ਖਰੜ,16 ਜੂਨ : ਦੋਧੀ ਅਤੇ ਡੇਅਰੀ ਯੂਨੀਅਨ ਖਰੜ ਵਲੋਂ ਭੁਰੂ ਚੋਕ ਖਰੜ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਬੋਲਦਿਆਂ ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਹਰ ਸਾਲ ਜੂਨ ਮਹੀਨੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਜਾਂਦੀ ਹੈ।
ਉਸੇ ਤਹਿਤ ਅੱਜ ਦੋਧੀ ਅਤੇ ਡੇਅਰੀ ਯੂਨੀਅਨ ਖਰੜ ਦੇ ਸਾਰੇ ਮੈਂਬਰਾਂ ਵੱਲੋਂ ਸੇਵਾ ਕਰਕੇ ਆਪਣੇ ਕਰ ਕਮਲਾਂ ਦੀ ਨੇਕ ਕਮਾਈ ਵਿੱਚੋਂ ਰਾਹਗੀਰਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਯੂਨੀਅਨ ਦੇ ਉਪ-ਪ੍ਰਧਾਨ ਭੁਪਿੰਦਰ ਸਿੰਘ ਰਾਣਾ ਡੇਅਰੀ, ਯੂਨੀਅਨ ਦੇ ਜਨਰਲ ਸਕੱਤਰ ਜਰਨੈਲ ਸਿੰਘ ਖਹਿਰਾ ਡੇਅਰੀ, ਯੂਨੀਅਨ ਦੇ ਖਜਾਨਚੀ ਦਿਲਬਾਗ ਸਿੰਘ ਲੱਖਾ ਸਿੱਲ, ਹਰਿੰਦਰ ਸਿੰਘ ਪਾਲ ਡੇਅਰੀ, ਜਸਬੀਰ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਕਾਮਾ, ਕੁਲਵਿੰਦਰ ਸਿੰਘ ਸਕਰੂਲਾਂਪੁਰ, ਜਰਨੈਲ ਸਿੰਘ ਰੋੜਾ, ਕਰਮਜੀਤ ਸਿੰਘ ਸਿੱਲ, ਸੁਰਜੀਤ ਡੇਅਰੀ, ਸਰਪੰਚ ਡੇਅਰੀ, ਭਿੰਦਾ ਡੇਅਰੀ, ਸੁੱਖੀ ਮਗਰ, ਅਕਸ਼ ਡੇਅਰੀ, ਪਰਮਜੀਤ ਸਿੰਘ ਭਾਗੋਮਾਜਰਾ, ਮਨਵੀਰ ਸਿੰਘ ਰੋੜਾ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਰੋੜਾ, ਪ੍ਰਿੰਸ ਡੇਅਰੀ, ਬਾਬਾ ਡੇਅਰੀ, ਮੋਲਾ ਬੀਬੀਪੁਰ, ਚੀਮਾਂ ਡੇਅਰੀ, ਸੋਨੂੰ ਡੇਅਰੀ, ਸੋਢੀ ਸਵੀਟਸ, ਪੰਜਾਬ ਡੇਅਰੀ, ਚਾਵਲਾ ਡੇਅਰੀ ਆਦਿ ਨੇ ਸੇਵਾ ਨਿਭਾਈ।


No comments:
Post a Comment