ਨਿਊ ਚੰਡੀਗੜ੍ਹ, 20 ਮਈ : ਇਥੋਂ ਦੇ ਪੌਸ਼ ਏਰੀਆ ਇਕੋਸਿਟੀ ਬੰਨ ਦੇ ਵਸਨੀਕਾਂ ਨੂੰ ਸਫਾਈ ਵਿਵਸਥਾ, ਬੀਜਲੀ ਅਤੇ ਸੀਵਰੇਜ ਸਿਸਟਮ ਦਾ ਉਨਾਂ ਚੰਗਾ ਲਾਭ ਹੁਣ ਤੱਕ ਨਹੀਂ ਮਿਲ ਪਾਇਆ ਜਿੰਨਾ ਸੋਚ ਕੇ ਉਹ ਇੱਥੋਂ ਦੇ ਮਹਿੰਗੇ ਮਕਾਨਾਂ ਵਿੱਚ ਚੰਡੀਗੜ੍ਹ ਤੋਂ ਸ਼ਿਫਟ ਹੋਏ ਸਨ।
ਇੱਥੋਂ ਦੇ ਸੈਕਟਰ ਛੇ ਬੀ ਬਲਾਕ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪਦਅਧਿਕਾਰੀਆਂ ਨੇ ਦੱਸਿਆ ਕਿ ਮਕਾਨ ਨੰਬਰ 1561 ਤੋਂ 1573 ਦੇ ਆਸੇ ਪਾਸੇ ਪਿਛਲੇ ਚਾਰ ਦਿਨਾਂ ਤੋਂ ਸੀਵਰੇਜ ਦਾ ਪਾਣੀ ਓਵਰਫਲੋ ਹੋ ਰਿਹਾ ਹੈ। ਇਸ ਸਬੰਧ ਵਿੱਚ ਗਮਾਡਾ ਦੇ ਐਸਡੀਓ ਅਤੇ ਜੇਈ ਨੂੰ ਕੰਮਪਲੇਂਟ ਵੀ ਕੀਤੀ ਗਈ ਹੈ। ਪ੍ਰੰਤੂ ਆਸ਼ਵਾਸਨ ਤੋਂ ਬਿਨਾਂ ਅਜੇ ਤੱਕ ਇਹ ਸਮੱਸਿਆ ਠੀਕ ਨਹੀਂ ਹੋ ਸਕੀ। ਕਲੋਨੀ ਦੇ ਵਸਨੀਕਾਂ ਨੇ ਖਦਸਾ ਜਤਾਇਆ ਹੈ ਕਿ ਇੰਨੀ ਗਰਮੀ ਅਤੇ ਬਾਅਦ 'ਚ ਆਉਣ ਵਾਲੀ ਬਰਸਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਵਰੇਜ ਦੀ ਸਮੱਸਿਆ ਨੂੰ ਤੁਰੰਤ ਪੱਕੇ ਤੌਰ ਤੇ ਠੀਕ ਕੀਤੀ ਜਾਵੇ ਤਾਂਕਿ ਕਿਸੇ ਭਿਆਨਕ ਬਿਮਾਰੀ ਦੇ ਫੈਲਣ ਤੋਂ ਪਹਿਲਾਂ ਲੋਕਾਂ ਨੂੰ ਬਚਾਇਆ ਜਾਵੇ।
ਕਲੋਨੀ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਤਕਰੀਬਨ ਸਾਰੇ ਪਾਰਕਾਂ ਵਿੱਚ ਬਣੇ ਫੁੱਟਪਾਥ ਸਮਤਲ ਨਹੀਂ ਹਨ ਜਿਸ ਕਾਰਨ ਬੱਚੇ ਤੇ ਬਜ਼ੁਰਗਾਂ ਨੂੰ ਸੈਰ ਕਰਨ ਵਿੱਚ ਸਮੱਸਿਆ ਆਉਂਦੀ ਹੈ। ਇਸ ਦੇ ਨਾਲ ਹੀ ਪਾਰਕਾਂ ਵਿੱਚ ਲੱਗੀਆਂ ਲਾਈਟਾਂ ਘੱਟ ਵਾਟ ਦੀਆਂ ਹਨ ਜਿਸ ਕਾਰਣ ਲੋਕ ਸ਼ਾਮ ਦੇ ਸਮੇਂ ਪਾਰਕਾਂ ਵਿੱਚ ਸੈਰ ਨਹੀਂ ਕਰ ਸਕਦੇ। ਆਰਡਬਲਿਊ ਦੀ ਮੰਗ ਹੈ ਇਹ ਸਾਰੇ ਪਾਰਕਾਂ ਵਿੱਚ ਮਰਕਰੀ ਲਾਈਟਾਂ ਲਗਾਈਆਂ ਜਾਣ ਅਤੇ ਫੁੱਟਪਾਥ ਦੁਬਾਰਾ ਤੋਂ ਬਣਾਏ ਜਾਣ।
No comments:
Post a Comment