SBP GROUP

SBP GROUP

Search This Blog

Total Pageviews

Wednesday, June 11, 2025

ਕੇ.ਵੀ.ਕੇ. ਮੋਹਾਲੀ ਦੁਆਰਾ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਜਾਗਰੂਕਤਾ ਕੈਂਪ

ਖਰੜ, 11 ਜੂਨ : ਕੇ.ਵੀ.ਕੇ. ਮੋਹਾਲੀ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਐਸ.ਏ.ਐਸ. ਨਗਰ ਦੁਆਰਾ ਡਿਪਟੀ ਡਾਇਰੈਕਟਰ, ਡਾ. ਬਲਬੀਰ ਸਿੰਘ ਖੱਦਾ ਦੀ ਅਗਵਾਈ ਹੇਠ “ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ” ਦੇ ਤਹਿਤ ਅੱਜ ਪਿੰਡ ਦੇਹ ਕਲਾਂ, ਧੜਾਕ ਕਲਾਂ, ਝੰਜੇੜੀ, ਮੱਛਲੀ ਕਲਾਂ, ਚਡਿਆਲਾ ਅਤੇ ਭਰਤਪੁਰ ਵਿਖੇ ਜਾਗਰੂਕਤਾ ਕੈਂਪ ਲਗਾਏ। 


      ਕੈਂਪ ਦੌਰਾਨ ਡਾ. ਪਾਰੁਲ ਗੁਪਤਾ, ਡਾ. ਹਰਮੀਤ ਕੌਰ, ਡਾ. ਮੁਨੀਸ਼ ਸ਼ਰਮਾ, ਡਾ. ਗੁਲਗੁਲ ਸਿੰਘ, ਡਾ. ਸੁਭਾਸ਼ ਚੰਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਤੋਂ ਸ. ਸੁੱਚਾ ਸਿੰਘ ਨੇ ਕਿਸਾਨ ਵੀਰਾਂ, ਭੈਣਾਂ ਅਤੇ ਨੌਜਵਾਨਾਂ ਨੂੰ ਸਾਉਣੀ ਰੁੱਤ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ, ਪੌਦ ਸੁਰੱਖਿਆ, ਪਸ਼ੂ ਪਾਲਣ, ਬੱਕਰੀ ਪਾਲਣ, ਮੱਛੀ ਪਾਲਣ ਅਤੇ ਸਹਾਇਕ ਧੰਦਿਆਂ ਸੰਬੰਧੀ ਭਾਰਤ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ। 

     ਇਸ ਮੌਕੇ ਗਰੀਨ ਅਫੇਅਰ ਸਸਟੇਨੇਬਲ ਸੋਲਿਊਸ਼ਨ, ਆਈਸਰ ਮੋਹਾਲੀ ਤੋਂ ਕੋਮਲ ਜੈਸਵਾਲ ਦੁਆਰਾ ਮੋਬਾਇਲ ਮਿੱਟੀ ਜਾਂਚ ਵੈਨ ਵੀ ਪਿੰਡ ਵਿੱਚ ਲਿਆਂਦੀ ਗਈ ਅਤੇ ਮਿੱਟੀ ਦੀ ਪਰਖ ਕੀਤੀ ਗਈ।

No comments:


Wikipedia

Search results

Powered By Blogger