SBP GROUP

SBP GROUP

Search This Blog

Total Pageviews

Tuesday, May 27, 2025

ਮੋਹਾਲੀ ਜ਼ਿਲ੍ਹੇ ਅਧੀਨ ਖੇਤੀ ਮਸ਼ੀਨਰੀ ਦਾ ਡਰਾਅ ਮਿਤੀ 28 ਮਈ 2025 ਨੂੰ ਕੱਢਿਆ ਜਾਵੇਗਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਈ  : ਡਿਪਟੀ ਕਮਿਸ਼ਨਰ, ਐੱਸ.ਏ.ਐੱਸ ਨਗਰ ਸ਼੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਦੀਂ ਮਸ਼ੀਨਰੀ ਲਈ ਦਿੱਤੀਆਂ ਗਈਆਂ ਆਨਲਾਈਨ ਅਰਜੀਆਂ ਨਾਲ ਸਬੰਧਤ ਕਿਸਾਨਾਂ ਦੀ ਚੋਣ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐੱਸ. ਏ. ਐੱਸ. ਨਗਰ ਵਿਖੇ ਮਿਤੀ 28-05-2025 ਨੂੰ ਸ਼ਾਮ 4:30 ਵਜੇ ਆਨਲਾਈਨ ਪੋਰਟਲ ਰਾਹੀਂ ਡਰਾਅ ਕੱਢਿਆ ਜਾਵੇਗਾ। 


    ਇਸ ਮੌਕੇ ਡਾ਼. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ –ਕਮ- ਜ਼ਿਲ੍ਹਾ ਪੱਧਰੀ ਕਾਰਜਕਾਰੀ ਐਗਜੀਕਿਊਟਿਵ ਕਮੇਟੀ ਐੱਸ. ਏ. ਐੱਸ. ਨਗਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਸਬਸਿਡੀ ਅਧੀਨ ਖੇਤੀ ਮਸ਼ੀਨਾਂ ਦੀ ਵੰਡ ਅਤੇ ਆਈ ਈ ਸੀ ਕੰਪੋਨੈਂਟ ਅਧੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਸੀ ਆਰ ਐੱਮ ਪੋਰਟਲ ਤੇ ਕਿਸਾਨਾਂ ਪਾਸੋਂ ਸਾਲ 2025-26 ਦੌਰਾਨ 260 ਵਿਅਕਤੀਗਤ, 01 ਸਹਿਕਾਰੀ ਸਭਾ, 01 ਐੱਫ ਪੀ ਓ ਅਤੇ 30 ਨਿੱਜੀ ਕਿਸਾਨ ਬਤੌਰ ਪੈਂਡੂ ਉਦਮੀਆਂ ਵੱਲੋਂ ਕੁੱਲ 292 ਆਨਲਾਈਨ ਅਰਜੀਆਂ ਪ੍ਰਾਪਤ ਹੋਈਆਂ ਸਨ, ਜਿਸ ਵਿੱਚੋਂ ਉਨ੍ਹਾਂ ਵੱਲੋਂ ਦਿੱਤੀ ਤਰਜੀਹ ਦੇ ਆਧਾਰ ਤੇ ਮਸ਼ੀਨਾਂ ਦਾ ਡਰਾਅ ਕੱਢਿਆ ਜਾਵੇਗਾ। ਇਸ ਲਈ ਸਮੂਹ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਕੀਮ ਅਧੀਨ ਅਪਲਾਈ ਕਰਨ ਵਾਲੇ ਲਾਭਪਾਤਰੀ ਡਰਾਅ ਵਿੱਚ ਜਰੂਰ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨ।

No comments:


Wikipedia

Search results

Powered By Blogger