SBP GROUP

SBP GROUP

Search This Blog

Total Pageviews

Saturday, June 14, 2025

ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ

 ਸਾਹਿਬਜ਼ਾਦਾ ਅਜੀਤ ਸਿੰਘ ਨਗਰ, 14 ਜੂਨ : ਚਾਈਲਡ ਵੈਲਫੇਅਰ ਕੌਂਸਲ, ਪੰਜਾਬ ਵੱਲੋਂ 2 ਜੂਨ ਤੋਂ 14 ਜੂਨ, 2025 ਤੱਕ ਆਯੋਜਿਤ ਸਮਰ ਕੈਂਪ ਦਾ ਸਮਾਪਨ ਸਮਾਰੋਹ ਅੱਜ ਬਾਲ ਭਵਨ, ਮੋਹਾਲੀ ਵਿਖੇ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਸ਼੍ਰੀਮਤੀ ਗੀਤਿਕਾ ਸਿੰਘ ਸ਼ਾਮਲ ਹੋਏ। ਕੌਂਸਲ ਦੀ ਚੇਅਰਪਰਸਨ ਸ਼੍ਰੀਮਤੀ ਪ੍ਰਾਜਕਤਾ ਅਵਾਡ, ਖਜ਼ਾਨਚੀ ਸ਼੍ਰੀਮਤੀ ਰਤਿੰਦਰ ਬਰਾੜ ਅਤੇ ਸਕੱਤਰ ਡਾ. (ਸ਼੍ਰੀਮਤੀ) ਪ੍ਰੀਤਮ ਸੰਧੂ ਵੀ ਮੌਜੂਦ ਸਨ।


ਇਸ ਕੈਂਪ ਵਿੱਚ ਕੁੱਲ 41 ਬੱਚਿਆਂ ਨੇ ਨਿਯਮਿਤ ਕਿਰਿਆਵਾਂ ਚ ਭਾਗ ਲਿਆ। ਕੈਂਪ ਦੌਰਾਨ ਯੋਗ ਆਸਨ, ਆਰਟ ਐਂਡ ਕਰਾਫਟ ਅਤੇ ਸੰਗੀਤ ਦੀਆਂ ਕਲਾਸਾਂ ਜਿਵੇਂ ਸਰਸਵਤੀ ਵੰਦਨਾ, ਗਾਇਤਰੀ ਮੰਤਰ ਅਤੇ ਮੂਲ ਮੰਤਰ ਦਾ ਉਚਾਰਨ ਸਿਖਾਇਆ ਗਿਆ। ਸਮਾਪਨ ਸਮਾਰੋਹ ਵਿੱਚ ਬੱਚਿਆਂ ਨੇ ਕੈਂਪ ਦੌਰਾਨ ਸਿੱਖੀਆਂ ਗਤਿਵਿਧੀਆਂ ਦੀਆਂ ਪੇਸ਼ਕਾਰੀਆਂ ਦਿੱਤੀਆਂ।

ਮੁੱਖ ਮਹਿਮਾਨ ਦੇ ਸਵਾਗਤ ਤੋਂ ਬਾਅਦ ਡਾ. ਪ੍ਰੀਤਮ ਸੰਧੂ ਨੇ ਕੈਂਪ ਦੌਰਾਨ ਹੋਈਆਂ ਗਤਿਵਿਧੀਆਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ ਅਤੇ ਕੈਂਪ ਦੇ ਮਕਸਦ ਬਾਰੇ ਜਾਣਕਾਰੀ ਦਿੱਤੀ।

ਕੌਂਸਲ ਦੀ ਚੇਅਰਪ੍ਰਸਨ ਸ਼੍ਰੀਮਤੀ ਪ੍ਰਾਜਕਤਾ ਅਵਾਡ ਨੇ ਬੱਚਿਆਂ ਨੂੰ ਰਚਨਾਤਮਕ ਅਤੇ ਸਕਾਰਾਤਮਕ ਗਤਿਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਜਕੱਲ੍ਹ ਕੈਰੀਅਰ ਚੁਣਨ ਲਈ ਕਈ ਵਿਕਲਪ ਹਨ, ਜਿਨ੍ਹਾਂ ਦਾ ਲਾਭ ਲੈਣਾ ਚਾਹੀਦਾ ਹੈ।

ਸ਼੍ਰੀਮਤੀ ਗੀਤਿਕਾ ਸਿੰਘ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕੌਂਸਲ ਵੱਲੋਂ ਅਜਿਹੀਆਂ ਅਰਥ ਭਰਪੂਰ ਗਤਿਵਿਧੀਆਂ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਐਸੀਆਂ ਸਰਗਰਮੀਆਂ ਵਿੱਚ ਸ਼ਾਮਿਲ ਕਰਨਾ ਅੱਜ ਦੀ ਲੋੜ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ।

ਇਸ ਮੌਕੇ 'ਤੇ 60 ਤੋਂ ਵੱਧ ਮਾਪੇ ਵੀ ਹਾਜ਼ਰ ਰਹੇ। ਆਖ਼ਰ ਵਿੱਚ ਕੌਂਸਲ ਦੀ ਖਜ਼ਾਨਚੀ ਸ਼੍ਰੀਮਤੀ ਰਤਿੰਦਰ ਬਰਾੜ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ।

No comments:


Wikipedia

Search results

Powered By Blogger