਇਸ ਤਰਾਂ ਫਾਈਨਲ ਵਿਚ ਹੋਏ ਸਖ਼ਤ ਮੁਕਾਬਲੇ ਨੂੰ ਪਛਾੜਦੇ ਹੋਏ ਪੂਰੇ ਟੂਰਨਾਮੈਂਟ ਝੰਜੇੜੀ ਕੈਂਪਸ ਦੇ ਖਿਡਾਰੀ ਅਜੇਤੂ ਰਹੇ।
ਸੀ ਜੀ ਸੀ  ਝੰਜੇੜੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

 ਇਸ ਲਈ ਖੇਡਾਂ ਵਿਚ ਵੀ ਵਿਦਿਆਰਥੀਆਂ  ਦੇ ਬਿਹਤਰੀਨ ਭਵਿੱਖ ਲਈ ਮਾਹਿਰ ਕੋਚ ਰੱਖੇ ਗਏ ਹਨ । ਇਹ ਕੋਚ ਬਿਹਤਰੀਨ ਖਿਡਾਰੀਆਂ ਦੀ ਚੋਣ ਕਰਕੇ ਲਗਾਤਾਰ ਮਿਹਨਤ ਕਰਕੇ ਉਨ੍ਹਾਂ ਨੂੰ ਵਧੀਆਂ ਖਿਡਾਰੀ ਵਜੋਂ ਤਿਆਰ ਕਰਦੇ ਹੋਏ ।
ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕਰਦੇ ਹੋਏ ਇਸੇ ਤਰਾਂ ਕੈਂਪਸ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।

No comments:


Wikipedia

Search results

Powered By Blogger