ਖਰੜ, 12 ਜਨਵਰੀ : ਪਿਛਲੇ ਦਿਨੀ ਜਨ ਹਿੱਤ ਵਿਕਾਸ ਮੰਚ ਦੀ ਲੀਡਰਸ਼ਿਪ ਨੇ 2025 ਦੇ ਸਮਾਜ ਸੇਵਾ ਕੰਮਾਂ ਦੀ ਸ਼ੁਰੂਆਤ ਰਣਜੀਤ ਸਿੰਘ ਹੰਸ ਅਤੇ ਰਜਿੰਦਰ ਸਿੰਘ ਸੋਹਲ ਮਾਸਟਰ ਕਰਨੈਲ ਸਿੰਘ ਜਸਬੀਰ ਸਿੰਘ ਮਨਜੀਤ ਕੌਰ ਸੋਨੁ ਦੀ ਅਗਵਾਈ ਵਿੱਚ ਕੀਤੀ ਉਹਨਾਂ ਨੇ ਖਰੜ ਤੋਂ ਖੇੜੀ ਚੌਂਕ ਸੜਕ ਤੇ ਸਥਿਤ ਮਦਨ ਹੇੜੀ ਨੇੜੇ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਸੈਂਟਰ ਤੇ ਆਪਣੇ 30 ਮੈਂਬਰਾਂ ਨੂੰ ਨਾਲ ਲਿਜਾ ਕੇ ਇੱਥੇ ਦਾਖਲ ਮਰੀਜ਼ਾਂ ਨੂੰ ਸਰਦੀਆਂ ਦੇ ਵਧੀਆ ਕੱਪੜੇ ਸਵੈਟਰ ਕੋਟੀਆਂ ਸੂਟ ਆਦਿ ਇਸ ਸੈਂਟਰ ਤੇ ਪਹੁੰਚ ਕੇ ਦਿੱਤੇ ਸਾਰੇ ਮੈਂਬਰਾਂ ਨੇ ਉੱਥੇ ਦਾਖਲ ਮਰੀਜ਼ਾਂ ਦੀਆਂ ਤਕਲੀਫਾਂ ਨੂੰ ਜਾਣਿਆ ਲੰਮੇ ਸਮੇਂ ਤੋਂ ਰੀੜ ਦੀ ਹੱਡੀ ਦੀਆਂ ਤਕਲੀਫਾਂ ਨੂੰ ਇਕੱਲੇ ਇਕੱਲੇ ਮਰੀਜ਼ ਕੋਲ ਜਾ ਕੇ ਉਨਾਂ ਦਾ ਦੁੱਖ ਵੰਡਾਇਆ ਰੀੜ ਦੀ ਹੱਡੀ ਦੀ ਤਕਲੀਫ ਅਤੇ ਬੈਡ ਸੋਲ ਹੋਣ ਕਾਰਨ ਕਾਫੀ ਮਰੀਜ਼ ਸਿੱਧੇ ਨਹੀਂ ਪੈ ਸੱਕਦੇ ਮੂਧੇ ਪੈ ਕੇ ਅਪਣਾ ਸਮਾਂ ਦਿਨ ਅਤੇ ਰਾਤਾਂ ਗੁਜਾਰਦੇ ਹਨ ਕਾਫੀ ਮਰੀਜ਼ਾਂ ਨੇ ਦੱਸਿਆ ਕਿ ਜੇਕਰ ਸਾਨੂੰ ਇਸ ਸੰਸਥਾ ਦੇ ਇੰਚਾਰਜ ਸਵਰਨਜੀਤ ਸਿੰਘ ਵੀਰ ਜੀ ਨਾਂ ਲੈ ਕੇ ਆਉਂਦੇ ਤਾਂ ਸਾਡੇ ਸਰੀਰ ਗਲ ਜਾਣੇ ਸੀ ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਬੈਡਾਂ ਤੇ ਪਿਆ ਨੂੰ ਬਹੁਤ ਤਰ੍ਹਾਂ ਦੇ ਕੰਮ ਸਿਖਾ ਕੇ ਰੁਝੇ ਰਹਿਣਾ ਵੀ ਸਿਖਾਇਆ ਹੈ ਅਤੇ ਇਥੋਂ ਤੱਕ ਕਿ ਕਰੋਸ਼ੀਆ ਬੁਣਨਾ ਛੱਲੇ ਬਣਾਉਣਾ ਆਦਿ ਉਹਨਾਂ ਇਹ ਵੀ ਦੱਸਿਆ ਕਿ ਸਾਨੂੰ ਸੰਭਾਲਣ ਵਾਲੇ ਡਾਕਟਰ ਆਦਿ ਸਟਾਫ ਬਹੁਤ ਵਧੀਆ ਹੈ
ਸਾਨੂੰ ਗੁਰਬਾਣੀ ਦੇ ਲੜ ਵੀ ਲਾਇਆ ਗਿਆ ਹੈ ਇੱਕ 23 ਕੁ ਸਾਲ ਦੀ ਮਰੀਜ਼ ਬੇਟੀ ਗੁਰੂ ਤੇਗ ਬਹਾਦਰ ਜੀ ਦੀ ਜਿੰਦਗੀ ਦੀਆਂ ਕਿਤਾਬਾਂ ਪੜ੍ ਕੇ ਮਾਣ ਮਹਿਸੂਸ ਕਰ ਰਹੀ ਸੀ ਜਨ ਹਿੱਤ ਵਿਕਾਸ ਮੰਚ ਦੇ ਮੈਂਬਰ ਇਸ ਸਮੇਂ ਭਾਵਕ ਵੀ ਹੋਏ ਜਦੋਂ ਇੱਕ ਮਾਤਾ 70 ਸਾਲਾ ਜੋ ਅੰਮ੍ਰਿਤਸਰ ਦੇ ਨੇੜੇ ਛੇਹਰਟਾ ਤੋਂ ਨੇ ਆਪਣੀ ਵਿਥਿਆ ਸੁਣਾਈ ਮਾਤਾ ਨੇ ਕਿਹਾ ਕਿ ਮੇਰਾ ਇੱਕ ਬੇਟਾ ਐਸ ਡੀ ਓ ਹੈ ਤਿੰਨ ਬੇਟੀਆਂ ਹਨ ਮੇਰੀ ਬਹੁਤ ਮਾੜੀ ਹਾਲਤ ਸੀ ਜਦੋਂ ਮੇਰਾ ਪੇਸ ਮੇਕਰ ਵੀ ਪੇਟ ਤੋਂ ਬਾਹਰ ਆ ਗਿਆ ਸੀ ਜਦੋਂ ਇੱਥੇ ਲਿਆਂਦਾ ਗਿਆ ਸੀ ਮੈਨੂੰ ਇਹਨਾਂ ਨੇ ਜਿਉਂਦੀ ਰੱਖ ਲਿਆ ਇਹ ਸੰਸਥਾ ਮਾਨਵਤਾ ਦੀ ਸੇਵਾ ਰੱਬ ਦੀ ਸੇਵਾ ਅਨੇਕਾਂ ਤਰ੍ਹਾਂ ਦੇ ਦੁਖੀ ਇਨਸਾਨਾਂ ਦੀ ਮਦਦ ਕਰਦੀ ਹੈ ਇਸ ਸਮੇਂ ਜਨ ਹਿਤ ਵਿਕਾਸ ਮੰਚ ਦੇ ਹਾਜ਼ਰ ਸਾਰੇ ਮੈਂਬਰਾਂ ਨੇ ਆਪਣੇ ਵੱਲੋਂ 17 ਹਜਾਰ ਦੇ ਫੰਡ ਦੇ ਰੂਪ ਵਿੱਚ ਸਹਾਇਤਾ ਮਰੀਜ਼ਾਂ ਦੀ ਸੰਭਾਲ ਲਈ ਕੀਤੀ । ਮੰਚ ਦੇ ਮੈਂਬਰਾ ਨੇ ਇਥੇ ਦੇ ਪ੍ਰਬੰਧਕਾਂ ਦੇ ਬਹੁਤ ਵਧੀਆ ਕਾਰਜਾਂ ਦੀ ਸ਼ਲਾਘਾ ਵੀ ਕੀਤੀ।
No comments:
Post a Comment