ਬਿਹਤਰੀਨ ਪੈਕੇਜ 1 ਕਰੋੜ ਅਤੇ ਔਸਤਨ ਪੈਕੇਜ 6.34 ਰਿਹਾ
ਮੋਹਾਲੀ, 11 ਜੂਨ : ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਮੋਹਾਲੀ, ਝੰਜੇੜੀ ਕੈਂਪਸ ਮਿਆਰੀ ਸਿੱਖਿਆਂ ਦੇਣ ਤੋਂ ਬਿਹਤਰੀਨ ਨੌਕਰੀ ਦੇ ਮੌਕਿਆਂ ਨੂੰ ਉਪਲਬਧ ਕਰਾਉਣ ਲਈ ਮੰਨਿਆਂ ਜਾਂਦਾ ਹੈ। ਇਸ ਸਾਲ ਵੀ ਸੀ ਜੀ ਸੀ ਮੋਹਾਲੀ, ਝੰਜੇੜੀ ਨੇ ਆਪਣੇ ਪਿਛਲੇ 2024 ਵਿਚ ਮਿਲੀ ?45.5 ਲੱਖ ਦੀ ਸਭ ਤੋਂ ਵੱਧ ਪੈਕੇਜ ਰਕਮ ਰਿਕਾਰਡ ਨੂੰ ਦੁੱਗਣਾ ਕਰਦੇ ਹੋਏ 1 ਕਰੋੜ ਦਾ ਟੀਚਾ ਪ੍ਰਾਪਤ ਕੀਤਾ ਹੈ। ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਲਗਾਤਾਰ ਹਾਸਿਲ ਹੋ ਰਹੀ ਬਿਹਤਰੀਨ ਪਲੇਸਮੈਂਟ ਉਪਲਬਧੀ ਨੂੰ ਮਨਾਉਣ ਲਈ ਮੈਨੇਜਮੈਂਟ ਵੱਲੋਂ ਕੈਂਪਸ ਵਿਚ ਪਲੇਸਮੈਂਟ ਦਿਹਾੜਾ ਮਨਾਇਆ ਗਿਆ।ਜ਼ਿਕਰੇਖਾਸ ਹੈ ਕਿ ਬੀ ਟੈੱਕ ਦੇ ਵੱਖ ਵੱਖ ਸਟ੍ਰੀਮ, ਬੀ ਬੀ ਏ, ਐਮ ਬੀ ਏ, ਬੀ ਸੀ ਏ, ਬੀ ਕਾਮ, ਫ਼ੈਸ਼ਨ ਟੈਕਨੌਲੋਜੀ ਅਤੇ ਖੇਤੀਬਾੜੀ ਸਮੇਤ ਹੋਰ ਕਈ ਸਟ੍ਰੀਮ ਦੇ ਵਿਦਿਆਰਥੀਆਂ ਦੀ ਡਿਗਰੀ ਜੁਲਾਈ, 2025 ਵਿਚ ਪੂਰੀ ਹੋਣੀ ਹੈ। ਇਨ੍ਹਾਂ ਵਿਦਿਆਰਥੀਆਂ ਵਿਚੋਂ ਲਗਭਗ ਸਭ ਕਾਬਿਲ ਵਿਦਿਆਰਥੀਆਂ ਦੀ ਚੋਣ ਵਿਸ਼ਵ ਦੀਆਂ ਚੋਟੀ ਦੀਆਂ ਬਹੁਕੌਮੀ ਕੰਪਨੀਆਂ ਅਤੇ ਵਿੱਤੀ ਅਦਾਰਿਆਂ ਵੱਲੋਂ ਕੈਂਪਸ ਵਿਚ ਸ਼ਿਰਕਤ ਕਰਦੇ ਹੋਏ ਡਿਗਰੀ ਪੂਰੀ ਹੋਣ ਤੋਂ ਪਹਿਲਾਂ ਹੀ ਕਰ ਲਈ ਗਈ ਹੈ। ਇਕ ਪਾਸੇ ਜਿੱਥੇ ਇਸ ਸਾਲ ਦਾ ਵੱਧ ਤੋਂ ਵੱਧ ਪੈਕੇਜ ਇਕ ਕਰੋੜ ਤੱਕ ਪਹੁੰਚ ਗਿਆ ਹੈ। ਉੱਥੇ ਹੀ ਔਸਤਨ ਪੈਕੇਜ 6.34 ਲੱਖ ਦਾ ਰਿਹਾ ਹੈ। ਇਸ ਉਪਲਬਧੀ ਉਦਯੋਗ ਕੰਪਨੀਆਂ ਦੀ ਸੀ ਜੀ ਸੀ ਝੰਜੇੜੀ ਦੇ ਭਰੋਸੇ ਨੂੰ ਦਰਸਾਉਂਦੇ ਹਨ। ਕੁੱਲ ਜੌਬ ਆਫ਼ਰ ਦੋ ਗੁਣਾ ਤੋਂ ਵੀ ਵੱਧ ਵਧਦਿਆਂ 872 ਤੋਂ ਵੱਧ ਕੇ 1,960 ਤੱਕ ਪਹੁੰਚ ਗਏ ਹਨ। ਕੈਂਪਸ ਵਿਚ ਚੋਣ ਕਰਨ ਆਉਣ ਵਾਲੀਆਂ ਕੰਪਨੀਆਂ ਦੀ ਗਿਣਤੀ ਵੀ 650 ਤੋਂ ਵੱਧ ਕੇ 1,133 ਤੋਂ ਉੱਪਰ ਚਲੀ ਗਈ ਹੈ।
ਸਫਲਤਾ ਦਾ ਇਹ ਮੁਕਾਮ ਇੱਥੇ ਹੀ ਖ਼ਤਮ ਨਹੀ ਹੁੰਦਾ ਬਲਕਿ ਅਖੀਰੀ ਸਮੈਸਟਰ ਵਿਚ ਇੰਟਰਨਸ਼ਿਪ ਹਾਸਿਲ ਕਰਨ ਦੇ ਇੰਟਰਨਸ਼ਿਪ ਮੌਕਿਆਂ ਵਿਚ ਵੀ ਕਾਫ਼ੀ ਉਛਾਲ ਆਇਆ। ਸਭ ਤੋਂ ਵੱਧ ਮਿਲੀ ਸਟਾਈਪੈਂਡ 2024 ਦੀ ?0.5 ਲੱਖ ਤੋਂ ਵਧ ਕੇ 2025 ਵਿਚ ?1.5 ਲੱਖ ਹੋ ਗਈ, ਜਿਸ ਨਾਲ ਉਦਯੋਗ ਸੀ ਜੀ ਸੀ ਝੰਜੇੜੀ ਦੇ ਪ੍ਰੈਕਟੀਕਲ ਸਿੱਖਣ ਮਾਡਲ 'ਤੇ ਭਰੋਸਾ ਜਤਾਉਂਦਾ ਹੈ।
ਸੀ ਜੀ ਸੀ ਦੇ ਐਮ ਡੀ ਅਰਸ਼ ਧਾਲੀਵਾਲ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੂੰ ਮਾਈਕ੍ਰੋਸਾਫਟ, ਐਮਾਜ਼ਾਨ, ਸਰਵਿਸਨਾਊ, ਇੰਫੋਸਿਸ, ਡੇਲੋਇਟ, ਕੈਪਜੇਮਿਨੀ, ਐੱਚ ਸੀ ਐੱਲ, ਵਿਪਰੋ ਜਿਹੀਆਂ ਸਿਰਮੌਰ ਕੌਮਾਂਤਰੀ ਕੰਪਨੀਆਂ ਪਲੇਸਮੈਂਟ ਲਈ ਪਹੁੰਚ ਰਹੀਆਂ ਹਨ। ਇਸ ਦੇ ਇਲਾਵਾ 1,133 ਕੰਪਨੀਆਂ ਦੀ ਲੰਬੀ ਲਿਸਟ ਹੈ ਜੋ ਸੀ ਜੀ ਸੀ ਝੰਜੇੜੀ ਦੀ ਬਿਹਤਰੀਨ ਪ੍ਰੈਕਟੀਕਲ ਸਿੱਖਿਆਂ ਸਦਕਾ ਪ੍ਰੈਕਟੀਕਲ ਪਲੇਸਮੈਂਟ ਲਈ ਪਹੁੰਚ ਰਹੀਆਂ ਹਨ। ਜਦ ਕਿ ਕੁੱਝ ਵਿਦਿਆਰਥੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਇਕ ਤੋਂ ਵੱਧ ਕੰਪਨੀਆਂ ਨੇ ਨੌਕਰੀ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਕ ਪਾਸੇ ਜਿੱਥੇ ਪ੍ਰਾਈਵੇਟ ਉੱਚ ਸਿੱਖਿਆਂ ਅਦਾਰੇ ਆਰਥਿਕ ਚੁਨੌਤੀਆਂ ਕਾਰਨ ਘਟਦੇ ਪਲੇਸਮੈਂਟ ਦਰ ਦਰਸਾ ਰਹੇ ਹਨ, ਸੀ ਜੀ ਸੀ ਝੰਜੇੜੀ ਨੇ 18% ਦੀ ਵਾਧੂ ਰਿਕਾਰਡ ਕਰਕੇ ਇੱਕ ਵੱਖਰੀ ਪਹਿਚਾਣ ਬਣਾਈ ਹੈ। ਇਹ ਉਪਲਬਧੀ ਸੰਸਥਾ ਦੀ ਨਵੀਨਤਮ ਸੋਚ, ਤਕਨੀਕੀ ਤਾਲਮੇਲ ਵਾਲੇ ਕੋਰਸ ਅਤੇ ਪ੍ਰੈਕਟੀਕਲ ਸਿੱਖਣ ਦੀ ਤਰੱਕੀ ਨੂੰ ਦਰਸਾਉਂਦਾ ਹੈ।
ਪ੍ਰੈਜ਼ੀਡੈਂਟ ਧਾਲੀਵਾਲ ਨੇ ਇਸ ਉਪਲਬਧੀ ਤੇ ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਦਾਖਲਾ ਲੈਣ ਵਾਲੇ ਹਰ ਵਿਦਿਆਰਥੀ ਨੂੰ ਪੜਾਈ ਦੇ ਪਹਿਲੇ ਸਾਲ ਤੋਂ ਇੰਡਸਟਰੀ ਪ੍ਰੋਜੈਕਟਾਂ ਵਿਚ ਭਾਗੀਦਾਰ ਬਣਾਉਣ, ਕੇਸ ਸਟੱਡੀ ਕਰਨ ਆਦਿ ਸਮੇਤ ਪ੍ਰੀ ਪਲੇਸਮੈਂਟ ਟਰੇਨਿੰਗ 360 ਡਿਗਰੀ ਤਰੀਕੇ ਨਾਲ ਦਿਤੀ ਜਾਂਦੀ ਹੈ। ਇਸ ਤਰਾਂ ਟੀਮ ਵੱਲੋਂ ਕੀਤੇ ਜਾਦੇ ਸਾਂਝੇ ਉਪਰਾਲੇ ਸਦਕਾ ਜਿੱਥੇ ਇਕ ਪਾਸੇ ਕੰਪਨੀਆਂ ਸਾਰਾ ਸਾਲ ਕੈਂਪਸ ਵਿਚ ਪਲੇਸਮੈਂਟ ਲਈ ਆਉਂਦੀਆਂ ਰਹਿੰਦੀਆਂ ਹਨ ਉੱਥੇ ਹੀ ਨਾਲ ਨਾਲ ਵਿਦਿਆਰਥੀਆਂ ਨੂੰ ਇੰਟਰਵਿਊ ਲਈ ਪਹਿਲਾਂ ਹੀ ਪੂਰੀ ਤਰਾਂ ਤਿਆਰ ਕਰ ਲਿਆ ਜਾਂਦਾ ਹੈ। ਉਨ੍ਹਾਂ ਇਸ ਉਪਲਬਧੀ ਦਾ ਸਿਹਰਾ ਅਧਿਆਪਕਾਂ ਵੱਲੋਂ ਬਿਹਤਰੀਨ ਸਿੱਖਿਆਂ, ਵਿਦਿਆਰਥੀਆਂ ਨੂੰ ਦਿਤੀ ਜਾਣ ਵਾਲੀ ਪ੍ਰੈਕਟੀਕਲ ਜਾਣਕਾਰੀ, ਪਲੇਸਮੈਂਟ ਵਿਭਾਗ ਵੱਲੋਂ ਪ੍ਰੀ ਪਲੇਸਮੈਂਟ ਟਰੇਨਿੰਗ ਅਤੇ ਵਿਦਿਆਰਥੀਆਂ ਵੱਲੋਂ ਦਿਤੇ ਜਾ ਰਹੇ ਬਿਹਤਰੀਨ ਨਤੀਜਿਆਂ ਨੂੰ ਦਿੰਦੇ ਹੋਏ ਅਗਾਹ ਸਫਲਤਾ ਦੀਆਂ ਹੋਰ ਉਚਾਈਆਂ ਦੀ ਸੰਭਾਵਨਾ ਪ੍ਰਗਟ ਕੀਤੀ। ਇਸ ਖ਼ੁਸ਼ੀ ਦੇ ਮੌਕੇ ਤੇ ਮੈਨੇਜਮੈਂਟ ਵੱਲੋਂ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ।


No comments:
Post a Comment