ਮੁਹਾਲੀ, 24 ਜਨਵਰੀ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਦੇ ਮਾਨਯੋਗ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੂੰ ਸਿੱਖਿਆ ਦੇ ਖੇਤਰ ਵਿਚ ਪ੍ਰਤਿਸ਼ਠਾਵਾਨ ਯੰਗ ਅਚੀਵਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸ਼ਾਨਦਾਰ ਪ੍ਰਸ਼ੰਸਾ ਹਿਮਾਚਲ ਪ੍ਰਦੇਸ਼ ਦੇ ਮਾਨਯੋਗ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਵੱਲੋਂ ਐਮ ਡੀ ਧਾਲੀਵਾਲ ਦੀ ਦੂਰ-ਦਰਸ਼ੀ ਅਗਵਾਈ, ਸਿੱਖਿਆ ਵਿਚ ਪਰਿਵਰਤਨਸ਼ੀਲ ਯੋਗਦਾਨ ਅਤੇ ਸਮਾਜਿਕ ਤਰੱਕੀ ਪ੍ਰਤੀ ਅਟੁੱਟ ਵਚਨਬੱਧਤਾ ਦੇ ਸਨਮਾਨ ਵਿਚ ਦਿੱਤਾ ਗਿਆ।
ਆਪਣੇ ਅਗਾਂਹਵਧੂ ਸੋਚ ਵਾਲੇ ਦ੍ਰਿਸ਼ਟੀਕੋਣ ਅਤੇ ਕੁੱਝ ਨਿਵੇਕਲਾ ਕਰਨ ਲਈ ਮਸ਼ਹੂਰ ਅਰਸ਼ ਧਾਲੀਵਾਲ ਨੇ ਸੀ ਜੀ ਸੀ ਝੰਜੇੜੀ ਨੂੰ ਅਕਾਦਮਿਕ ਉੱਤਮਤਾ ਅਤੇ ਸੰਪੂਰਨ ਵਿਕਾਸ ਦੇ ਇੱਕ ਆਦਰਸ਼ ਵਜੋਂ ਸਥਾਪਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀ ਗਤੀਸ਼ੀਲ ਅਗਵਾਈ ਨੇ ਸੰਸਥਾ ਦੇ ਵਿਕਾਸ ਨੂੰ ਨਵੀਨਤਾ ਦੇ ਕੇਂਦਰ ਵਿਚ ਤਬਦੀਲ ਕੀਤਾ ਹੈ। ਜਿਸ ਸਦਕਾ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, ਝੰਜੇੜੀ, ਮੋਹਾਲੀ ਅੱਜ ਕੌਮਾਂਤਰੀ ਪੱਧਰ ਤੇ ਨਾਮ ਖੱਟ ਰਿਹਾ ਹੈ।
ਇਸ ਵੱਕਾਰੀ ਸਨਮਾਨ 'ਤੇ ਖ਼ੁਸ਼ੀ ਸਾਂਝੀ ਕਰਦੇ ਹੋਏ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਮਾਣ ਉਨ੍ਹਾਂ ਦਾ ਇਕੱਲਾ ਨਾ ਹੋ ਕੇ ਕੈਂਪਸ ਦੇ ਹਰ ਮੈਂਬਰ ਦਾ ਮਾਣ ਹੈ। ਉਨ੍ਹਾਂ ਅੱਗੇ ਹਰੇਕ ਵਿਦਿਆਰਥੀ, ਫੈਕਲਟੀ ਮੈਂਬਰ ਅਤੇ ਅਦਾਰੇ ਵਿਚ ਕੰਮ ਕਰਨ ਵਾਲੇ ਹਰ ਕਰਮਚਾਰੀ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਮੁਕਾਮ ਤੱਕ ਪਹੁੰਚਣ ਲਈ ਆਪਣਾ ਯੋਗਦਾਨ ਪਾਇਆ।ਸੀ ਜੀ ਸੀ ਦੇ ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਅਰਸ਼ ਧਾਲੀਵਾਲ ਨੂੰ ਇਕ ਵਕਾਰੀ ਐਵਾਰਡ ਹਾਸਿਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
No comments:
Post a Comment