ਐਸ ਏ ਐਸ ਨਗਰ, 21 ਜੂਨ : "ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੀ ਵਿਸ਼ਾਲਤਾ ਤੋਂ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਮਹਾਂਮਾਰੀ ਨਾਲ ਲੜਨ ਲਈ ਪ੍ਰਭਾਵਸ਼ਾਲੀ ਕਦਮਾਂ ਨੂੰ ਯਕੀਨੀ ਬਣਾ ਰਹੇ ਹਨ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ
ਕਿਹਾ
ਕਿ
ਸਿਵਲ
ਸਰਜਨ
ਡਾ.
ਮਨਜੀਤ
ਸਿੰਘ
ਦੀ
ਅਗਵਾਈ
ਹੇਠ
ਸਿਹਤ
ਵਿਭਾਗ
ਦੇ
ਅਧਿਕਾਰੀ ਹਾਲਾਤ
ਦਾ
ਡਟਵਾਂ
ਮੁਕਾਬਲਾ ਕਰ
ਰਹੇ
ਹਨ
ਅਤੇ
ਜਦੋਂ
ਤੋਂ
ਮਾਰਚ
ਵਿੱਚ
ਤਾਲਾਬੰਦੀ ਲਾਗੂ
ਕੀਤੀ
ਗਈ
ਹੈ,
ਸਿਹਤ
ਵਿਭਾਗ
ਦੇ
ਡਾਕਟਰ
ਅਤੇ
ਪੈਰਾ
ਮੈਡਿਕਸ
ਲੋਕਾਂ
ਦੀਆਂ
ਮੈਡੀਕਲ
ਜ਼ਰੂਰਤਾਂ ਪੂਰੀਆਂ
ਕਰਨ
ਲਈ
ਫੀਲਡ
ਵਿੱਚ
ਕੰਮ
ਕਰ
ਰਹੇ
ਹਨ
ਅਤੇ
ਹੁਣ
ਤੱਕ,
ਕੁੱਲ
11200 ਨਮੂਨਿਆਂ ਦੀ
ਜਾਂਚ
ਕੀਤੀ
ਗਈ
ਹੈ।
ਇਨ੍ਹਾਂ
ਵਿਚੋਂ
10596 ਨਮੂਨੇ
ਨੈਗਟਿਵ
ਪਾਏ
ਗਏ
ਹਨ
ਜੋ
ਕਿ
94 ਫੀਸਦੀ
ਤੱਕ
ਹੈ।
ਹੁਣ
ਤੱਕ,
ਜ਼ਿਲ੍ਹੇ ਵਿੱਚ
ਕੁੱਲ
218 ਪਾਜੇਟਿਵ ਮਾਮਲਿਆਂ ਵਿਚੋਂ
139 ਠੀਕ
ਹੋ
ਗਏ
ਹਨ
ਜਦਕਿ
ਐਕਟਿਵ
ਮਾਮਲੇ
76 ਅਤੇ
ਤਿੰਨ
ਲੋਕਾਂ
ਦੀ
ਮੌਤ
ਹੋ
ਗਈ
ਹੈ।
ਜ਼ਿਲ੍ਹਾ ਅਧਿਕਾਰੀਆਂ ਦਾ
ਧਿਆਨ
ਵਧੇਰੇ
ਜੋਖਮ
ਵਾਲੇ
ਖੇਤਰਾਂ
ਵਿਚ
ਸੰਪਰਕ
ਟਰੇਸਿੰਗ ਤੋਂ
ਇਲਾਵਾ
ਵਿਆਪਕ
ਨਮੂਨੇ
ਲੈਣ
'ਤੇ
ਹੈ।
ਇਸ
ਤੋਂ
ਇਲਾਵਾ,
ਕੋਰੋਨਾ
ਵਾਇਰਸ
ਮਹਾਂਮਾਰੀ ਨੂੰ
ਰੋਕਣ
ਲਈ
ਤਿਆਰ
ਕੀਤੀ
ਗਈ
ਰਣਨੀਤੀ
ਦੇ
ਇਕ
ਹਿੱਸੇ
ਵਜੋਂ,
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ
(ਸੀਐਚਆਈਏਐਲ) ਵਿਖੇ
ਦੂਜੇ
ਰਾਜਾਂ
ਤੋਂ
ਵਾਪਸ
ਆਉਣ
ਵਾਲੇ
ਲੋਕਾਂ
ਲਈ
ਅਤੇ
ਜ਼ਿਲ੍ਹੇ ਨਾਲ
ਸਬੰਧਤ
ਲੋਕਾਂ
ਦੀ
ਵਿਆਪਕ
ਸੈਂਪਲਿੰਗ ਕੀਤੀ
ਜਾ
ਰਹੀ
ਹੈ।
No comments:
Post a Comment