SBP GROUP

SBP GROUP

Search This Blog

Total Pageviews

ਗਿਆਨ ਜੋਤੀ ਵੱਲੋਂ ਨਵੇਂ ਆਏ ਵਿਦਿਆਰਥੀਆਂ ਨੂੰ 'ਫਰੈਸ਼ਰ ਡੇ' ਪਾਰਟੀ ਦੌਰਾਨ ਜੀ ਆਇਆ ਕਿਹਾ ਗਿਆ

ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਸਮੇਂ ਦੀ ਪਾਬੰਦੀ ਸਫਲ ਜ਼ਿੰਦਗੀ ਦੀ ਕੁੰਜੀ- ਚੇਅਰਮੈਨ ਬੇਦੀ


ਮੁਹਾਲੀ, 02 ਅਕਤੂਬਰ : ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ,ਫੇਸ ਦੋ ਵਿਖੇ ਫਰੈਸ਼ਰ ਡੇ ਪਾਰਟੀ ਦਾ ਆਯੋਜਨ ਕੀਤਾ। ਜਿਸ ਵਿਚ ਐੱਮ.ਬੀ.ਏ, ਐੱਮ. ਸੀ.ਏ, ਬੀ.ਬੀ.ਏ ਅਤੇ ਬੀ.ਸੀ.ਏ ਦੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ । ਇਸ ਮੌਕੇ ਤੇ ਕਈ ਰੰਗਾ-ਰੰਗ ਪ੍ਰੋਗਰਾਮ ਦੀ ਵੀ ਪੇਸ਼ਕਾਰੀ ਕੀਤੀ ਗਈ । ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ. ਐੱਸ ਬੇਦੀ ਨੇ ਇਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਨਾਲ ਅਣਮੁੱਲੀਆਂ ਗੱਲਾਂ ਸਾਂਝੀਆਂ ਕੀਤੀਆਂ । ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਸਾਰੇ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆ ਕਿਹਾ।


ਚੇਅਰਮੈਨ  ਬੇਦੀ  ਨੇ ਨਵੇਂ ਆਏ ਵਿਦਿਆਰਥੀਆਂ  ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਅੰਦਰ ਸਖ਼ਤ ਮਿਹਨਤ, ਅਨੁਸ਼ਾਸਨ, ਚੰਗੀ ਸੋਚ ਅਤੇ ਸਮੇਂ ਦੇ ਪਾਬੰਦ ਹੋਣ ਦੇ ਚੰਗੇ ਗੁਣ ਪੈਦਾ ਕਰਨ ਨੂੰ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ  ਨੂੰ ਸਦਾ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਨਾ ਦਿਤੀ। ਚੇਅਰਮੈਨ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਭਿਆਚਾਰਕ ਗਤੀਵਿਧੀਆਂ ਵੀ ਪੜਾਈ ਦਾ ਇੱਕ ਅਜਿਹਾ ਜ਼ਰੂਰੀ ਅੰਗ ਹਨ ਜੋ ਸਦਭਾਵਨਾ ਪੈਦਾ ਕਰਦੀਆਂ ਹਨ ਅਤੇ ਵਾਤਾਵਰਨ ਨੂੰ ਰਸਮਈ ਬਣਾਉਂਦੀਆਂ ਹਨ ।

