ਸਾਹਿਬਜ਼ਾਦਾ ਅਜੀਤ ਸਿੰਘ ਨਗਰ, 02 ਅਕਤੂਬਰ : ਕਮਿਸ਼ਨਰ ਨਗਰ ਨਿਗਮ, ਐੱਸ. ਏ. ਐੱਸ ਨਗਰ, ਸ਼੍ਰੀ ਟੀ ਬੇਨਿਥ ਅਤੇ ਸੰਯੁਕਤ ਕਮਿ਼ਨਰ ਸ਼੍ਰੀ ਦੀਪਾਂਕਰ ਗਰਗ ਦੀ ਅਗਵਾਈ ਹੇਠ ਅੱਜ ਮੋਹਾਲੀ ਸ਼ਹਿਰ ਵਿਖੇ ਸਵੱਛਤਾ ਹੀ ਸੇਵਾ-2024 ਤਹਿਤ , "17 ਅਕਤੂਬਰ ਤੋਂ 2 ਅਕਤੂਬਰ" ਦੇ ਸਫ਼ਾਈ ਅਭਿਆਨ ਤਹਿਤ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਉਪਰ "ਸਵੱਛਤਾ ਹੀ ਸੇਵਾ ਮੁਹਿਮ" ਦੀ ਸਮਾਪਤੀ ਸਮਰੋਹ ਦੇ ਸਬੰਧ ਵਿੱਚ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿੱਚ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਸਫ਼ਾਈ ਮੁਹੀਮ ਚਲਾਈ ਗਈ।
ਨਗਰ ਨਿਗਮ ਮੋਹਾਲੀ ਵਲੋਂ ਇਕ ਮੈਗਾ ਸਫ਼ਾਈ ਮੁਹਿੰਮ ਦਾ ਆਯੋਜਨ ਕੀਤਾ ਗਿਆ , ਜਿਸ ਵਿਚ ਸ਼ਹਿਰ ਵਾਸੀਆਂ ਅਤੇ ਪ੍ਰਾਈਵੇਟ ਸੰਸਥਾਵਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਮੌਕੇ ਸਫ਼ਾਈ ਸੈਨਿਕਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਰੰਜੀਵ ਕੁਮਾਰ ਵੱਲੋਂ ਮੋਹਾਲੀ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਗਰ ਨਿਗਮ ਦਾ ਸਹਿਯੋਗ ਦਿੱਤਾ ਜਾਵੇ ਤਾਂ ਜੋ ਮੋਹਾਲੀ ਸ਼ਹਿਰ ਨੂੰ ਸਰਵੇਖਣ 2024 ਵਿੱਚ ਮੁੜ ਤੋਂ ਪਹਿਲੇ ਸਥਾਨ ‘ਤੇ ਲਿਆਂਦਾ ਜਾਵੇ, ਮੋਹਾਲੀ ਨੂੰ ਪਲਾਸਟਿਕ ਮੁਕਤ ਬਣਿਆ ਜਾਵੇ।
ਇਸ ਮੌਕੇ ‘ਤੇ ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ ਅਤੇ ਸਵੱਛ ਭਾਰਤ ਮਿਸ਼ਨ ਦੀ ਟੀਮ ਤੇ ਨਗਰ ਨਿਗਮ ਦੇ ਅਧਿਕਾਰੀ ਹਾਜਰ ਸਨ।
No comments:
Post a Comment