ਸਾਹਿਬਜ਼ਾਦਾ ਅਜੀਤ ਸਿੰਘ ਨਗਰ, 01 ਜਨਵਰੀ : ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ.ਨਗਰ, ਸ੍ਰੀ ਹਰਿੰਦਰ ਸਿੰਘ ਮਾਨ ਪੀ.ਪੀ.ਐਸ., ਕਪਤਾਨ ਪੁਲਿਸ ਟੈ੍ਫਿਕ ਵੱਲੋ ਜਿਲ੍ਹਾ ਐਸ.ਏ.ਐਸ.ਨਗਰ ਵਿੱਚ ਰੋਡ ਸਾਈਡ ਐਕਸੀਡੈਂਟਾਂ ਨੂੰ ਠੱਲ ਪਾਉਣ ਲਈ ਚਲਾਈ ਗਈ ਮੁਹਿਮ ਤਹਿਤ ਕਰਨੈਲ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਟੈ੍ਫਿਕ ਵੱਲੋ ਸਰਬਤ ਦਾ ਭਲਾ ਟਰੱਸਟ ਨਾਲ ਮਿੱਲ ਕੇ ਕਰਮਸ਼ੀਅਲ ਵਹੀਕਲਾਂ (ਟਰੱਕ, ਟੈਪੂ, ਟਰੈਕਟਰ ਟਰਾਲੀ,ਬੱਸਾ, ਟਿੱਪਰ ਆਦਿ) ਤੇ ਰਿਫਲੈਕਟਰ ਲਗਾਏ ਗਏ ਤਾਂ ਜੋ ਧੁੰਦ ਦੇ ਸੀਜਨ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ।
ਕਰਨੈਲ ਸਿੰਘ ਪੀ.ਪੀ.ਐਸ., ਉਪ ਕਪਤਾਨ ਪੁਲਿਸ, ਟੈ੍ਫਿਕ ਵੱਲੋ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਧੁੰਦ ਦੇ ਸੀਜਨ ਵਿੱਚ ਐਕਸੀਡੈਂਟਾ ਤੋਂ ਬਚਣ ਲਈ ਆਪਣੇ ਵਾਹਨਾਂ ਦੀਆਂ ਪਾਰਕਿੰਗ ਲਾਈਟਾਂ ਨੂੰ ਠੀਕ ਰੱਖੋ ਅਤੇ ਗੱਡੀ ਖਰਾਬ ਹੋਣ ਦੀ ਸੂਰਤ ਵਿੱਚ ਆਪਣੀ ਗੱਡੀ ਨੂੰ ਸੜਕ ਤੋਂ ਸਾਈਡ ਤੇ ਖੜੀ ਕਰਕੇ ਪਾਰਕਿੰਗ ਲਾਈਟਾਂ ਨੂੰ ਚਾਲੂ ਰੱਖੋ। ਗੱਡੀ ਦੀ ਐਮਰਜੈਸੀ ਕਿੱਟ ਨਾਲ ਮਿੱਲੀ ਰਫਲੈਕਟਰ ਕੋਨ ਨੂੰ ਗੱਡੀ ਤੋਂ ਕਰੀਬ 25-30 ਫੁੱਟ ਦੀ ਦੂਰੀ ਤੇ ਇਸ਼ਾਰਾ ਦੇਣ ਲਈ ਰੱਖੋ। ਖੱਬੇ ਜਾਂ ਸੱਜੇ ਮੁੜਨ ਸਮੇਂ ਹਮੇਸ਼ਾਂ ਇੰਡੀਗੇਟਰ ਦੀ ਵਰਤੋਂ ਕਰੋ ਅਤੇ ਸੜਕ ਤੇ ਗੱਡੀ ਚਲਾਉਦੇ ਸਮੇਂ ਉਚਿਤ ਦੂਰੀ ਬਣਾ ਕੇ ਰੱਖੋ। ਸਾਰੇ ਵਹੀਕਲ ਚਾਲਕਾ ਨੂੰ ਅਪੀਲ ਕੀਤੀ ਗਈ ਕਿ ਸੜਕ ਤੇ ਵਹੀਕਲ ਚਲਾਉਦੇ ਸਮੇਂ ਟੈ੍ਫਿਕ ਨਿਯਮਾ ਦੀ ਪਾਲਣਾ ਕੀਤੀ ਜਾਵੇ।
No comments:
Post a Comment