ਸ਼ਾਨਦਾਰ ਪ੍ਰਦਰਸ਼ਨਾਂ ਦੀ ਇੱਕ ਲੜੀ ਦੇ ਬਾਅਦ, ਗਰਲ ਗੈਂਗ ਨੇ ਇੱਕ ਸ਼ਕਤੀਸ਼ਾਲੀ ਡਾਂਸ ਪ੍ਰਦਰਸ਼ਨ ਪੇਸ਼ ૕ૼૺૻ। ਇਸ ਦੇ ਬਾਅਦ ਇਲੈਕਟ੍ਰਿਫਾਇੰਗ ਫੀਅਰਲੈੱਸ ਫਿਊਜ਼ਨ ਅਤੇ ਔਰਾ ਬਲੈਂਡਰ, ਜਿਨ੍ਹਾਂ ਨੇ ਆਪਣੀ ਸਹਿਜ ਕੋਰੀਓਗ੍ਰਾਫੀ ਅਤੇ ਊਰਜਾ ਨਾਲ ਦਰਸ਼ਕਾਂ ਨੂੰ ਮੋਹ ਲਿਆ। ਵਿਦਿਆਰਥੀਆਂ ਨੇ  ਵੱਖ ਵੱਖ ਰਾਜਾਂ ਦੇ ਡਾਂਸ ਪੇਸ਼ ਕਰਕੇ ਅਲੱਗ ਅਲੱਗ ਸਭਿਆਚਾਰਾਂ ਦੀ ਦਿੱਖ ਨੂੰ ਸਭ ਦੇ ਸਨਮੁੱਖ ਪੇਸ਼ ਕੀਤਾ । ਜਦ ਕਿ ਮੁੱਖ ਖਿੱਚ ਦਾ ਕੇਂਦਰ ਮਿਸ ਫਰੈਸ਼ਰ ਅਤੇ ਮਿਸਟਰ ਫਰੈਸ਼ਰ ਦਾ ਮੁਕਾਬਲਾ ਸੀ । ਇਸ ਦੌਰਾਨ ਪ੍ਰਤੀਯੋਗੀਆਂ ਨੇ ਰੈਂਪ ਤੇ ਆਪਣੇ ਜਲਵੇ ਦਿਖਾਏ, ਜਦ ਕਿ ਪ੍ਰਸ਼ਨ ਉੱਤਰਾਂ ਦੇ ਦੌਰ ਵਿਚ ਪ੍ਰਤੀਯੋਗੀਆਂ ਦੀ ਬੁੱਧੀ ਦੀ ਪਰਖ ਕੀਤੀ ਗਈ । ਅੰਤ ਵਿਚ ਬੀ ਸੀ ਏ ਦੀ ਭਵਪ੍ਰੀਤ ਕੌਰ ਨੂੰ ਮਿਸ ਫਰੈਸ਼ਰ ਵਜੋਂ ਤਾਜ ਪਹਿਨਾਇਆ ਗਿਆ। ਜਦੋਂਕਿ ਬੀ ਸੀ ਏ ਤੋਂ ਗੁਰਲੀਨ ਸਿੰਘ ਨੂੰ ਅੰਡਰ ਗਰੈਜੂਏਸ਼ਨ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਪੋਸਟ ਗਰੈਜੂਏਸ਼ਨ ਤੋਂ ਵੰਸ਼ਿਕਾ ਸੋਨੀ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਅਤੇ ਪੀ ਜੀ ਤੋਂ ਪ੍ਰਥਮ ਕੁਮਾਰ ਨੂੰ ਪੋਸਟ-ਗ੍ਰੈਜੂਏਸ਼ਨ ਸਟ੍ਰੀਮ ਵਿੱਚ ਮਿਸਟਰ ਫਰੈਸ਼ਰ ਚੁਣਿਆ ਗਿਆ। ਯੂ ਜੀ ਤੋਂ ਸ਼ਿਵਮ ਕੁਮਾਰ ਬੀ ਬੀ ਏ ਅਤੇ ਪੀ ਜੀ ਤੋਂ ਚਾਰਲਸ ਐਮ ਬੀ ਏ ਨੂੰ ਮਿਸਟਰ ਹੈਂਡਸਮ ਚੁਣਿਆ ਗਿਆ। ਯੂ ਜੀ ਤੋਂ ਰੂਪਨਪ੍ਰੀਤ ਕੌਰ ਬੀ.ਕਾਮ ਅਤੇ ਪੀ ਜੀ ਤੋਂ ਦਮਨ ਐਮ ਸੀ ਏ ਨੇ ਮਿਸ ਐਲੀਗੈਂਟ ਦਾ ਤਾਜ ਆਪਣੇ ਨਾਮ ਕੀਤਾ।
ਅੰਤ 'ਚ ਸਮਾਗਮ ਦਾ ਮੁੱਖ ਆਕਰਸ਼ਨ ਗਿਆਨ ਜੋਤੀ ਦੇ ਵਿਦਿਆਰਥੀਆਂ ਵੱਲੋਂ ਗਰੁੱਪ ਭੰਗੜਾ  ਪੇਸ਼ ਕੀਤਾ ਗਿਆ।

ਫ਼ੋਟੋ ਕੈਪਸ਼ਨ ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ,ਫੇਸ ਦੋ ਵਿਚ ਫਰੈਸ਼ਰ ਪਾਰਟੀ ਦੌਰਾਨ ਵਿਦਿਆਰਥੀ ਸਟੇਜ ਤੇ ਪੇਸ਼ਕਾਰੀ ਦਿੰਦੇ ਹੋਏ।
ਗਿਆਨ ਜਯੋਤੀ ਇੰਸਟੀਚਿਊਟ  ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ,ਫੇਸ ਦੋ ਵਿਚ ਫਰੈਸ਼ਰ ਪਾਰਟੀ ਦੌਰਾਨ ਮਿਸਟਰ ਐਂਡ ਮਿਸ ਫਰੈਸ਼ਰ ਚੁਣੇ ਗਏ ਵਿਦਿਆਰਥੀ।


No comments:


Wikipedia

Search results

Powered By Blogger